Friday, April 17, 2026
spot_img
spot_img

ਗਲੋਬਲ ਪਿੰਡ ਬਣਿਆ ਗੁਰੂ ਕਾਸ਼ੀ ਯੂਨੀਵਰਸਿਟੀ ਦਾ ਯੁਵਾ ਮੇਲਾ “ਐਕਸਪਲੋਰਿਕਾ – 2025”

Date:

spot_img

👉ਉਚੇਰੀ ਤੇ ਕਿੱਤਾ ਮੁੱਖੀ ਸਿੱਖਿਆ ਲਈ ਜੀ.ਕੇ.ਯੂ ਤੇ ਹੈਰੀਟੇਜ਼ ਕਮਿਉਨਿਟੀ ਕਾਲਜ ਕੈਨੇਡਾ ਵਿਚਕਾਰ ਹੋਇਆ ਦੁਵੱਲਾ ਸਮਝੋਤਾ
Talwandi Sabo: ਗੁਰੂ ਕਾਸ਼ੀ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ਼ ਯੂਥ ਐਂਡ ਕਲਚਰ ਅਫ਼ੇਅਰ ਵੱਲੋਂ ਕਰਵਾਏ ਜਾ ਰਹੇ ਤਿੰਨ ਰੋਜਾ ਯੁਵਾ ਮੇਲੇ “ਐਕਸਪਲੋਰਿਕਾ – 2025” ਦੇ ਦੂਜੇ ਦਿਨ ਵੱਖ-ਵੱਖ ਰਾਜਾਂ ਦੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਗਏ ਲੋਕ ਨਾਚਾਂ ਨੇ ਮੰਚ ਨੂੰ ਗਲੋਬਲ ਪਿੰਡ ਬਣਾ ਦਿੱਤਾ। ਇਸ ਮੌਕੇ ਅੰਮ੍ਰਿਤ ਅਗਰਵਾਲ ਚੇਅਰਮੈਨ ਯੋਜਨਾ ਤੇ ਵਿਕਾਸ ਬਠਿੰਡਾ ਨੇ ਮੁੱਖ ਮਹਿਮਾਨ, ਚਾਂਸਲਰ ਗੁਰਲਾਭ ਸਿੰਘ ਸਿੱਧੂ, ਪ੍ਰੋ. (ਡਾ.) ਪੀਯੂਸ਼ ਵਰਮਾ ਉਪ-ਕੁਲਪਤੀ ਤੇ ਸਮੂਹ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਸਨਮਾਨਿਤ ਮਹਿਮਾਨ ਵਜੋਂ ਸ਼ਿਰਕਤ ਕੀਤੀ।ਮੁੱਖ ਮਹਿਮਾਨ ਅਗਰਵਾਲ ਨੇ ਕਿਹਾ ਕਿ ਜੀ.ਕੇ.ਯੂ. ਦੇ ਵਿਦਿਆਰਥੀਆਂ ਨੇ ਇਸ ਮੇਲੇ ਰਾਹੀਂ ਕਲਾ ਦੀ ਬੁਲੰਦੀਆਂ ਨੂੰ ਛੋਹਿਆ ਹੈ ਤੇ ਉਨ੍ਹਾਂ ਵੱਲੋਂ ਪੇਸ਼ ਕੀਤੀਆਂ ਵੰਨਗੀਆਂ ਨੇ ਭਾਰਤ ਦੀ ਅਨੇਕਤਾ ਵਿੱਚ ਏਕਤਾ ਦੀ ਖੂਬਸੂਰਤ ਝਾਂਕੀ ਨਾਲ ਸਭਨਾਂ ਦਾ ਦਿਲ ਮੋਹਿਆ ਹੈ।

ਇਹ ਵੀ ਪੜ੍ਹੋ 15,000 ਰੁਪਏ ਰਿਸ਼ਵਤ ਲੈਂਦਾ ਪੰਚਾਇਤ ਸਕੱਤਰ ਵਿਜੀਲੈਂਸ ਵੱਲੋਂ ਕਾਬੂ; ਗ੍ਰਿਫ਼ਤਾਰੀ ਤੋਂ ਬਚਦਾ BDPO ਮੌਕੇ ਤੋਂ ਹੋਇਆ ਫਰਾਰ 

