ਡੇਰਾ ਬਾਬਾ ਨਾਨਕ: 10 ਲੱਖ ਦੀ ਫ਼ਿਰੌਤੀ ਨਾਂ ਦੇਣ ’ਤੇ ਲੋਹੜੀ ਵਾਲੇ ਦਿਨ ਡੇਰਾ ਬਾਬਾ ਨਾਨਕ ਦੇ ਇੱਕ ਵਪਾਰੀ ਦੀ ਦੁਕਾਨ ’ਤੇ ਗੋਲੀਆਂ ਚਲਾਉਣ ਵਾਲੇ ਗੈਂਗਸਟਰ ਜੀਵਨ ਫ਼ੌਜੀ ਦੇ ਦੋ ਗੁਰਗੇ ਐਤਵਾਰ ਨੂੰ ਇੱਕ ਪੁਲਿਸ ਮੁਕਾਬਲੇ ਵਿਚ ਜਖ਼ਮੀ ਹੋਣ ਦੀ ਸੂਚਨਾ ਹੈ। ਪਹਿਲਾਂ ਹੀ ਹਿਰਾਸਤ ਵਿਚ ਚੱਲੇ ਆ ਰਹੇ ਇੰਨ੍ਹਾਂ ਗੁਰਗਿਆਂ ਨੂੰ ਬਟਾਲਾ ਪੁਲਿਸ ਹਥਿਆਰਾਂ ਦੀ ਬਰਾਮਦਗੀ ਕਰਵਾਉਣ ਲਈ ਪਿੰਡ ਸ਼ਾਹਪੁਰ ਜ਼ਾਜਨ ਦੇ ਨਜਦੀਕ ਇੱਕ ਡਰੇਨ ਪੁਲੀ ਉਪਰ ਲੈ ਕੇ ਆਈ ਹੋਈ ਸੀ ਪ੍ਰੰਤੂ ਪੁਲਿਸ ਅਧਿਕਾਰੀਆਂ ਦੇ ਮੁਤਾਬਕ ਲੁਕੋਏ ਹੋਏ ਹਥਿਆਰ ਦੇ ਨਾਲ ਹੀ ਮੁਲਜਮਾਂ ਨੇ ਪੁਲਿਸ ’ਤੇ ਗੋਲੀਆਂ ਚਲਾ ਕੇ ਭੱਜਣ ਦੀ ਕੋਸ਼ਿਸ ਕੀਤੀ ਪ੍ਰੰਤੂ ਜਵਾਬੀ ਗੋਲੀ ਵਿਚ ਦੋਨੋਂ ਗੁਰਗੇ ਜਖ਼ਮ ਹੋ ਗਏ, ਜਿਨ੍ਹਾਂ ਨੂੰ ਪਹਿਲਾਂ ਡੇਰਾ ਬਾਬਾ ਨਾਨਕ ਤੇ ਮੁੜ ਹਾਲਾਤ ਗੰਭੀਰ ਹੋਣ ’ਤੇ ਅੰਮ੍ਰਿਤਸਰ ਰੈਫ਼ਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ ਧੁੰਦ ਦਾ ਕਹਿਰ; ਕਾਰ ਨਹਿਰ ‘ਚ ਡਿੱਗਣ ਕਾਰਨ ਨੌਜਵਾਨ ਦੀ ਹੋਈ ਮੌ+ਤ
ਮਾਮਲੇ ਦੀ ਜਾਣਕਾਰੀ ਦਿੰਦਿਆਂ ਬਟਾਲਾ ਦੇ ਐਸਐਸਪੀ ਸੁਹੇਲ ਮੀਰ ਨੇ ਮੀਡੀਆ ਨੂੰ ਦਸਿਆ ਕਿ ਜਖਮੀ ਹੋਏ ਮੁਲਜਮਾਂ ਦੀ ਪਹਿਚਾਣ ਸਰਬਜੀਤ ਸਾਬਾ ਫ਼ਤਿਹਗੜ੍ਹ ਚੂੜੀਆ ਅਤੇ ਸੁਨੀਲ ਮਸੀਹ ਵਾਸੀ ਸ਼ਾਹਪੁਰ ਜ਼ਾਜਨ ਦੇ ਤੌਰ ’ਤੇ ਹੋਈ ਹੈ। ਉਨ੍ਹਾਂ ਦਸਿਆ ਕਿ ਇਹ ਦੋਨੋਂ ਗੈਂਗਸਟਰ ਤੋਂ ਅੱਤਵਾਦੀ ਬਣੇ ਜੀਵਨ ਫ਼ੌਜੀ ਦੇ ਇਸ਼ਾਰੇ ’ਤੇ ਕੰਮ ਕਰਦੇ ਹਨ। ਐਸਐਸਪੀ ਨੇ ਅੱਗੇ ਦਸਿਆ ਕਿ ਜੀਵਨ ਫ਼ੌਜ ਨੇ ਨਵੰਬਰ 2024ਵਿਚ ਡੇਰਾ ਬਾਬਾ ਨਾਨਕ ਦੇ ਹੀ ਇੱਕ ਵਪਾਰੀ ਤੋਂ ਫ਼ੋਨ ਕਰਕੇ 10 ਲੱਖ ਦੀ ਫ਼ਿਰੌਤੀ ਮੰਗੀ ਸੀ,ਜਿਸਦੇ ਸਬੰਧ ਵਿਚ ਡੇਰਾ ਬਾਬਾ ਨਾਨਕ ਥਾਣੇ ’ਚ 163 ਨੰਬਰ ਮੁਕੱਦਮਾ ਦਰਜ਼ ਕੀਤਾ ਗਿਆ ਸੀ। ਇਸਤੋਂ ਬਾਅਦ ਫ਼ਿਰੌਤੀ ਨਾ ਮਿਲਣ ਕਾਰਨ ਜੀਵਨ ਫ਼ੌਜੀ ਦੇ ਇਸ਼ਾਰੇ ’ਤੇ ਹੀ ਮੁਲਜਮਾਂ ਸਰਬਜੀਤ ਸਾਬਾ ਅਤੇ ਸੁਨੀਲ ਮਸੀਹ ਨੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਲੋਹੜੀ ਵਾਲੇ ਦਿਨ ਉਕਤ ਵਪਾਰੀ ਦੇ ਕਾਰੋਬਾਰ ਵਾਲੀ ਥਾਂ ਗੋਲੀਆਂ ਚਲਾਈਆਂ ਸਨ।
ਇਸ ਸਬੰਧ ਵਿਚ ਵੀ ਡੇਰਾ ਬਾਬਾ ਨਾਨਕ ਥਾਣੇ ਵਿਚ ਹੀ 5 ਨੰਬਰ ਮੁਕੱਦਮਾ ਦਰਜ਼ ਕੀਤਾ ਗਿਆ ਸੀ। ਜਦ ਪੁਲਿਸ ਵੱਲੋਂ ਮਾਮਲੇ ਦੀ ਪੜਤਾਲ ਕੀਤੀ ਗਈ ਤਾਂ ਗੋਲੀਆਂ ਚਲਾਉਣ ਵਾਲਿਆਂ ਵਜੋਂ ਇਨ੍ਹਾਂ ਦੋਨਾਂ ਦੀ ਪਹਿਚਾਣ ਹੋਈ ਸੀ ਪ੍ਰੰਤੂ ਸੁਨੀਲ ਮਸੀਹ ਪੁਲਿਸ ਦੀ ਗ੍ਰਿਫਤ ਤੋਂ ਬਚਣ ਲਈ ਗੁਜ਼ਰਾਤ ਭੱਜ ਗਿਆ ਸੀ , ਜਿੱਥੋਂ ਪੰਜਾਬ ਪੁਲਿਸ ਨੇ ਗੁਜਰਾਤ ਪੁਲਿਸ ਦੀ ਮਦਦ ਨਾਲ ਇਸਨੂੰ ਗ੍ਰਿਫਤਾਰ ਕੀਤਾ ਗਿਆ। ਜਦੋਂਕਿ ਸਾਬਾ ਨੂੰ ਜਲੰਧਰ ’ਚ ਗ੍ਰਿਫਤਾਰ ਕੀਤਾ ਗਿਆ। ਐਸਐਸਪੀ ਨੇ ਦਸਿਆ ਕਿ ਸੁਨੀਲ ਮਸੀਹ ਕੋਲੋਂ ਵਪਾਰੀ ’ਤੇ ਗੋਲੀਆਂ ਚਲਾਉਣ ਦੌਰਾਨ ਵਰਤਿਆਂ ਇੱਥ ਹਥਿਆਰ ਬਰਾਮਦ ਹੋ ਗਿਆ ਸੀ ਜਦੋਂਕਿ ਦੂਜਾ ਇਨ੍ਹਾਂ ਇੱਥੇ ਛੁਪਾ ਕੇ ਰੱਖਿਆ ਹੋਇਆ ਸੀ, ਜਿਸਨੂੰ ਬਰਾਮਦ ਕਰਵਾਉਣ ਦੇ ਲਈ ਹੀ ਇੱਥੇ ਲੈ ਕੇ ਆਏ ਸਨ ਤੇ ਇਹ ਘਟਨਾ ਵਾਪਰ ਗਈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
Share the post "ਫ਼ਿਰੌਤੀ ਲਈ ਵਪਾਰੀ ’ਤੇ ਗੋ+ਲੀਆਂ ਚਲਾਉਣ ਵਾਲੇ ਗੈਂਗਸਟਰ ਜੀਵਨ ਫ਼ੌਜੀ ਦੇ ਗੁਰਗੇ ਪੁਲਿਸ ਮੁਕਾਬਲੇ ’ਚ ਜਖ਼ਮੀ"