“ਰਾਜਨੀਤੀ ਅਤੇ ਮੀਡੀਆ ਦੇ ਖੇਤਰ ਵਿਚ ਔਰਤਾਂ ਲਈ ਮੌਕੇ ਅਤੇ ਚੁਣੌਤੀਆਂ” -ਵਿਸ਼ੇ ਉੱਤੇ ਲਵਲੀ ਯੂਨੀਵਰਸਿਟੀ ਵਿਖੇ ਸੂਬਾ ਪੱਧਰੀ ਸੇਮੀਨਾਰ ਦਾ ਆਯੋਜਨ

Date:

spot_img

👉ਕਿਸੇ ਵੀ ਸੰਸਥਾ ਦੇ ਲਈ ਸਮਾਜ ਸੇਵਾ -ਖਾਸ ਕਰਕੇ ਔਰਤਾਂ ਦੇ ਹਿੱਤ ਲਈ ਕਰਨਾ ਬੇਹਦ ਚੁਣੌਤੀਪੂਰਨ : ਅਨੀਤਾ ਸੋਮ ਪ੍ਰਕਾਸ਼
Jalandhar News: ਸਮਾਜ ਸੇਵਾ ਦੇ ਖੇਤਰ ਵਿੱਚ ਕੰਮ ਕਰਨਾ ਉਹ ਵੀ ਔਰਤਾਂ ਦੇ ਹਿੱਤ ਲਈ ਬੇਹਦ ਕਠਿਨ ਕੰਮ ਹੈ, ਇਸ ਦੇ ਲਈ ਸਮਾਜ ਨੂੰ ਆਪਣੀ ਸੋਚ ਬਦਲਣੀ ਪਵੇਗੀ, ਜਿਸ ਦੇ ਲਈ ਸਾਨੂੰ ਸਭਨਾਂ ਨੂੰ ਮਿਲ ਕੇ ਹੰਬਲਾ ਮਾਰਨਾ ਚਾਹੀਦਾ ਹੈ ਤਾਂ ਕਿ ਇੱਕ ਚੰਗੇ ਸਮਾਜ ਦੀ ਸਿਰਜਣਾ ਦੇ ਲਈ ਇੱਕ ਚੰਗੀ ਸੋਚ ਦੀ ਉਪਲਬਧ ਸਮਾਜ ਵਿੱਚ ਯਕੀਨੀ ਬਣਾਈ ਜਾ ਸਕੇ , ਇਹ ਗੱਲ ਅੱਜ ਭਗਤ ਕਬੀਰ ਵੈਲਫੇਅਰ ਫਾਊਂਡੇਸ਼ਨ ਦੀ ਤਰਫੋਂ- ਰਾਜਨੀਤੀ ਅਤੇ ਮੀਡੀਆ ਦੇ ਖੇਤਰ ਵਿੱਚ ਔਰਤਾਂ ਲਈ ਮੌਕੇ ਅਤੇ ਚੁਣੌਤੀ ਵਿਸ਼ਿਆਂ – ਵਿਸ਼ੇ ਉੱਤੇ ਸੂਬਾ ਪੱਧਰੀ ਸੈਮੀਨਾਰ ਦੇ ਦੌਰਾਨ ਅੱਜ ਸ਼੍ਰੀਮਤੀ ਅਨੀਤਾ ਸੋਮ ਪ੍ਰਕਾਸ਼ ਪਤਨੀ ਸੋਮ ਪ੍ਰਕਾਸ਼ ਸਾਬਕਾ ਕੇਂਦਰੀ ਮੰਤਰੀ ਭਾਰਤ ਸਰਕਾਰ ਨੇ ਕਹੀ। ਸ਼੍ਰੀਮਤੀ ਅਨੀਤਾ ਸੋਮ ਪ੍ਰਕਾਸ਼ ਅੱਜ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਖੇ ਭਗਤ ਕਬੀਰ ਵੈਲਫੇਅਰ ਫਾਊਂਡੇਸ਼ਨ (ਰਜਿ) ਵਲੋਂ ਸ੍ਰੀ ਹਰਿ ਸ਼ਰਣਮ ਸੇਵਾ ਸੰਸਥਾਨ ਦੇ ਸਹਿਯੋਗ ਨਾਲ-ਸੂਬਾ ਪੱਧਰੀ ਸੇਮੀਨਾਰ ਦੇ ਦੌਰਾਨ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕਰਨ ਲਈ ਪੁੱਜੇ ਸਨ।

ਇਹ ਵੀ ਪੜ੍ਹੋ ਨਸ਼ਾ ਤਸਕਰੀ ਕੇਸ: ਵਿਸ਼ੇਸ ਜਾਂਚ ਟੀਮ ਨੇ ਦੂਜੇ ਦਿਨ ਵੀ ਲਗਾਤਾਰ 8 ਘੰਟੇ ਬਿਕਰਮ ਮਜੀਠਿਆ ਤੋਂ ਕੀਤੀ ਪੁਛਗਿਛ 

ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ਼੍ਰੀਮਤੀ ਅਨੀਤਾ ਸੋਮ ਪ੍ਰਕਾਸ਼ ਨੇ ਕਿਹਾ ਕਿ ਔਰਤਾਂ ਨੂੰ ਰਾਜਨੀਤੀ ਅਤੇ ਮੀਡੀਆ ਦੇ ਖੇਤਰ ਵਿੱਚ ਅਗਾਂਹ ਵਧਾਉਣ ਦੇ ਲਈ ਔਰਤ ਨੂੰ ਹੀ ਸਹਿਯੋਗ ਦੇਣ ਦੇ ਲਈ ਆਪਣੀ ਹਉਮੈ ਦਾ ਤਿਆਗ ਕਰਨਾ ਚਾਹੀਦਾ ਹੈ, ਜਦੋਂ ਇਸ ਤਰ੍ਹਾਂ ਦਾ ਸਹਿਯੋਗ ਔਰਤ ਨੂੰ ਘਰ ਵਿੱਚੋਂ ਮਿਲੇਗਾ, ਤਾਂ ਬਾਹਰ ਵੀ ਉਸ ਨੂੰ ਰਾਜਨੀਤੀ ਅਤੇ ਮੀਡੀਆ ਦੇ ਖੇਤਰ ਵਿੱਚ ਵਿਚਰਨ ਲਈ ਉਸ ਦਾ ਮਨੋਵਲ ਉੱਚਾ ਰਹੇਗਾ, ਜਿਸ ਦੇ ਚੱਲਦਿਆਂ ਉਹ ਇਸ ਖੇਤਰ ਵਿੱਚ ਸਫਲਤਾ ਪ੍ਰਾਪਤ ਕਰ ਸਕੇਗੀ। ਸੈਮੀਨਾਰ ਦੇ ਦੌਰਾਨ ਆਪਣਾ ਪਰਚਾ ਪੜ੍ਹਦੇ ਹੋਏ ਸੀਨੀਅਰ ਪੱਤਰਕਾਰ- ਗੀਤਾ ਵਰਮਾ ਨੇ ਕਿਹਾ ਕਿ ਬਿਨਾਂ ਸ਼ੱਕ ਅੱਜ ਔਰਤਾਂ ਸਮਾਜ ਦੇ ਹਰ ਖੇਤਰ ਵਿੱਚ ਨਾ ਸਿਰਫ- ਮਰਦ ਨਾਲ ਮੋਢੇ ਨਾਲ ਮੋਢਾ ਲਗਾ ਕੇ ਕੰਮ ਕਰ ਰਹੀਆਂ ਹਨ ਸਗੋਂ ਬਹੁਤੇ ਖੇਤਰਾਂ ਦੇ ਵਿੱਚ ਉਹਨਾਂ ਤੋਂ ਅਗਾਂਹ ਵਧ ਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਨਾਂ ਰੌਸ਼ਨ ਕਰ ਰਹੀਆਂ ਹਨ।