ਉਨ੍ਹਾਂ ਵਿਦਿਆਰਥੀਆਂ ਨੂੰ ਦੇਸ਼ ਅਤੇ ਆਪਣੇ ਵਿਰਸੇ ਨਾਲ ਜੁੜੇ ਰਹਿਣ ਦੀ ਅਪੀਲ ਕੀਤੀ। ਉਹਨਾਂ ਸੂਬੇ ਨੂੰ ਨਸ਼ਾ ਮੁਕਤ ਅਤੇ ਰੰਗਲਾ ਪੰਜਾਬ ਬਣਾਉਣ ਲਈ ਸਭਨਾਂ ਤੋਂ ਸਹਿਯੋਗ ਦੀ ਅਪੀਲ ਕੀਤੀ।ਚਾਂਸਲਰ ਸਿੱਧੂ ਨੇ ਇਸ ਮੌਕੇ ਕਿਹਾ ਕਿ ਵਿੱਦਿਆ ਨੂੰ ਕਿੱਤਾ ਮੁੱਖੀ ਬਣਾਉਣ ਲਈ ਜੀ.ਕੇ.ਯੂ ਨੇ ਹੈਰੀਟੇਜ਼ ਕਮਿਉਨਿਟੀ ਕਾਲਜ ਕੈਨੇਡਾ ਦੇ ਸਹਿਯੋਗ ਨਾਲ ਨਵੇਂ ਆਨ ਲਾਈਨ ਡਿਗਰੀ ਅਤੇ ਡਿਪਲੋਮਾ ਕੋਰਸ ਸ਼ੁਰੂ ਕੀਤੇ ਹਨ। ਜਿਸ ਰਾਹੀਂ ਵਿਦਿਆਰਥੀ ਭਾਰਤ ਵਿੱਚ ਰਹਿ ਕੇ ਕੈਨੇਡਾ ਦੀ ਡਿਗਰੀ ਅਤੇ ਡਿਪਲੋਮਾ ਹਾਸਿਲ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਰਾਹੀਂ ਵਿਦਿਆਰਥੀਆਂ ਨੂੰ ਸਥਾਨਕ ਪੱਧਰ ‘ਤੇ ਹੀ ਅੰਤਰ ਰਾਸ਼ਟਰੀ ਸਿੱਖਿਆ ਸੁਵਿਧਾਵਾਂ ਹਾਸਿਲ ਹੋਣਗੀਆਂ।

ਇਹ ਵੀ ਪੜ੍ਹੋ ਪੰਜਾਬ ਦੀ ਸਿਹਤ ਕ੍ਰਾਂਤੀ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੀ ਦੂਰਅੰਦੇਸ਼ੀ ਲੀਡਰਸ਼ਿਪ ਦਾ ਨਤੀਜਾ:ਡਾ ਬਲਬੀਰ

ਉਨ੍ਹਾਂ ਇਹ ਵੀ ਕਿਹਾ ਕਿ ਇਸ ਡਿਗਰੀ ਜਾਂ ਡਿਪਲੋਮੇ ਤੋਂ ਬਾਅਦ ਵਿਦਿਆਰਥੀ ਕੈਨੇਡਾ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਵਿੱਚ ਉੱਚ ਸਿੱਖਿਆ ਦੇ ਨਾਲ-ਨਾਲ ਬਹੁ-ਰਾਸ਼ਟਰੀ ਕੰਪਨੀਆਂ ਵਿੱਚ ਦੇਸ਼ਾਂ-ਵਿਦੇਸ਼ਾਂ ਵਿੱਚ ਰੁਜ਼ਗਾਰ ਹਾਸਿਲ ਕਰ ਸਕਦੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਭਾਰਤ ਵਿੱਚ ਰਹਿ ਕੇ ਆਪਣੇ ਟੀਚੇ ਪੂਰੇ ਕਰਨ ਲਈ ਪ੍ਰੇਰਿਤ ਕੀਤਾ।ਉਪ ਕੁਲਪਤੀ ਡਾ. ਵਰਮਾ ਨੇ ਵਿਦਿਆਰਥੀਆਂ ਨੂੰ ਆਪਣੇ ਟੀਚੇ ਹੋਰ ਉੱਚੇ ਕਰਨ ਤੇ ਉਨ੍ਹਾਂ ਦੀ ਪ੍ਰਾਪਤੀ ਲਈ ਸਖ਼ਤ ਮਿਹਨਤ ਕਰਨ ਦਾ ਮਸ਼ਵਰਾ ਦਿੱਤਾ। ਉਹਨਾਂ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਵੱਲੋਂ ਸ਼ੁਰੂ ਕੀਤੇ ਕੋਰਸਾਂ ਵਿੱਚ ਦਾਖਲਾ ਲੈ ਕੇ ਆਪਣਾ ਭਵਿੱਖ ਉੱਜਵਲ ਕਰਨ ਲਈ ਪ੍ਰੇਰਿਤ ਕੀਤਾ।

