ਕੇਂਦਰੀ ਮੰਤਰੀ ਵੱਲੋਂ ਡਾਕਟਰ ਭੀਮ ਰਾਓ ਅੰਬੇਦਕਰ ਖਿਲਾਫ ਦਿੱਤੇ ਬਿਆਨ ਤੋਂ ਭੜਕੀ ਕਾਂਗਰਸ ਨੇ ਸੜਕਾਂ ‘ਤੇ ਕੀਤਾ ਰੋਸ ਮਾਰਚ

Date:

spot_img

👉ਜੈ ਬਾਪੂ ਜੈ ਭੀਮ ਜੈ ਸੰਵਿਧਾਨ ਦੇ ਬੈਨਰ ਹੇਠ ਪ੍ਰਦਰਸ਼ਨ
ਬਠਿੰਡਾ, 23ਜਨਵਰੀ : ਆਲ ਇੰਡੀਆ ਕਾਂਗਰਸ ਕਮੇਟੀ ਦੇ ਸੱਦੇ ‘ਤੇ ਅੱਜ ਪੰਜਾਬ ਦੀਆਂ ਸੜਕਾਂ ਤੇ ਕਾਂਗਰਸ ਪਾਰਟੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਦੀ ਕੇਂਦਰ ਸਰਕਾਰ ਖਿਲਾਫ ਸੜਕਾਂ ਤੇ ਉਤਰਦੀ ਹੋਈ ਨਜ਼ਰ ਆਈ। ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਰਾਜਨ ਗਰਗ ਦੀ ਅਗਵਾਈ ਵਿੱਚ ਸਮੁੱਚੀ ਲੀਡਰਸ਼ਿਪ ਵੱਲੋਂ ਡਾਕਟਰ ਭੀਮ ਰਾਓ ਅੰਬੇਦਕਰ ਪਾਰਕ ਵਿੱਚ ਕੇਂਦਰੀ ਗ੍ਰਿਹ ਮੰਤਰੀ ਦੇ ਅਸਤੀਫੇ ਦੀ ਮੰਗ ਅਤੇ ਪ੍ਰਧਾਨ ਮੰਤਰੀ ਤੋਂ ਦੇਸ਼ ਵਾਸੀਆਂ ਤੋਂ ਮਾਫੀ ਮੰਗਣ ਦੀ ਮੰਗ ਨੂੰ ਲੈ ਕੇ ਦੇਸ਼ ਸੰਵਿਧਾਨ ਨਾਲ ਚੱਲੇਗਾ ਆਰਐਸਐਸ ਦੇ ਵਿਧਾਨ ਨਾਲ ਨਹੀਂ ਜੈ ਬਾਪੂ ਜੈ ਭੀਮ ਜੈ ਸੰਵਿਧਾਨ ਦੇ ਨਾਰਿਆਂ ਨਾਲ ਪ੍ਰਦਰਸ਼ਨ ਕੀਤਾ ਤੇ ਸੜਕਾਂ ਤੇ ਰੋਸ ਮਾਰਚ ਕਰਦੇ ਹੋਏ ਕੇਂਦਰ ਸਰਕਾਰ ਤੋਂ ਕੇਂਦਰੀ ਗ੍ਰਹਿ ਮੰਤਰੀ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ। ਅੱਜ ਦੇ ਪ੍ਰਦਰਸ਼ਨ ਵਿੱਚ ਆਲ ਇੰਡੀਆ ਕਾਂਗਰਸ ਕਮੇਟੀ ਦੇ ਸਕੱਤਰ ਅਤੇ ਬਠਿੰਡਾ ਇੰਚਾਰਜ ਅਰਵਿੰਦ ਡਾਲਵੀਆ ਵਿਸ਼ੇਸ਼ ਤੌਰ ਤੇ ਪ੍ਰਦਰਸ਼ਨ ਵਿੱਚ ਸ਼ਾਮਿਲ ਹੋਏ

ਇਹ ਵੀ ਪੜ੍ਹੋ MP ਅੰਮ੍ਰਿਤਪਾਲ ਸਿੰਘ ਨੇ ਮੁੜ ਕੀਤਾ High Court ਦਾ ਰੁੱਖ

ਇਸ ਮੌਕੇ ਭਰਮੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਅਰਵਿੰਦ ਡਾਲਵੀਆਂ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਲੋਕ ਸਭਾ ਵਿੱਚ ਡਾਕਟਰ ਭੀਮ ਰਾਓ ਅੰਬੇਦਕਰ ਖਿਲਾਫ ਗਲਤ ਬਿਆਨਬਾਜੀ ਕੀਤੀ ਹੈ ਜਿਸ ਨਾਲ ਦੇਸ਼ ਵਾਸੀਆਂ ਦੀਆਂ ਭਾਵਨਾਵਾਂ ਆਹਤ ਹੋਈਆਂ ਹਨ ਕਿਉਂਕਿ ਡਾਕਟਰ ਭੀਮ ਰਾਓ ਅੰਬੇਦਕਰ ਸੰਵਿਧਾਨ ਦੇ ਨਿਰਮਾਤਾ ਹਨ ਜਿਨਾਂ ਨੇ ਹਰ ਵਰਗ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਸੰਵਿਧਾਨ ਬਣਾਇਆ ਪਰ ਭਾਜਪਾ ਸਰਕਾਰ ਸੰਵਿਧਾਨ ਨੂੰ ਤੋੜ ਕੇ ਆਪਣਾ ਰਾਜ ਬਣਾਉਣਾ ਚਾਹੁੰਦੀ ਹੈ ਜੋ ਕਦੇ ਵੀ ਮਨਜ਼ੂਰ ਨਹੀਂ ਹੋਵੇਗਾ ਉਹਨਾਂ ਕਿਹਾ ਕਿ ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਮਲਿਕਾ ਅਰਜੁਨ ਖੜਗੇ ਸ਼੍ਰੀਮਤੀ ਸੋਨੀਆ ਗਾਂਧੀ ਸ਼੍ਰੀਮਤੀ ਪ੍ਰਿਅੰਕਾ ਗਾਂਧੀ ਅਤੇ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਹਮੇਸ਼ਾ ਹੀ ਸੰਵਿਧਾਨ ਦੀ ਚੜਦੀ ਕਲਾ ਅਤੇ ਰਾਖੀ ਲਈ ਕਾਂਗਰਸ ਸੜਕਾਂ ਤੇ ਆਉਂਦੀ ਰਹੇਗੀ। ਅੱਜ ਵੀ ਅਮਿਤ ਸ਼ਾਹ ਦੀ ਬਿਆਨਬਾਜੀ ਦਾ ਗੰਭੀਰ ਨੋਟਸ ਲੈਂਦੇ ਹੋਏ ਮੰਗ ਕਰਦੇ ਹਾਂ ਕਿ ਉਹਨਾਂ ਨੂੰ ਮੰਤਰੀ ਮੰਡਲ ਚੋਂ ਬਰਕਤ ਕੀਤਾ ਜਾਵੇ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗ੍ਰਿਹ ਮੰਤਰੀ ਦੇ ਬਿਆਨ ਤੇ ਦੇਸ਼ ਵਾਸੀਆਂ ਤੋਂ ਮਾਫੀ ਮੰਗਣ ਨਹੀਂ ਤਾਂ ਫਿਰ ਆਉਂਦੇ ਦਿਨਾਂ ਵਿੱਚ ਹੋਰ ਜਬਰਦਸਤ ਪ੍ਰਦਰਸ਼ਨ ਕੀਤੇ ਜਾਣਗੇ।

