Bathinda News: Guru Nanak Dev Public School, Kamla Nehru Nagar Bathinda (ਗੁਰੂ ਨਾਨਕ ਦੇਵ ਪਬਲਿਕ ਸਕੂਲ, ਕਮਲਾ ਨਹਿਰੂ ਨਗਰ ਬਠਿੰਡਾ) ਵਿਖੇ ਚੱਲ ਰਿਹਾ ਸੀ.ਬੀ.ਐਸ.ਈ 17ਵਾਂ ਬੁਆਏਜ਼ ਬਾਸਕਟਬਾਲ ਕਲੱਸਟਰ ਟੂਰਨਾਮੈਂਟ ਅੱਜ ਇੱਕ ਬੇਹੱਦ ਸ਼ਾਨਦਾਰ ਅਤੇ ਪ੍ਰਭਾਵਸ਼ਾਲੀ ਸਮਾਪਤੀ ਸਮਾਰੋਹ ਦੇ ਨਾਲ ਸਫਲਤਾਪੂਰਵਕ ਸੰਪੰਨ ਹੋ ਗਿਆ। ਇਸ ਚਾਰ ਰੋਜ਼ਾ ਖੇਡ ਉਤਸਵ ਵਿੱਚ ਵੱਖ—ਵੱਖ ਸਕੂਲਾਂ ਦੀਆਂ ਨਾਮਵਰ ਟੀਮਾਂ ਨੇ ਪੂਰੇ ਉਤਸ਼ਾਹ, ਅਨੁਸ਼ਾਸਨ ਅਤੇ ੳੱੁਚ ਖੇਡ ਭਾਵਨਾ ਦਾ ਪ੍ਰਦਰਸ਼ਨ ਕਰਦਿਆਂ ਹਿੱਸਾ ਲਿਆ। ਅੰਡਰ 14 ਫਾਈਨਲ ਮੁਕਾਬਲਾ ਮੇਜ਼ਬਾਨ ਟੀਮ ਗੁਰੂ ਨਾਨਕ ਦੇਵ ਪਬਲਿਕ ਸਕੂਲ ਕਮਲਾ ਨਹਿਰੂ ਨਗਰ ਬਠਿੰਡਾ ਅਤੇ ਮਾਨਵ ਰਚਨਾ ਸਕੂਲ ਮੋਹਾਲੀ ਵਿਚਕਾਰ ਹੋਇਆ ਜਿਸ ਵਿੱਚ ਗੁਰੂ ਨਾਨਕ ਦੇਵ ਪਬਲਿਕ ਸਕੂਲ ਕਮਲਾ ਨਹਿਰੂ ਨਗਰ ਬਠਿੰਡਾ ਨੇ 43/40 ਸਕੋਰ ਦੇ ਅੰਤਰ ਤੇ ਪਹਿਲੀ ਪੁਜ਼ੀਸ਼ਨ ਨਾਲ ਜਿੱਤ ਪ੍ਰਾਪਤ ਕੀਤੀ , ਅੰਡਰ 17 ਫਾਈਨਲ ਮੁਕਾਬਲੇ ਵਿੱਚ ਆਰਮੀ ਸਕੂਲ ਪਟਿਆਲਾ ਅਤੇ ਸੈਕਰੇਡ ਸਕੂਲ ਮੋਹਾਲੀ ਦੇ ਵਿਚਕਾਰ ਹੋਇਆ ਜਿਸ ਵਿੱਚੋ ਆਰਮੀ ਸਕੂਲ ਨੇ 34/18 ਦੇ ਸਕੋਰ ਨਾਲ ਪਹਿਲੇ ਸਥਾਨ ਤੇ ਰਹਿ ਕੇ ਜਿੱਤ ਹਾਸਲ ਕੀਤੀ ਅਤੇ ਅੰਡਰ 19 ਫਾਈਨਲ ਮੇਜ਼ਬਾਨ ਟੀਮ ਗੁਰੂ ਨਾਨਕ ਦੇਵ ਪਬਲਿਕ ਸਕੂਲ ਕਮਲਾ ਨਹਿਰੂ ਨਗਰ ਬਠਿੰਡਾ ਅਤੇ ਸਨਾਵਰ ਸਕੂਲ ਮਾਨਸਾ ਨਾਲ ਹੋਇਆ ਜਿੰਨ੍ਹਾਂ ਵਿੱਚੋ ਮੇਜ਼ਬਾਨ ਟੀਮ ਗੁਰੂ ਨਾਨਕ ਦੇਵ ਪਬਲਿਕ ਸਕੂਲ ਬਠਿੰਡਾ ਨੇ 42/36 ਦੇ ਸਕੋਰ ਤੇ ਪਹਿਲਾ ਸਥਾਨ ਹਾਸਲ ਕੀਤਾ। ਅੱਜ ਅੰਡਰ 14 ਫਾਈਨਲ ਮੁਕਾਬਲਾ ਵਿੱਚ ਮਾਨਵ ਰਚਨਾ ਸਕੂਲ ਮੋਹਾਲੀ , ਅੰਡਰ 17 ਫਾਈਨਲ ਮੁਕਾਬਲਾ ਵਿੱਚ ਸੈਕਰੇਡ ਸਕੂਲ ਮੋਹਾਲੀ ਅਤੇ ਅੰਡਰ 19 ਫਾਈਨਲ ਮੁਕਾਬਲੇ ਵਿੱਚ ਸਨਾਵਰ ਸਕੂਲ ਮੋਹਾਲੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ । ਅੱਜ ਅੰਡਰ 14 ਫਾਈਨਲ ਮੁਕਾਬਲਾ ਵਿੱਚ ਭੁਪਿੰਦਰਾ ਸਕੂਲ ਪਟਿਆਲਾ ਅਤੇ ਲਰਨਿੰਗ ਪਾਥ ਸਕੂਲ ਚੰਡੀਗੜ੍ਹ ਨੇ , ਅੰਡਰ 17 ਫਾਈਨਲ ਮੁਕਾਬਲੇ ਵਿੱਚ ਹਰਿ ਕ੍ਰਿਸ਼ਨ ਸਕੂਲ ਬਠਿੰਡਾ ਤੇ ਮਾਨਵ ਰਚਨਾ ਸਕੂਲ ਮੋਹਾਲੀ ਨੇ ਅਤੇ ਅੰਡਰ 19 ਫਾਈਨਲ ਮੁਕਾਬਲਾ ਵਿੱਚ ਜੇ.ਆਰ.ਐਮ ਵਲਰਡ ਸਕੂਲ ਮਲੋਟ ਅਤੇ ਗੋਲਡਨ ਬੈਲਜ਼ ਮੋਹਾਲੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਇਹ ਵੀ ਪੜ੍ਹੋ ਗਰਮੀਆਂ ਵਿੱਚ ਮਧੂ-ਮੱਖੀਆਂ ਲਈ ਬਨਸਪਤੀ ਅਤੇ ਜੀਵ-ਜੰਤੂ;ਕੁਦਰਤ ਦੀ ਪਛਾਣ ਕਰੋ, ਮਧੂ-ਮੱਖੀ ਪਾਲਣ ਨੂੰ ਸਫਲ ਬਣਾਓ: ਡਾ ਸੁਖਪ੍ਰੀਤ ਕੌਰ
ਸਮਾਪਤੀ ਸਮਾਰੋਹ ਦੌਰਾਨ ਮੁੱਖਖ ਮਹਿਮਾਨ ਸੁਖਪਾਲ ਸਿੰਘ ਬਰਾੜ ਆਈ.ਪੀ.ਐਸ ਵਾਲੀਵਾਲ ਖੇਡ ਦੇ ਅੰਤਰ—ਰਾਸ਼ਟਰੀ ਖਿਡਾਰੀ ਤੇ ਅਰਜਨਾ ਅਵਾਰਡੀ, ਨੇ ਵਿਦਿਆਰਥੀਆਂ ਲਈ ਪ੍ਰੇਰਨਾ ਦੇ ਸ਼ਬਦ ਕਹੇ। ਵਿਸ਼ੇਸ ਮਹਿਮਾਨ ਉਪਿੰਦਰ ਕੌਰ ਸੇਖੋਂ ਸਨ, ਜੋ ਹੁਣੇ ਹੁਣੇ ਕੁੋਆਲਾ—ਲੰਪਰ ਵਿਖੇ ਹੋਈ ਅੰਤਰ ਰਾਸ਼ਟਰੀ ਅਥਲੈਟਿਕ ਮੀਟ ਵਿਚੋਂ ਦੋ ਸੋਨੇ ਦੇ ਅਤੇ ਦੋ ਚਾਂਦੀ ਦੇ ਤਗਮੇ ਜਿੱਤ ਕੇ ਆਏ ਹਨ ਨੇ ਵੀ ਵਿਦਿਆਰਥੀ ਦੀ ਹੌਸਲਾ ਅਫ਼ਜਾਈ ਕੀਤੀ। ਇਸ ਸਮਾਰੋਹ ਵਿਚ ਉਚੇਚੇ ਤੌਰ ਤੇ ਸ. ਜਗਰੂਪ ਸਿੰਘ ਗਿੱਲ ਐਮ.