ਡੂੰਗੀ ਸਾਜਿਸ਼ ਤਹਿਤ ਸਿੰਘ ਸਾਹਿਬਾਨ ਦੀ ਸਖਸ਼ੀਅਤ ਤੇ ਦੂਸ਼ਣਬਾਜੀ ਲਗਾਕੇ ਬਦਨਾਮ ਕਰਨਾ ਅੱਤ ਨਿੰਦਾਯੋਗ:ਜਥੇ ਵਡਾਲਾ

0
60

ਚੰਡੀਗੜ, 8 ਦਸੰਬਰ:ਜਥੇ ਗੁਰਪ੍ਰਤਾਪ ਸਿੰਘ ਵਡਾਲਾ ਨੇ ਦੱਸਿਆ ਕਿ ਕੁਝ ਆਪਣੇ ਆਪ ਨੂੰ ਪੰਥਕ ਕਹਾਉਣ ਵਾਲੇ ਆਗੂ ਵਲੋਂ ਘਿਣੌਨੀ ਸਾਜਿਸ਼ ਤਹਿਤ ਜੱਥੇਦਾਰ ਸਹਿਬਾਨ ਨੂੰ ਉਨ੍ਹਾ ਦੇ ਘਰੇਲੂ ਝਗੜੇ ਜਿਸ ਨੂੰ ਅਦਾਲਤਾਂ ਨੇ ਨਪਟਾ ਦਿੱਤਾ ਸੀ, ਅਧਾਰ ਬਣਾ ਕੇ ਵਿਸ਼ੇਸ਼ ਆਈਟੀ ਟੀਮਾਂ ਰਾਹੀ ਜਥੇਦਾਰ ਸਹਿਬਾਨਾਂ ਦੇ ਕਿਰਦਾਰ ਤੇ ਚਿੱਕੜ ਸੁੱਟ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ।ਜਥੇਦਾਰ ਵਡਾਲਾ ਨੇ ਕਿਹਾ ਕਿ, ਤਖ਼ਤ ਸਹਿਬਾਨਾਂ ਦੇ ਵਿਰੁੱਧ ਘਿਨਾਉਣੀ ਤੇ ਇਖ਼ਲਾਕ ਤੋਂ ਡਿੱਗੀ ਸਾਜਿਸ਼ ਘੜ ਕੇ ਆਗੂ ਸਿੱਧਾ ਸਿੱਖ ਕੌਮ ਅਤੇ ਤਖ਼ਤ ਸਹਿਬਾਨਾਂ ਦੇ ਨਾਲ ਮੱਥਾ ਲਗਾ ਰਹੇ ਹਨ।

ਇਹ ਵੀ ਪੜ੍ਹੋ SKM News: 101 ਕਿਸਾਨਾਂ ਨੇ ਮੁੜ ਕੀਤਾ ਦਿੱਲੀ ਵੱਲ ਕੂਚ, ਬਾਰਡਰ ’ਤੇ ਅੱਗੇ ਡਟੀ ਹਰਿਆਣਾ ਪੁਲਿਸ, ਮਾਹੌਲ ਤਨਾਅਪੂਰਨ

ਇਸ ਤੋ ਪਹਿਲਾਂ ਹੀ ਸਿੱਖੀ ਅਤੇ ਪੰਥ ਨੂੰ ਵੱਡੀ ਢਾਹ ਲੱਗ ਚੁੱਕੀ ਹੈ। ਪਰ ਸਾਡੀਆਂ ਸੰਸਥਾਵਾਂ ਦੀ ਮਰਿਆਦਾ ਨੂੰ ਆਪਣੇ ਹਿੱਤਾਂ ਵਿੱਚ ਵਰਤਣ ਲਈ ਸਭ ਸ਼ਾਮ ਦੰਡ ਭੇਦ ਵਰਤਿਆ ਜਾ ਰਿਹਾ ਹੈ ਜੋ ਕੇ ਬੜਾ ਹੀ ਘਾਤਕ ਮੰਦਭਾਗਾ ਹੈ ਤੇ ਇਸ ਦੇ ਗੰਭੀਰ ਸਿੱਟੇ ਨਿਕਲ ਸਕਦੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਕੁਝ ਲੀਡਰਾਂ ਵੱਲੋਂ ਅਤੇ ਇੱਕ ਸਾਬਕਾ ਅਖੌਤੀ ਲੀਡਰ ਵਲੋਂ ਇਸ ਬਹੁਤ ਪੁਰਾਣੇ ਮਸਲੇ ਨੂੰ ਮੌਜੂਦਾ ਸਮੇ ਵਿਚ ਉਛਾਲਕੇ ਬੜੀ ਨੀਵੇਂ ਪੱਧਰ ਦੀ ਸਾਜਿਸ਼ ਤਹਿਤ ਕਿਰਦਰਕੁਸ਼ੀ ਕਰਨ ਦੀ ਕੋਸ਼ਿਸ਼ ਜਾ ਰਹੀ ਹੈ।

ਇਹ ਵੀ ਪੜ੍ਹੋ ਪੰਜਾਬ ਦੇ ਵਿਚ ਨਗਰ ਨਿਗਮ ਤੇ ਕੋਂਸਲ ਚੋਣਾਂ ਦਾ ਵੱਜਿਆ ਬਿਗੁਲ, 21 ਦਸੰਬਰ ਨੂੰ ਪੈਣਗੀਆਂ ਵੋਟਾਂ

ਮਹਾਨ ਸਿੱਖ ਸੰਸਥਾਵਾਂ ਦੇ ਸਿੰਘ ਸਹਿਬਾਨ ਦੇ ਜੀਵਨ ਨੂੰ ਵੀ ਖੰਗੋਲਿਆ ਜਾ ਰਿਹਾ ਹੈ ਤਾਂ ਜੋ ਸਾਜਿਸ਼ ਤਹਿਤ ਉਨਾਂ ਤੇ ਵੀ ਇਲਜਾਮਬਾਜੀ ਕਰਕੇ ਬਦਨਾਮ ਕੀਤਾ ਜਾ ਸਕੇ। ਸਾਨੂੰ ਬੀਤੇ ਸਮੇ ਹੋਈਆਂ ਵਿਚ ਘਟਨਾਵਾਂ ਤੋ ਸਬਕ ਲੈਣਾ ਚਾਹੀਦਾ ਹੈ ਕਿ ਜਿਸ ਕਿਸੇ ਨੇ ਵੀ ਸਿੱਖ ਪੰਥ ਦੀਆਂ ਸੰਸਥਾਵਾਂ ਨਾਲ ਮੱਥਾ ਲਾਇਆ ਹੈ ਉਨਾਂ ਨੂੰ ਇਸ ਦੇ ਬੁਰੇ ਨੀਤੀਜੇ ਭੁਗਤਣੇ ਪੈਏ ਹਨ।ਅਸੀ ਦੁਨੀਆ ਭਰ ਦੀਆਂ ਸਿੱਖ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਇੰ

ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ

https://chat.whatsapp.com/EK1btmLAghfLjBaUyZMcLK

 

 

 

LEAVE A REPLY

Please enter your comment!
Please enter your name here