Meril CUVIS
WhatsApp Image 2024-10-26 at 19.49.35
980x 450 Pixel Diwali ads
WhatsApp Image 2024-10-30 at 17.40.47
WhatsApp Image 2024-10-30 at 17.38.12
WhatsApp Image 2024-10-29 at 22.24.24
WhatsApp Image 2024-10-30 at 18.52.52
BANNER_3X2 FEET_GEN_PUNJABI & hindi (1)_page-0001
WhatsApp Image 2024-10-30 at 08.37.17
WhatsApp Image 2024-10-26 at 19.44.07
WhatsApp Image 2024-10-31 at 08.08.50
previous arrow
next arrow
Punjabi Khabarsaar
ਸਾਹਿਤ ਤੇ ਸੱਭਿਆਚਾਰ

Bathinda News: ਸਾਹਿਤ ਅਕਾਡਮੀ ਦਾ ਯੁਵਾ ਸਾਹਿਤੀ ਪ੍ਰੋਗਰਾਮ ਸਫਲਤਾ ਪੂਰਵਕ ਸੰਪੰਨ

34 Views

ਬਠਿੰਡਾ, 24 ਨਵੰਬਰ:Bathinda News:  ਭਾਰਤੀ ਸਾਹਿਤ ਅਕਾਡਮੀ ਦਿੱਲੀ ਵੱਲੋਂ ਦੇਸ਼ ਭਰ ਵਿੱਚ ਲਗਾਤਾਰ ਸਾਹਿਤਕ ਪ੍ਰੋਗਰਾਮ ਕਰਵਾਏ ਜਾ ਰਹੇ ਹਨ। ਇਸੇ ਕੜੀ ਤਹਿਤ ਕਨਵੀਨਰ ਡਾ. ਰਵੇਲ ਸਿੰਘ ਦੀ ਅਗਵਾਈ ਹੇਠ ਕਰਵਾਏ ਜਾ ਰਹੇ ਕਈ ਤਰ੍ਹਾਂ ਦੇ ਪ੍ਰੋਗਰਾਮਾਂ ਵਿੱਚ ਨੌਜਵਾਨ ਕਵੀਆਂ ਅਤੇ ਕਹਾਣੀਕਾਰਾਂ ਨੂੰ ਉਤਸ਼ਾਹਿਤ ਕਰਨ ਲਈ ਸਥਾਨਕ ਟੀਚਰਜ਼ ਹੋਮ ਵਿਖੇ ਅੱਜ ਪ੍ਰੋਗਰਾਮ ‘ਯੁਵਾ ਸਾਹਿਤੀ’ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਦੇ ਕੋਆਰਡੀਨੇਟਰ ਜਸਪਾਲ ਮਾਨਖੇੜਾ ਸਨ। ਦੋ ਕਵੀਆਂ ਅਤੇ ਦੋ ਕਹਾਣੀਕਾਰਾਂ ਨੇ ਰਚਨਾ ਪਾਠ ਕੀਤਾ।

ਇਹ ਵੀ ਪੜ੍ਹੋ MRSPTU ਵੱਲੋਂ 26-27 ਨਵੰਬਰ ਨੂੰ 9ਵਾਂ ਅੰਤਰ-ਜ਼ੋਨਲ ਯੁਵਕ ਮੇਲਾ ‘‘ਹੱਸਦਾ ਨੱਚਦਾ ਪੰਜਾਬ’’ ਕਰਵਾਇਆ ਜਾਵੇਗਾ

ਸਭ ਤੋਂ ਪਹਿਲਾਂ ਅਮਨ ਦਾਤੇਵਾਸੀਆ ਨੇ ਆਪਣੀਆਂ ਛੇ ਗ਼ਜ਼ਲਾਂ ਤਰੰਨਮ ਚ ਪੇਸ਼ ਕਰਕੇ ਸਰੋਤਿਆਂ ਨੂੰ ਝੂਮਣ ਲਾ ਦਿਤਾ।ਕਵਿਤਰੀ ਦਵੀ ਸਿੱਧੂ ਨੇ ਨਜ਼ਮਾਂ ਅਤੇ ਕਵਿਤਾਵਾਂ ਪੇਸ਼ ਕਰਕੇ ਖੂਬ ਵਾਹ ਵਾਹ ਖੱਟੀ। ਕਹਾਣੀਕਾਰ ਅਮਰਜੀਤ ਸਿੰਘ ਮਾਨ ਨੇ ਕਹਾਣੀ ‘ਗਤੀ’ ਪੇਸ਼ ਕੀਤੀ ਜਿਸ ਵਿੱਚ ਮਨੁੱਖੀ ਗਤੀ ਪ੍ਰੰਪਰਾ ਨੂੰ ਰੂਪਮਾਨ ਕਰਦਿਆਂ ਮਨੁੱਖੀ ਰਿਸ਼ਤਿਆਂ ਦੀ ਪਾਕੀਜ਼ਗੀ ਦੀ ਗੱਲ ਕੀਤੀ। ਦੂਜੇ ਕਹਾਣੀਕਾਰ ਅਗਾਜਬੀਰ ਨੇ ਕਹਾਣੀ ‘ਅਣਪਛਾਤਾ ਖਾੜਕੂ’ ਪੜ੍ਹ ਕੇ ਸੁਣਾਈ।

