Malout News:ਦਿੱਲੀ ’ਚ ਸਾਹਮਣੇ ਆਏ ਚੋਣ ਨਤੀਜਿਆਂ ’ਤੇ ਪ੍ਰਤੀਕ੍ਰਮ ਦਿੰਦਿਆਂ ਪੰਜਾਬ ਕਾਂਗਰਸ ਦੇ ਬੁਲਾਰੇ ਅਤੇ ਆਲ ਇੰਡੀਆ ਕਾਂਗਰਸ ਮੀਡੀਆ ਕੋਆਡੀਨੇਟਰ ਰਾਣਾ ਬਲਜੀਤ ਸਿੰਘ ਚਹਿਲ ਨੇ ਕਿਹਾ ਕਿ ਸਾਲ 2027 ਵਿਚ ਪੰਜਾਬ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਹੋਵੇਗੀ ਅਤੇ ਇੱਥੇ ਵੀ ਆਪ ਨੂੰ ਹਾਰ ਦਾ ਸਾਹਮਣਾ ਕਰਨਾ ਪਏਗਾ। ਉਨ੍ਹਾਂ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਜਿਹੜੀ ਪਾਰਦਰਸ਼ਤਾ, ਭ੍ਰਿਸ਼ਟਾਚਾਰ, ਪਰਿਵਾਰਵਾਦ ,ਖਤਮ ਕਰਨ ਦੀ ਗੱਲ ਕਰਕੇ ਸੱਤਾ ਵਿੱਚ ਆਈ ਸੀ।
ਇਹ ਵੀ ਪੜ੍ਹੋ ਨਾਬਲਿਗਾਂ ਨਾਲ ਮਿਲਕੇ ਬਣਾਇਆ ਵਾਹਨ ਚੋਰ ਗਿਰੋਹ; ਹਰ ਰੋਜ਼ ਦਾ ਟੀਚਾ ਸੀ ਇੱਕ ਵਹੀਕਲ ਚੋਰੀ ਦਾ
ਅੱਜ ਖ਼ੁਦ ਸਵਾਲਾਂ ਦੇ ਘੇਰੇ ਵਿੱਚ ਹੈ। ਉਨ੍ਹਾਂ ਕਿਹਾ ਕਿ ਪੰਜਾਬ ਜਨਤਾ ਨੇ ਜਿਸ ਉਮੀਦ ਨਾਲ ਉਹਨਾਂ ਨੂੰ ਮੌਕਾ ਦਿੱਤਾ ਸੀ ਪਾਰਟੀ ਉਹਨਾਂ ਉਮੀਦਾਂ ਤੇ ਖਰੀ ਨਹੀਂ ਉਤਰੀ। ਇਨ੍ਹਾਂ ਦੀ ਰਾਜਨੀਤੀ ਅੰਤਿਮ ਪੜਾਅ ਵਿੱਚ ਹੈ। ਅੱਜ ਦਾ ਦਿਨ ਆਮ ਆਦਮੀ ਪਾਰਟੀ ਦੇ ਪਤਨ ਦਾ ਦਿਨ ਹੈ। ਆਮ ਆਦਮੀ ਦਿੱਲੀ ਵਿੱਚ ਚੋ ਸ਼ੁਰੂਆਤ ਹੋਈ ਸੀ ।ਪੰਜਾਬ ਵਿੱਚ 2027 ਵਿੱਚ ਖਤਮ ਹੋ ਜਾਵੇਗੀ।ਪੰਜਾਬ ਦੇ ਲੋਕਾ ਨੇ ਦਿੱਲੀ ਨੂੰ ਦੇਖ ਕੇ ਆਮ ਆਦਮੀ ਨੂੰ ਸੱਤਾ ਦਿੱਤੀ ਸੀ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।