ਐਲ.ਏ ਬਠਿੰਡਾ , ਸੀਨੀਅਰ ਐਡਵੋਕੇਟ ਸ.ਸੁਖਦੀਪ ਸਿੰਘ ਭਿੰਡਰ (ਹਾਈਕੋਰਟ ਚੰਡੀਗੜ੍ਹ), ਸ੍ਰ੍ਰੀ ਸਰੂਪ ਚੰਦ ਸਿੰਗਲਾ ਸਾਬਕਾ ਮੰਤਰੀ ਅਤੇ ਸ. ਹਰਪਾਲ ਸਿੰਘ ਸਿੱਧੂ , ਨੰਦ ਗੁਪਤਾ ਅਤੇ ਸ. ਸੁਖਦੀਪ ਸਿੰਘ ਢਿੱਲੋ ਐਮ.ਸੀ ਨਗਰ ਨਿਗਮ ਬਠਿੰਡਾ ਨੇ ਵਿਸ਼ੇਸੇ ਤੌਰ ‘ਤੇ ਸਿ਼ਰਕਤ ਕੀਤੀ ਅਤੇ ਸਮਾਰੋਹ ਦੀ ਸ਼ੋਭਾ ਵਧਾਈ । ਆਪਣੇ ਪ੍ਰਭਾਵਸ਼ਾਲੀ ਸੰਬੋਧਨ ਵਿੱਚ ਮੁੱਖ ਮਹਿਮਾਨ ਨੇ ਨੌਜ਼ਵਾਨ ਖਿਡਾਰੀਆਂ ਦੀ ਖੇਡ ਪ੍ਰਤਿਭਾ ਅਤੇ ਮਿਹਨਤ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਜੀਵਨ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਖੇਡਾਂ ਨਾ ਸਿਰਫ ਸਾਨੂੰ ਸਰੀਰਕ ਤੌਰ ‘ਤੇ ਤੰਦਰੁਸਤ ਰੱਖਦੀਆਂ ਹਨ, ਬਲਕਿ ਸਾਡੇ ਵਿੱਚ ਆਪਸੀ ਤਾਲਮੇਲ, ਅਨੁਸ਼ਾਸਨ ਅਤੇ ਟੀਮ ਵਰਕ ਦੀ ਭਾਵਨਾ ਵੀ ਪੈਦਾ ਕਰਦੀਆਂ ਹਨ। ਉਨ੍ਹਾਂ ਨੇ ਜੇਤੂ ਟੀਮਾਂ ਨੂੰ ਵਧਾਈ ਦਿੱਤੀ ਅਤੇ ਬਾਕੀ ਖਿਡਾਰੀਆਂ ਨੂੰ ਭਵਿੱਖ ਲਈ ਹੋਰ ਤਿਆਰੀ ਕਰਨ ਦਾ ਸੁਨੇਹਾ ਦਿੱਤਾ ।
ਸਮਾਰੋਹ ਦੇ ਅਗਲੇ ਪੜਾਅ ਵਿੱਚ ਸਕੂਲ ਦੇ ਵਿਦਿਆਰਥੀਆਂ ਵੱਲੋ ਪੰਜਾਬ ਦੇ ਪ੍ਰਸਿੱਧ ਲੋਕ ਨਾਚ ਭੰਗੜੇ ਦੀ ਬਹੁਤ ਹੀ ਜੋਸ਼ੀਲੀ ਪੇਸ਼ਕਾਰੀ ਪੇਸ਼ ਕੀਤੀ ਗਈ। ਢੋਲ ਦੀ ਧਮਕ ਤੇ ਪਾਏ ਗਏ ਗੱਭਰੂਆਂ ਦੇ ਭੰਗੜੇ ਨੇ ਪੂਰੇ ਖੇਡ ਮੈਦਾਨ ਨੂੰ ਜੋਸ਼,ਰੰਗ ਅਤੇ ਖੁਸ਼ੀ ਦੇ ਮਾਹੌਲ ਵਿੱਚ ਰੰਗ ਦਿੱਤਾ। ਹਾਜ਼ਰੀਨ ਨੇ ਤਾਲੀਆਂ ਦੀ ਗੂੰਜ ਨਾਲ ਖਿਡਾਰੀਆਂ ਅਤੇ ਕਲਾਕਾਰਾਂ ਦਾ ਨਿੱਘਾ ਹੁੰਗਾਰਾ ਭਰਿਆ। ਇਸ ਯਾਦਗਾਰੀ ਟੂਰਨਾਮੈਂਟ ਦਾ ਸਭ ਤੋ ਉਤਸ਼ਾਹਜਨਕ ਪਲ ਇਨਾਮ ਵੰਡ ਸਮਾਰੋਹ ਰਿਹਾ। ਮੁੱਖ ਮਹਿਮਾਨ ਨੇ ਸਕੂਲ ਦੇ ਪ੍ਰਧਾਨ ਸ. ਜੋਗਿੰਦਰ ਸਿੰਘ ਤੇ ਸਕੂਲ ਪ੍ਰਬੰਧਕੀ ਕਮੇਟੀ ਅਤੇ ਪ੍ਰਿੰੰਸੀਪਲ ਸ੍ਰੀਮਤੀ ਜਸਦੀਪ ਕੌਰ ਮਾਨ ਵੱਲੋਂ ਸ਼ਾਨਦਾਰ ਖੇਡ ਪ੍ਰਦਰਸ਼ਨ ਕਰਨ ਵਾਲੀਆਂ ਜੇਤੂ, ਉਪ—ਜੇਤੂ ਅਤੇ ਤੀੇਜੇ ਸਥਾਨ ਤੇ ਰਹਿਣ ਵਾਲੀਆਂ ਟੀਮਾਂ ਨੂੰ ਚਮਕਦਾਰ ਟਰਾਫੀਆਂ , ਸੋਨ, ਚਾਂਦੀ ਅਤੇ ਕਾਂਸੀ ਦੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਜੇਤੂ ਖਿਡਾਰੀਆਂ ਦੇ ਚਿਹਰਿਆਂ ਤੇ ਮਿਹਨਤ ਦੀ ਸਫਲਤਾ ਦੀ ਖੁਸ਼ੀ ਸਾਫ ਝਲਕ ਰਹੀ ਸੀ।ਸਮਾਰੌਹ ਦੇ ਅੰਤ ਵਿੱਚ, ਸਮੂਹ ਹਾਜ਼ਰੀਨ ਵੱਲੋ ਰਾਸ਼ਟਰੀ ਗਾਨ ਗਾ ਕੇ ਪ੍ਰੋਗਰਾਮ ਦੀ ਸਮਾਪਤੀ ਕੀਤੀ ਗਈ ਜਿਸ ਨਾਲ ਇਹ ਚਾਰ ਰੌਜ਼ਾ ਖੇਡ ਮੇਲਾ ਆਪਣੀਆਂ ਅਮਿੱਟ ਪੈੜਾਂ ਛੱਡਦਾ ਹੋਇਆ ਸਫਲਤਾਪੂਰਵਕ ਸਮਾਪਤ ਹੋ ਗਿਆ ।ਖੇਡ ਮੇਲੇ ਦੌਰਾਨ ਪ੍ਰਿੰਸੀਪਲ ਸ.ਜਸਵੀਰ ਸਿੰਘ , ਸ.ਹਰਜਸ ਸਿੰਘ ਬਰਾੜ (ਮੈਨੈਜਰ) , ਸ. ਪਰਮਿੰਦਰ ਸਿੰਘ (ਸੈਕਟਰੀ), ਅਤੇ ਮੈਬਰ ਸਾਹਿਬਾਨ ਸ.ਭਰਪੂਰ ਸਿੰਘ ਬਰਾੜ,ਸ. ਬਲਜੀਤ ਸਿੰਘ , ਸ. ਨੈਬ ਸਿੰਘ, ਅਤੇ ਸ. ਮੱਖਣ ਸਿੰਘ, ਸ. ਜਗਦੇਵ ਸਿੰਘ ਅਤੇ ਸ. ਮਿੱਠੂ ਸਿੰਘ ਬਰਾੜ ਨੇ ਲਗਾਤਾਰ ਆਪਣੀ ਹਾਜ਼ਰੀ ਲਵਾ ਕੇ ਖੇਡ ਮੇਲੇ ਦੇ ਪ੍ਰਬੰਧਾਂ ਨੂੰ ਚਾਰ ਚੰਨ ਲਾਏ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।





