‘‘ਹਮ ਤੋਂ ਡੁਬੇ ਸਨਮ,ਸਾਥ ਤੁਮੇ ਵੀ ਲੈ ਡੂੰਬੇਗੇਂ’’:ਅਕਾਲੀ ਦਲ ਦੀ ਗੈਰ-ਮੌਜੂਦਗੀ ਨੇ ਕੀਤਾ ਕਾਂਗਰਸ ਦਾ ਨੁਕਸਾਨ!

0
10
152 Views

ਚੰਡੀਗੜ੍ਹ, 23 ਨਵੰਬਰ: ਸੂਬੇ ਵਿਚ ਚਾਰ ਵਿਧਾਨ ਸਭਾ ਹਲਕਿਆਂ ਲਈ ਹੋਈਆਂ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਸਿਆਸੀ ਮਾਹਰ ਇਸਦੇ ਵਿਸ਼ਲੇਸਣਾਂ ਉਪਰ ਲੱਗੇ ਹੋਏ ਹਨ। ਕਾਂਗਰਸ ਨੂੰ ਆਪਣੇ ਗੜ੍ਹ ਮੰਨੇ ਜਾਂਦੇ ਦੋ ਵਿਧਾਨ ਸਭਾ ਹਲਕਿਆਂ ਡੇਰਾ ਬਾਬਾ ਨਾਨਕ ਤੇ ਗਿੱਦੜਬਾਹਾ ਵਿਚ ਮਿਲੀ ਹਾਰ ਨੇ ਸੂਬੇ ਵਿਚ ਨਵੀਆਂ ਚਰਚਾਵਾਂ ਨੂੰ ਜਨਮ ਦਿੱਤਾ ਹੈ। ਇੰਨ੍ਹਾਂ ਚਰਚਾਵਾਂ ਮੁਤਾਬਕ ਅਕਾਲੀ ਦਲ ਦੀ ਗੈਰ-ਮੌਜੂਦਗੀ ਨੇ ਕਾਂਗਰਸ ਦਾ ਭਾਰੀ ਨੁਕਸਾਨ ਕੀਤਾ ਹੈ।

ਇਹ ਵੀ ਪੜ੍ਹੋ Punjab by election results: AAP ਨੇ ਚਾਰ ਵਿਚੋਂ ਤਿੰਨ ਸੀਟਾਂ ਜਿੱਤ ਕੇ ਰਚਿਆ ਇਤਿਹਾਸ

ਜੇਕਰ ਡੇਰਾ ਬਾਬਾ ਨਾਨਕ ਅਤੇ ਗਿੱਦੜਬਾਹਾ ਵਿਚ ਆਮ ਆਦਮੀ ਪਾਰਟੀ ਨੂੰ 2022 ਵਿਚ ਮਿਲੀਆਂ ਵੋਟਾਂ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਕ੍ਰਮਵਾਰ ਗੁਰਦੀਪ ਸਿੰਘ ਰੰਧਾਵਾ ਨੂੰ 31,742 ਅਤੇ ਪ੍ਰਿਤਪਾਲ ਸ਼ਰਮਾ 38,881 ਵੋਟਾਂ ਮਿਲੀਆਂ ਸਨ ਪ੍ਰੰਤੂ ਹੁਣ ਦੋਨਾਂ ਥਾਵਾਂ ‘ਤੇ ਵੋਟਾਂ ਵਿਚ ਕਾਫ਼ੀ ਵੱਡਾ ਇਜ਼ਾਫ਼ਾ ਹੋਇਆ ਹੈ ਅਤੇ ਡੇਰਾ ਬਾਬਾ ਨਾਨਕ ਵਿਚ 59,104 ਅਤੇ ਗਿੱਦੜਬਾਹਾ ਵਿਚ ਆਪ ਨੂੰ 71644 ਵੋਟਾਂ ਮਿਲੀਆਂ ਹਨ। ਦੂਜੇ ਪਾਸੇ ਹੁਣ ਚੋਣ ਮੈਦਾਨ ਵਿਚੋਂ ਬਾਹਰ ਸ਼੍ਰੋਮਣੀ ਅਕਾਲੀ ਦਲ ਨੂੰ ਸਾਲ 2022 ਵਿਚ ਗਿੱੜਬਾਹਾ ਤੋਂ 49,649 ਅਤੇ ਡੇਰਾ ਬਾਬਾ ਨਾਨਕ ਤੋਂ 52089 ਵੋਟ ਮਿਲੀ ਸੀ।

ਇਹ ਵੀ ਪੜ੍ਹੋ ਦੁੱਨੇਵਾਲਾ ਸੰਘਰਸ਼: ਉਗਰਾਹਾ ਜਥੇਬੰਦੀ ਦੇ ਆਗੂਆਂ ਸਹਿਤ ਸੈਂਕੜੇ ਕਿਸਾਨਾਂ ਵਿਰੁਧ ਪਰਚਾ ਦਰਜ਼, ਗੱਲਬਾਤ ਵੀ ਰਹੇਗੀ ਜਾਰੀ

ਇਸੇ ਤਰ੍ਹਾਂ ਇੰਨਾਂ ਹਲਕਿਆਂ ਵਿਚ ਗਿੱਦੜਬਾਹਾ ਤੋਂ ਕਾਂਗਰਸ ਪਾਰਟੀ ਨੂੰ ਕਰੀਬ 50,998 ਹਜ਼ਾਰ ਅਤੇ ਡੇਰਾ ਬਾਬਾ ਨਾਨਕ ਤੋਂ 52,555 ਹਜ਼ਾਰ ਵੋਟਾਂ ਮਿਲੀਆਂ ਸਨ। ਹੁਣ ਦੇ ਤਾਜ਼ਾ ਅੰਕੜਿਆਂ ਮੁਤਾਬਕ ਕਾਂਗਰਸ ਦਾ ਵੋਟ ਬਰਕਰਾਰ ਦਿਖ਼ਾਈ ਦਿੰਦੀ ਹੈ। ਡੇਰਾ ਬਾਬਾ ਨਾਨਕ ਵਿਚ ਕਾਂਗਰਸ ਪਾਰਟੀ ਦੀ ਉਮੀਦਵਾਰ ਜਤਿੰਦਰ ਕੌਰ ਰੰਧਾਵਾ ਨੂੰ 53,405 ਹਜ਼ਾਰ ਅਤੇ ਗਿੱਦੜਬਾਹਾ ਤੋਂ ਅੰਮ੍ਰਿਤਾ ਵੜਿੰਗ ਨੂੰ 49,675 ਵੋਟਾਂ ਲੈਣ ਵਿਚ ਸਫ਼ਲ ਰਹੇ ਹਨ। ਪ੍ਰੰਤੂ ਅਕਾਲੀ ਦਲ ਦੀ ਵੋਟ ਬੈਂਕ ਕਿਧਰ ਗਈ, ਇਸਦੇ ਬਾਰੇ ਹਰ ਕੋਈ ਆਪੋ-ਆਪਣੀ ਮਤ ਮੁਤਾਬਕ ਦਾਅਵੇ ਕਰ ਰਿਹਾ?

 

LEAVE A REPLY

Please enter your comment!
Please enter your name here