👉ਪੁਲਿਸ ਨੇ 2 ਨਾਬਲਿਗਾਂ ਸਹਿਤ ਅੱਧੀ ਦਰਜ਼ਨ ਮੁਲਜਮਾਂ ਨੂੰ ਗ੍ਰਿਫਤਾਰ ਕਰਕੇ 6 ਮੋਟਰਸਾਈਕਲ ਤੇ 24 ਐਕਟਿਵਾ ਕੀਤੀਆਂ ਬ੍ਰਾਮਦ
ਸ਼੍ਰੀ ਅੰਮ੍ਰਿਤਸਰ ਸਾਹਿਬ: ਸਥਾਨਕ ਕਮਿਸ਼ਨਰੇਟ ਪੁਲਿਸ ਦੇ ਥਾਣਾ ਰਣਜੀਤ ਐਵੀਨਿਊ ਦੀ ਪੁਲਿਸ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਦੋ ਨਾਬਲਿਗਾਂ ਸਹਿਤ 5 ਨੌਜਵਾਨਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 6 ਮੋਟਰਸਾਈਕਲ ਅਤੇ 24 ਐਕਟਿਵਾ ਬ੍ਰਾਮਦ ਕੀਤੀਆਂ ਹਨ। ਮਾਮਲੇ ਦੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੀਆਂ ਹਿਦਾਇਤਾਂ ਮੁਤਾਬਕ ਥਾਣਾ ਰਣਜੀਤ ਐਵੀਨਿਊ ਦੇ ਮੁੱਖੀ ਰੌਬਿਨ ਹੰਸ ਦੀ ਅਗਵਾਈ ਹੇਠ ਪੁਲਿਸ ਪਾਰਟੀ ਵੱਲੋਂ ਦੋ ਮੁਕਦੱਮੇ (12 ਅਤੇ 13 ਨੰਬਰ) ਅਧੀਨ ਧਾਰਾ 303(21), 317(2) ਬੀਐਨਐਸ ਦਰਜ਼ ਕੀਤੇ ਹਨ।
ਇਹ ਵੀ ਪੜ੍ਹੋ CM Atishi ਨੇ ਸੌਪਿਆ ਅਸਤੀਫ਼ਾ, ਰਾਜਪਾਲ ਨੇ ਸੱਤਵੀਂ ਦਿੱਲੀ ਵਿਧਾਨ ਸਭਾ ਨੂੰ ਕੀਤਾ ਭੰਗ
ਜਿਸਦੇ ਵਿਚ ਜੌਬਨ ਸਿੰਘ ਵਾਸੀ ਅਜਨਾਲਾ ਤੇ ਉਸਦੇ ਨਾਲ ਦੋ ਨਾਬਾਲਿਗ ਲੜਕਿਆਂ ਨੂੰ ਗ੍ਰਿਫਤਾਰ ਕਰਕੇ 1 ਮੋਟਰਸਾਈਕਲ ਅਤੇ 11 ਐਕਟਿਵਾ ਸਕੂਟੀਆ ਬਰਾਮਦ ਕੀਤੀਆਂ ਗਈਆਂ। ਇਸੇ ਤਰ੍ਹਾਂ ਦੂਜੇ ਮੁਕੱਦਮੇ ਵਿਚ ਰੋਹਿਤ ਕੁਮਾਰ, ਸ਼ਨੀ ਸਰਮਾ, ਸਲੀਮ ਨੂੰ ਮੁਲਜਮ ਵਜੋਂ ਨਾਮਜਦ ਕਰਦਿਆਂ ਇੰਨ੍ਹਾਂ ਕੋਲੋਂ ਵੀ 5 ਮੋਟਰਸਾਈਕਲ ਅਤੇ 13 ਸਕੂਟੀਆਂ ਬਰਾਮਦ ਕੀਤੀਆਂ ਗਈਆਂ ਹਨ। ਪੁਲਿਸ ਅਧਿਕਾਰੀਆਂ ਮੁਤਾਬਕ ਦੂਜੇ ਗਿਰੋਹ ਦੇ ਕਿੰਗ ਪਿੰਨ ਨੂੰ ਹਾਲੇ ਗ੍ਰਿਫਤਾਰ ਕਰਨਾ ਬਾਕੀ ਹੈ। ਉਨ੍ਹਾਂ ਦਸਿਆ ਕਿ ਇੰਨ੍ਹਾਂ ਗਿਰੋਹਾਂ ਦਾ ਟੀਚਾ ਹਰ ਰੋਜ਼ ਇੱਕ ਵਹੀਕਲ ਚੋਰੀ ਕਰਨ ਦਾ ਸੀ ਤੇ ਜਿਸਦੇ ਚੱਲਦੇ ਪੁਲਿਸ ਵੱਲੋਂ ਇੰਨ੍ਹਾਂ ਦੀ ਭਾਲ ਕੀਤੀ ਜਾ ਰਹੀ ਸੀ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
Share the post "ਨਾਬਲਿਗਾਂ ਨਾਲ ਮਿਲਕੇ ਬਣਾਇਆ ਵਾਹਨ ਚੋਰ ਗਿਰੋਹ; ਹਰ ਰੋਜ਼ ਦਾ ਟੀਚਾ ਸੀ ਇੱਕ ਵਹੀਕਲ ਚੋਰੀ ਦਾ"