ਇਹ ਵੀ ਪੜ੍ਹੋ ਕਿਸਾਨ ਸਿਫ਼ਾਰਿਸ਼ ਕੀਤੀਆਂ ਕਿਸਮਾਂ ਦੇ ਪ੍ਰਮਾਣਿਤ ਬੀਜਾਂ ਦੀ ਹੀ ਕਰਨ ਵਰਤੋਂ:ਗੁਰਮੀਤ ਸਿੰਘ ਖੁੱਡੀਆਂ

ਇਸ ਮੌਕੇ ਡਾਇਰੈਕਟਰ ਆਫ਼ ਯੂਥ ਐਂਡ ਕਲਚਰ ਅਫੇਅਰ ਨੇ ਦੱਸਿਆ ਕਿ ਭਾਰਤੀ ਅਮੀਰ ਵਿਰਸੇ ਤੋਂ ਵਿਦਿਆਰਥੀਆਂ ਨੂੰ ਜਾਣੂ ਕਰਵਾਉਣਾ ਅਤੇ ਭਾਈਵਾਲਤਾ ਦਾ ਸੰਦੇਸ਼ ਘਰ-ਘਰ ਪਹੁੰਚਾਉਣਾ ਯੁਵਾ ਮੇਲੇ ਦਾ ਮੁੱਖ ਮਕਸਦ ਹੈ।ਵੱਖ–ਵੱਖ ਦੇਸ਼ਾਂ ਜਿਵੇਂ, ਜਿੰਬਾਬਵੇ, ਤਨਜ਼ਾਨੀਆ, ਮੋਜਾਬਿਕ, ਲੈਮਿਥੋ, ਇਸਵਤਨੀ, ਭਾਰਤੀ ਰਾਜਾਂ ਜਿਵੇਂ ਕੇਰਲਾ, ਆਧਰਾਂ, ਬਿਹਾਰ, ਉੱਤਰ-ਪ੍ਰਦੇਸ਼ , ਹਿਮਾਚਲ, ਰਾਜਸਥਾਨ , ਪੰਜਾਬ ਤੇ ਵੱਖ-ਵੱਖ ਪ੍ਰਦੇਸ਼ਾਂ ਦੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਗਏ ਲੋਕ ਨਾਚਾਂ ਨੂੰ ਵੇਖ ਕੇ ਇੰਝ ਲੱਗ ਰਿਹਾ ਸੀ, ਕਿ ਜਿਵੇਂ ਸਾਰੀ ਦੁਨੀਆ ਇੱਕ ਪਰਿਵਾਰ ਹੈ ਤੇ ਅਸੀਂ ਸਭ ਉਸਦੇ ਪਰਿਵਾਰਕ ਮੈਂਬਰ। ਆਯੋਜਕਾਂ ਵੱਲੋਂ ਜੇਤੂ ਤੇ ਭਾਗ ਲੈਣ ਵੇਲੇ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਬਾਅਦ ਦੁਪਿਹਰ ਨੀਸੀ ਬੈਂਡ ਵੱਲੋਂ ਪੇਸ਼ ਕੀਤੇ ਗਏ ਸੰਗੀਤ ਨੇ ਦਰਸ਼ਕਾਂ ਨੂੰ ਨੱਚਣ ਲਾ ਦਿੱਤਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

LEAVE A REPLY

Please enter your comment!
Please enter your name here

Share post:

spot_img
spot_img

Popular

More like this
Related

ਮੋਗਾ ਵਿੱਚ ਦੇਹ ਵਪਾਰ ਦੇ ਧੰਦੇ ਵਿੱਚ ਸ਼ਾਮਲ ਅਕਾਲੀ ਆਗੂ ਤੇ ਐਮਸੀ ਜਗਜੀਤ ਸਿੰਘ ਜੀਤਾ ਗ੍ਰਿਫ਼ਤਾਰ!

ਅਕਾਲੀ ਆਗੂ ਦੀ ਗ੍ਰਿਫ਼ਤਾਰੀ ਨੇ ਸੁਖਬੀਰ ਬਾਦਲ ਦੇ 'ਪੰਜਾਬ...