ਕਿਹਾ, ਜੇਕਰ ਭਗੋੜੇ ਦਲ ਵਾਲੇ ਸਿਆਸੀ ਜਮੀਨ ਆਪਣੇ ਪੈਰਾਂ ਵਿਚੋਂ ਖਿਸਕਾ ਕੇ ਮੇਰੇ ਵੱਲ ਭੇਜਣਗੇ ਤਾਂ ਕਰਾਂਗਾ ਸਲਿਊਟ
Bathinda News: ਤਿੰਨ ਦਿਨ ਪਹਿਲਾਂ ਸ਼੍ਰੋਮਣੀ ਕਮੇਟੀ ਦੀ ਅੰਤ੍ਰਿਗ ਕਮੇਟੀ ਵੱਲੋਂ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੀ ਜਥੇਦਾਰੀ ਤੋਂ ਫ਼ਾਰਗ ਕੀਤੇ ਗਏ ਗਿਆਨੀ ਹਰਪ੍ਰੀਤ ਸਿੰਘ ਨੇ ਹੁਣ ਆਉਣ ਵਾਲੇ ਸਮੇਂ ਵਿਚ ਸਿਆਸਤ ਵਿਚ ਆਉਣ ਦਾ ਇਸ਼ਾਰਾ ਕੀਤਾ ਹੈ। ਬੀਤੇ ਕੱਲ ਇੱਥੇ ਇੱਕ ਗੁਰਦੂਆਰਾ ਸਾਹਿਬ ਵਿਖੇ ਸਿੱਖ ਸੰਗਤ ਵੱਲੋਂ ਉਨ੍ਹਾਂ ਦੇ ਸਨਮਾਨ ਵਿਚ ਰੱਖੇ ਸਮਾਗਮ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਜਥੈਦਾਰ ਨੇ ਦਾਅਵਾ ਕੀਤਾ, ‘‘ ਉਹ ਧਰਮ ਦੇ ਵਿਦਿਆਰਥੀ ਹਨ ਅਤੇ ਸਿਆਸਤ ਦੀ ਜਮੀਨ ’ਤੇ ਪੈਰ ਰੱਖਣਾ ਨਹੀਂ ਚਾਹੁੰਦਾ ਪ੍ਰੰਤੂ ਜੇਕਰ ਭਗੋੜੇ ਦਲ ਵਾਲੇ ਸਿਆਸਤ ਦੀ ਜਮੀਨ ਨੂੰ ਖਿਸਕਾ ਕੇ ਮੇਰੇ ਪੈਰਾਂ ਥੱਲੇ ਕਰਨਗੇ ਤਾਂ ਮੈਂ ਸਲਿਊਟ ਕਰਾਂਗਾ। ’’
ਇਹ ਵੀ ਪੜ੍ਹੋ ਪੰਜਾਬ ਪੁਲਿਸ ਦੀ ਸਾਲ 2025 ਦੀ ਸਭ ਤੋਂ ਵੱਡੀ ਹੈਰੋਇਨ ਦੀ ਬਰਾਮਦਗੀ
ਗਿਆਨੀ ਹਰਪ੍ਰੀਤ ਸਿੰਘ ਨੇ ਸੁਖਬੀਰ ਸਿੰਘ ਬਾਦਲ ਦੀ ਅਸਿੱਧੀ ਸਰਪ੍ਰਸਤੀ ਵਾਲੇ ਅਕਾਲੀ ਦਲ ’ਤੇ ਤਕੜੇ ਹਮਲੇ ਕਰਦਿਆਂ ਕਿਹਾ ਕਿ 2 ਦਸੰਬਰ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ ਅਕਾਲੀ ਦਲ ਭਰਤੀ ਲਈ ਸੱਤ ਮੈਂਬਰੀ ਕਮੇਟੀ ਬਣਾਈ ਗਈ ਸੀ ਪ੍ਰੰਤੂ ਹੁਣ ਇਸ ਅਕਾਲੀ ਦਲ ਵੱਲੋਂ ਇਸ ਕਮੇਟੀ ਦੀ ਹੋਂਦ ਨੂੰ ਦਰਕਿਨਾਰ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਅਕਾਲੀ ਨਹੀਂ, ਬਲਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮਿਆਂ ਤੋਂ ਭਗੋੜੇ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹੁਣ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲ ਪਿੱਠ ਕਰਕੇ ਭਗੋੜਾ ਅਕਾਲੀ ਦਲ ਬਣ ਗਿਆ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਸੱਤ ਮੈਂਬਰੀ ਕਮੇਟੀ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੋ ਕੇ ਬੋਗਸ ਭਰਤੀ ਦੇ ਮੁਕਾਬਲੇ ਆਰਗੇਨਿਕ ਭਰਤੀ ਸ਼ੁਰੂ ਕਰਨ।
ਇਹ ਵੀ ਪੜ੍ਹੋ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ’ਚ ਖੁੱਲ ਕੇ ਆਏ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ
ਉਨ੍ਹਾਂ ਇਸ ਗੱਲ ’ਤੇ ਵੀ ਹੈਰਾਨੀ ਜਾਹਰ ਕੀਤੀ ਕਿ ਇਸ ਸੱਤ ਮੈਂਬਰੀ ਕਮੇਟੀ ਦੀ ਹੋਈ ਮੀਟਿੰਗ ਵਿਚ ਅਕਾਲੀ ਦਲ ਦੇ ਕਾਰਜ਼ਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਹਾਜ਼ਰ ਨਹੀਂ ਹੋਏ, ਜਿਸਤੋਂ ਸਪੱਸ਼ਟ ਹੋ ਗਿਆ ਕਿ ਇਸ ਕਮੇਟੀ ਦਾ ਭਗੋੜੇ ਅਕਾਲੀ ਦਲ ਨੇ ਭੋਗ ਪਾ ਦਿੱਤਾ ਹੈ। ਆਪਣੇ ਭਾਜਪਾ ਨਾਲ ਸਬੰਧਾਂ ਬਾਰੇ ਹੋ ਰਹੀਆਂ ਟਿੱਪਣੀਆਂ ’ਤੇ ਪ੍ਰਤੀਕ੍ਰਮ ਦਿੰਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਹ ਤਾਂ ਇੱਕ ਅੱਧੇ ਭਾਜਪਾ ਨੂੰ ਆਗੂ ਨੂੰ ਮਿਲਿਆ ਸੀ ਪਰ ਸੁਖਬੀਰ ਬਾਦਲ ਦੀ ਬੇਟੀ ਦੇ ਵਿਆਹ ਸਾਰੀ ਭਾਜਪਾ ਪੁੱਜੀ ਹੋਈ ਸੀ ਤਾਂ ਉਹ ਵੀ ਸਭ ਤੋਂ ਵੱਡੇ ਭਾਜਪਾਈ ਬਣ ਗਏ ਹਨ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "ਗਿਆਨੀ ਹਰਪ੍ਰੀਤ ਸਿੰਘ ਨੇ ਸਿਆਸੀ ਪਿੱਚ ’ਤੇ ਆਉਣ ਦਾ ਕੀਤਾ ਇਸ਼ਾਰਾ, ਅਕਾਲੀ ਦਲ ਨੂੰ ਮੁੜ ਦਸਿਆ ਭਗੋੜਾ ਦਲ"