ਇਹ ਵੀ ਪੜ੍ਹੋ  ਪੰਜਾਬ ਦਾ ਇੱਕ ਹੋਰ ਅਗਨੀਵੀਰ ਜੰਮੂ ਵਿਚ ਗੋਲੀ ਲੱਗਣ ਕਾਰਨ ਹੋਇਆ ਸ਼ਹੀਦ

ਉਹਨਾਂ ਕਿਹਾ ਕਿ ਭਾਜਪਾ ਦੀ ਸੋਚ ਆਰਐਸਐਸ ਨੂੰ ਵੜਾਵਾ ਦੇ ਕੇ ਰਾਮ ਰਾਜ ਬਣਾਉਣ ਦੀ ਹੈ ਜਦੋਂ ਕਿ ਦੇਸ਼ ਵਿੱਚ ਹਰ ਤਰ੍ਹਾਂ ਦੇ ਸੰਵਿਧਾਨ ਦੀ ਰਾਖੀ ਕਰਨਾ ਹਰ ਵਰਗ ਦਾ ਮੁੱਢਲਾ ਫਰਜ਼ ਬਣਦਾ ਹੈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਬਠਿੰਡਾ ਸ਼ਹਿਰੀ ਰਾਜਨ ਗਰਗ, ਕਾਰਜਕਾਰੀ ਮੇਅਰ ਅਸ਼ੋਕ ਕੁਮਾਰ ਡਿਪਟੀ ਮੇਅਰ ਮਾਸਟਰ ਹਰਿਮੰਦਰ ਸਿੰਘ ਡਾਰੈਕਟਰ ਮਾਰਕਫੈੱਡ ਟਹਿਲ ਸਿੰਘ ਸੰਧੂ ਬਲਾਕ ਪ੍ਰਧਾਨ ਰਾਜ ਪੱਕਾ ਸੀਨੀਅਰ ਮੀਤ ਪ੍ਰਧਾਨ ਬਲਜਿੰਦਰ ਠੇਕੇਦਾਰ ਕਿਰਨਦੀਪ ਕੌਰ ਵਿਰਕ ਸਾਬਕਾ ਮੇਅਰ ਬਲਵੰਤ ਨਾਥ ਸਾਬਕਾ ਮੰਤਰੀ ਚਿਰੰਜੀ ਲਾਲ ਗਰਗ ਸਾਬਕਾ ਵਿਧਾਇਕ ਗੁਰਜੰਟ ਸਿੰਘ ਕੁੱਤੀਵਾਲ ਕੇ ਕੇ ਅਗਰਵਾਲ ਬਲਤੇਜ ਸਿੰਘ ਇੰਟਕ ਅਰੁਣ ਵਧਾਵਨ ਦਰਸ਼ਨ ਸਿੰਘ ਜੀਦਾ ਕਿਰਨਜੀਤ ਸਿੰਘ ਗਹਿਰੀ ਅੰਮ੍ਰਿਤਾ ਗਿੱਲ ਰੁਪਿੰਦਰ ਬਿੰਦਰਾ ਮੀਤ ਪ੍ਰਧਾਨ ਰਣਜੀਤ ਸਿੰਘ ਗਰੇਵਾਲ ਹਰੀਓਮ ਠਾਕੁਰ ਹਰਪਾਲ ਸਿੰਘ ਬਾਜਵਾ ਵਿਪਣ ਮਿੱਤੂ ਐਮਸੀ ਸੰਜੇ ਐਮਸੀ ਸਾਧੂ ਸਿੰਘ ਐਮਸੀ ਨਥੂਰਾਮ ਪ੍ਰਕਾਸ਼ ਚੰਦ ਕਮਲ ਗੁਪਤਾ ਐਮਸੀ ਸ੍ਰੇਸ਼ ਚੌਹਾਨ ਐਮਸੀ ਜੱਸੀ ਐਮਸੀ ਉਮੇਸ਼ ਗੋਗੀ ਐਮਸੀ ਜਗਪਾਲ ਗੋਰਾ ਐਮਸੀ ਡਾਕਟਰ ਭੁਪਿੰਦਰ ਸਿੰਘ ਬਲਜੀਤ ਸਿੰਘ ਯੂਥ ਆਗੂ ਜਗਮੀਤ ਸਿੰਘ ਪ੍ਰੀਤ ਸ਼ਰਮਾ ਸੁਨੀਲ ਕੁਮਾਰ ਸਨੀ ਬਰਾੜ ਦੁਪਿੰਦਰ ਮਿਸ਼ਰਾ ਭਗਵਾਨ ਦਾਸ ਭਾਰਤੀ ਰਮਨਦੀਪ ਸਿੰਘ ਆਦਿ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸ ਤੇ ਅਹੁਦੇਦਾਰ ਅਤੇ ਵਰਕਰ ਸ਼ਾਮਿਲ ਹੋਏ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

LEAVE A REPLY

Please enter your comment!
Please enter your name here

spot_img

Share post:

Popular

More like this
Related

ਭਾਜਪਾ ਦਾ ਮੁੱਖ ਟੀਚਾ ਹੈ ਡਬਲ ਇੰਜਣ ਦੀ ਸਰਕਾਰ : ਬਿੱਟੂ

Punjab News : ਪੰਜਾਬ ਭਾਜਪਾ ਵਿੱਚ ਅੱਜ ਇੱਕ ਮਹੱਤਵਪੂਰਨ...

ਅੱਜ ਪੰਜਾਬ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਤਾਜਪੋਸ਼ੀ, ਥੋੜੇ ਹੀ ਸਮੇਂ ‘ਚ ਸੰਭਾਲਣਗੇ ਆਪਣਾ ਅਹੁਦਾ

Punjab News : ਭਾਰਤੀ ਜਨਤਾ ਪਾਰਟੀ ਦੇ ਨਵ-ਨਿਯੁਕਤ ਪੰਜਾਬ ਪ੍ਰਧਾਨ...

Patiala News: ਸੜਕ ਹਾਦਸੇ ਦਾ ਸ਼ਿਕਾਰ ਹੋਏ ਪ੍ਰਵਾਰ ਲਈ ‘ਮਸੀਹਾ’ ਬਣੇ ਬਹੁੜੇ ਪੰਜਾਬ ਦੇ ਸਿਹਤ ਮੰਤਰੀ !

ਫ਼ਸਟ ਏਡ ਦੇਣ ਤੋਂ ਬਾਅਦ ਜਖ਼ਮੀਆਂ ਨੂੰ ਆਪਣੀ ਗੱਡੀ...