ਪਿੰਡ ਦਾਨ ਸਿੰਘ ਵਾਲਾ ਕਾਂਡ ’ਚ ਬਣੀ ਜਬਰ ਵਿਰੋਧੀ ਐਕਸ਼ਨ ਕਮੇਟੀ ਦੀ ਪ੍ਰਸ਼ਾਸਨ ਨਾਲ ਮੀਟਿੰਗ ਹੋਈ

Date:

spot_img

Bathinda News: ਪਿੰਡ ਦਾਨ ਸਿੰਘ ਵਾਲਾ ਵਿਖੇ ਬੀਤੇ ਦਿਨੀ ਮਜ਼ਦੂਰ ਪਰਿਵਾਰਾਂ ਦੀ ਕੁੱਟਮਾਰ ਅਤੇ ਘਰਾਂ ਦੀ ਸਾੜ ਫੂਕ ਹੋਣ ਤੋਂ ਬਾਅਦ ਪੀੜਤ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਲਈ ਜਨਤਕ ਜਥੇਬੰਦੀਆਂ ਵੱਲੋਂ ਬਣਾਈ ਜਬਰ ਵਿਰੋਧੀ ਐਕਸ਼ਨ ਕਮੇਟੀ ਅਤੇ ਪੀੜਿਤ ਪਰਿਵਾਰਾਂ ਦੀ ਅੱਜ ਐਤਵਾਰ ਨੂੰ ਜਿਲਾ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਨਾਲ ਮੀਟਿੰਗ ਹੋਈ, ਜਿਸ ਵਿੱਚ ਕੁਲ ਹਿੰਦ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਬਲਕਰਨ ਸਿੰਘ ਬਰਾੜ, ਮਜ਼ਦੂਰ ਮੁਕਤੀ ਮੋਰਚਾ ਦੇ ਜਿਲਾ ਆਗੂ ਕਾਮਰੇਡ ਅਮੀ ਲਾਲ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜ਼ਿਲਾ ਕਨਵੀਨਰ ਮਾਸਟਰ ਸੇਵਕ ਸਿੰਘ ਮਹਿਮਾ ਸਰਜਾ, ਪੰਜਾਬ ਖੇਤ ਮਜ਼ਦੂਰ ਸਭਾ ਦੇ ਜ਼ਿਲਾ ਆਗੂ ਮੱਖਣ ਸਿੰਘ ਤਲਵੰਡੀ,

ਇਹ ਵੀ ਪੜ੍ਹੋ  ਨਾਬਲਿਗਾਂ ਨਾਲ ਮਿਲਕੇ ਬਣਾਇਆ ਵਾਹਨ ਚੋਰ ਗਿਰੋਹ; ਹਰ ਰੋਜ਼ ਦਾ ਟੀਚਾ ਸੀ ਇੱਕ ਵਹੀਕਲ ਚੋਰੀ ਦਾ

ਬੀਕੇਯੂ ਮਾਲਵਾ ਦੇ ਸੂਬਾ ਕਮੇਟੀ ਮੈਂਬਰ ਜਗਜੀਤ ਸਿੰਘ ਕੋਟਸ਼ਮੀਰ, ਦਿਹਾਤੀ ਮਜ਼ਦੂਰ ਸਭਾ ਦੇ ਪ੍ਰਕਾਸ਼ ਸਿੰਘ,ਦਲਿਤ ਅਤੇ ਮਜ਼ਦੂਰ ਮੋਰਚਾ ਦੇ ਸੂਬਾ ਆਗੂ ਸੁਖਪਾਲ ਸਿੰਘ ਖਿਆਲੀ ਵਾਲਾ,ਮਜ਼ਦੂਰ ਆਗੂ ਗੁਰਮੇਲ ਸਿੰਘ,ਕਿਸਾਨ ਆਗੂ ਕੁਲਦੀਪ ਸਿੰਘ ਕੋਟਸ਼ਮੀਰ ਅਤੇ ਪੀੜਿਤ ਪਰਿਵਾਰਾਂ ਵੱਲੋਂ ਜਲਵਿੰਦਰ ਸਿੰਘ, ਦਲੀਪ ਸਿੰਘ, ਰਣਜੀਤ ਸਿੰਘ, ਤਰਸੇਮ ਸਿੰਘ, ਕੇਵਲ ਸਿੰਘ,ਪ੍ਰਗਟ ਸਿੰਘ ਅਤੇ ਜਸਪ੍ਰੀਤ ਸਿੰਘ ਆਦਿ ਸ਼ਾਮਿਲ ਹੋਏ। ਮੀਟਿੰਗ ਵਿੱਚ ਹੋਏ ਫੈਸਲਿਆਂ ਦੀ ਜਾਣਕਾਰੀ ਦਿੰਦਿਆਂ ਬਲਕਾਰ ਸਿੰਘ ਬਰਾੜ ਨੇ ਦਸਿਆ ਕਿ ਪੂਰੇ ਮਾਮਲੇ ਦੀ ਜਾਂਚ ਕਰਨ ਲਈ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਅਗਵਾਈ ਵਿੱਚ ਟੀਮ ਬਣਾਉਣ ਦਾ ਫੈਸਲਾ ਕੀਤਾ ਗਿਆ ਅਤੇ ਜੇਲ ਭੇਜੇ ਗਏ ਮੁਲਜਮਾਂ ਤੋ ਮੁੜ ਪੁੱਛ ਪੜਤਾਲ ਕਰਕੇ ਬਾਕੀ ਰਹਿੰਦੇ ਮੁਲਜਮਾਂ ਨੂੰ ਹਿਰਾਸਤ ਵਿੱਚ ਲੈਣ ਦਾ ਭਰੋਸਾ ਦਿਵਾਇਆ ਗਿਆ।

ਇਹ ਵੀ ਪੜ੍ਹੋ ਮੋਗਾ ਪੁਲਿਸ ਵੱਲੋ ਵੱਡੀ ਮਾਤਰਾ ਵਿਚ ਨਸ਼ੀਲੀਆਂ ਗੋਲੀਆ ਅਤੇ ਕੈਪਸੂਲ ਬਰਾਮਦ, 2 ਕਾਬੂ

ਇਸਤੋਂ ਇਲਾਵਾ ਪ੍ਰਸ਼ਾਸਨ ਵੱਲੋਂ ਚੋਰੀ ਕੀਤੇ ਮਾਲ ਦੀ ਬਰਾਮਦੀ ਕਰਵਾਉਣ ਦੀ ਵੀਗੱਲ ਕਹੀ ਗਈ। ਪੀੜਿਤ ਪਰਿਵਾਰਾਂ ਦੇ ਪੂਰੇ ਆਰਥਿਕ ਨੁਕਸਾਨ ਦੀ ਰਿਪੋਰਟ ਬਣਾ ਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੂਰੀ ਭਰਭਾਈ ਕੀਤੀ ਜਾਵੇਗੀ। ਮੀਟਿੰਗ ਤੋਂ ਬਾਅਦ ਆਗੂਆਂ ਅਤੇ ਪੀੜਤ ਪਰਿਵਾਰਾਂ ਨੇ ਐਲਾਨ ਕੀਤਾ ਕਿ ਪੀੜਤਾਂ ਦੀਆਂ ਮੰਗਾਂ ਪੂਰੀਆਂ ਕਰਾਉਣ ਲਈ 10 ਅਤੇ 11 ਫਰਵਰੀ ਨੂੰ ਕੀਤਾ ਜਾਣ ਵਾਲਾ ਜੱਥਾ ਮਾਰਚ ਮੁਲਤਵੀ ਕੀਤਾ ਜਾਂਦਾ ਹੈ । ਆਪਣੇ ਕੀਤੇ ਹੋਏ ਵਾਅਦੇ ਮੁਤਾਬਕ ਜੇਕਰ ਜ਼ਿਲ੍ਹਾ ਪ੍ਰਸ਼ਾਸਨ ਕੋਈ ਕਦਮ ਨਹੀਂ ਚੁੱਕਦਾ ਤਾਂ ਜਥੇਬੰਦੀਆਂ ਇੱਕ ਹਫਤੇ ਬਾਅਦ ਮੀਟਿੰਗ ਕਰਕੇ ਅਗਲੇ ਸੰਘਰਸ਼ ਦਾ ਐਲਾਨ ਕਰਨਗੀਆਂ ਅਤੇ ਪੀੜਤ ਪਰਿਵਾਰਾਂ ਨੂੰ ਪੂਰਾ ਨਿਆ ਮਿਲਣ ਤੱਕ ਆਪਣਾ ਸੰਘਰਸ਼ ਜਾਰੀ ਰੱਖਣਗੀਆਂ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite  

 

LEAVE A REPLY

Please enter your comment!
Please enter your name here

spot_img

Share post:

Popular

More like this
Related

योग हमारी सनातन संस्कृति का अनमोल उपहार है : नायब सिंह सैनी

👉मुख्यमंत्री ने श्री कृष्ण आयुष विश्वविद्यालय के प्रांगण में...

ਗੈਂਗਸਟਰਾਂ ‘ਤੇ ਵਾਰ ਦਾ 136ਵਾਂ ਦਿਨ:Punjab Police ਵੱਲੋਂ 548 ਥਾਈਂ ਛਾਪੇਮਾਰੀ; 295 ਗ੍ਰਿਫ਼ਤਾਰ

👉ਪੁਲਿਸ ਟੀਮਾਂ ਨੇ 78 ਵਿਅਕਤੀਆਂ ਵਿਰੁੱਧ ਇਹਤਿਆਤੀ ਕਾਰਵਾਈ ਕੀਤੀ,...