ਇਹ ਵੀ ਪੜ੍ਹੋ Faridkot News: ਸਕੂਲ ਅੱਗੇ ਨੌਜਵਾਨਾਂ ਦੀ ਗੁੰਡਾਗਰਦੀ; ਪੁਲਿਸ ਦਾ ਮੋਟਰਸਾਈਕਲ ਵੀ ਦਰੜਿਆ, ਦੇਖੋ ਵੀਡੀਓ

ਕਹਾਣੀ ਵਿੱਚ ਆਰਥਿਕ ਅਤੇ ਸਮਾਜਿਕ ਤੌਰ ਤੇ ਪਛੜੇ ਪਰਿਵਾਰ ਦੇ ਬੱਚੇ ਦਾ ਮਾਨਸਿਕ ਅਤੇ ਸਰੀਰਕ ਸ਼ੋਸ਼ਣ ਦਾ ਬਿਰਤਾਂਤ ਸਿਰਜਿਆ ਗਿਆ ਸੀ। ਕਵਿਤਾਵਾਂ ਉਪਰ ਡਾ. ਜਸਪਲਜੀਤ ਸਿੰਘ ਅਤੇ ਕਹਾਣੀਆਂ ਉਪਰ ਡਾ. ਗੁਰਪ੍ਰੀਤ ਸਿੰਘ ਨੇ ਸੰਖੇਪ ਅਤੇ ਭਾਵਪੂਰਤ ਟਿੱਪਣੀਆਂ ਕੀਤੀਆਂ। ਸਮੂਹ ਲੇਖਕਾਂ ਨੂੰ ਜੀ ਆਇਆਂ ਪੰਜਾਬੀ ਸਾਹਿਤ ਸਭਾ ਰਜਿ ਬਠਿੰਡਾ ਦੇ ਮੀਤ ਪ੍ਰਧਾਨ ਬਲਵਿੰਦਰ ਸਿੰਘ ਭੁੱਲਰ ਨੇ ਕਿਹਾ ਅਤੇ ਟੀਚਰਜ਼ ਹੋਮ ਟਰੱਸਟ ਬਠਿੰਡਾ ਦੇ ਜਨਰਲ ਸਕੱਤਰ ਲਛਮਣ ਮਲੂਕਾ ਨੇ ਸਭਨਾਂ ਦਾ ਧੰਨਵਾਦ ਕੀਤਾ।

 

Related posts

ਤੀਆਂ ਬਠਿੰਡੇ ਦੀਆਂ ਪ੍ਰੋਗਰਾਮ ਵਿਚ ਸ਼ਹਿਰ ਦੀਆਂ ਔਰਤਾਂ ਨੇ ਮਾਣਿਆ ਆਨੰਦ- ਵੀਨੂੰ ਗੋਇਲ

punjabusernewssite

ਗੁਰੂ ਕਾਸ਼ੀ ਯੂਨੀਵਰਸਿਟੀ ਨੇ ਜੋਸ਼ੋ-ਖ਼ਰੋਸ਼ ਨਾਲ ਮਨਾਇਆ “ਅੰਤਰ-ਰਾਸ਼ਟਰੀ ਮਾਤ-ਭਾਸ਼ਾ ਦਿਹਾੜਾ”

punjabusernewssite

ਬਠਿੰਡਾ ਦਾ ਵਿਰਾਸਤੀ ਮੇਲਾ 9,10,11 ਫ਼ਰਰਵੀ ਨੂੰ, ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਹੋਵੇਗਾ ਮੇਲਾ

punjabusernewssite