ਇਹ ਵੀ ਪੜ੍ਹੋ 15,000 ਰੁਪਏ ਰਿਸ਼ਵਤ ਲੈਂਦਾ ਪੰਚਾਇਤ ਸਕੱਤਰ ਵਿਜੀਲੈਂਸ ਵੱਲੋਂ ਕਾਬੂ; ਗ੍ਰਿਫ਼ਤਾਰੀ ਤੋਂ ਬਚਦਾ BDPO ਮੌਕੇ ਤੋਂ ਹੋਇਆ ਫਰਾਰ

ਇਸ ਮੌਕੇ ਤੇ ਸਟੇਜ ਸਕੱਤਰ ਦੀ ਭੂਮਿਕਾ ਮੈਡਮ ਮਨਪ੍ਰੀਤ ਕੌਰ ਨੇ ਨਿਭਾਈ, ਇਸ ਮੌਕੇ ਤੇ ਸੁਰਿੰਦਰ ਸਿੰਘ ਕਿਸ਼ਨਪੁਰਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਮੂਲੀਅਤ ਕਰਦੇ ਹੋਏ ਬੀਤੇ ਵਰਿਆਂ ਵਿੱਚ ਕੀਤੇ ਗਏ ਕੰਮਾਂ ਬਾਰੇ ਵਿਸਥਾਰ ਵਿੱਚ ਚਲਣਾ ਪਾਇਆ। ਇਸ ਮੌਕੇ ਉਹਨਾਂ ਦੇ ਨਾਲ ਸਾਬਕਾ ਮੇਅਰ ਅਰੁਣ ਖੋਸਲਾ, ਸਾਬਕਾ ਕੋਂਲਸਰ ਜਸਵਿੰਦਰ ਕੌਰ ਵੀ ਹਾਜ਼ਰ ਸਨ। ਫਾਊਂਡੇਸ਼ਨ ਦੇ ਫਾਊਂਡਰ ਜਨਰਲ ਸਕੱਤਰ ਪਰਦੀਪ ਸਿੰਘ ਹੈਪੀ ਅਤੇ ਹੋਰ ਅਹੁਦੇਦਾਰ ਵਲੋਂ ਆਏ ਸਭ ਮਹਿਮਾਨਾਂ ਦਾ ਨਿੱਘਾ ਸੁਆਗਤ ਕੀਤਾ ਗਿਆ। ਇਸ ਮੌਕੇ ਤੇ ਅਰੁਣ ਖੋਸਲਾ -ਸਾਬਕਾ ਮੇਅਰ ਫਗਵਾੜਾ ਤੋਂ ਇਲਾਵਾ ਸ਼੍ਰੀਮਤੀ ਭਾਰਤੀ ਸ਼ਰਮਾ- ਪ੍ਰਧਾਨ ਮਹਿਲਾ ਵਿੰਗ ਕਪੂਰਥਲਾ,ਸ਼੍ਰੀਮਤੀ ਮਮਤਾ ਖੋਸਲਾ ਕੌਂਸਲਰ, ਸੁਰਜੀਤ ਕੌਰ- ਪ੍ਰਧਾਨ ਨਿਆਸਰਿਆਂ ਦਾ ਆਸਰਾ ਟਰਸਟ ਲੁਧਿਆਣਾ, ਸ਼੍ਰੀਮਤੀ ਸ਼ਿਲਪਾ ਚੱਡਾ ਵੀ ਹਾਜ਼ਰ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

LEAVE A REPLY

Please enter your comment!
Please enter your name here

spot_img

Share post:

Popular

More like this
Related

मुख्यमंत्री ने सभी विभागों को अपने 5 साल का रोडमैप एआई टूल पर अपलोड करने के दिए निर्देश

👉मुख्यमंत्री ने हरियाणा विजन-2047 के तहत पुलिस हाउसिंग कॉरपोरेशन...

मुख्यमंत्री ने मार्च 2027 तक 12 फुट की हर सड़क को 18 फुट चौड़ा करने के निर्देश दिए

👉मुख्यमंत्री श्री नायब सिंह सैनी ने हरियाणा विजन-2047 के...

प्रदेश में सभी पात्र परिवारों को दी जाएगी आवास सुविधा: मुख्यमंत्री

👉मुख्यमंत्री श्री नायब सिंह सैनी ने हरियाणा विजन-2047 के...