
Ludhiana News: ਬੀਤੀ ਦੇਰ ਰਾਤ ਡੇਹਲੋ ਰੋਡ ’ਤੇ ਕਾਰ ਸਵਾਰ ਬਦਮਾਸ਼ਾਂ ਵੱਲੋਂ ਇੱਕ ਪਤੀ-ਪਤਨੀ ’ਤੇ ਹਮਲਾ ਕਰਕੇ ਉਨ੍ਹਾਂ ਨੂੰ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਵਿਚ ਪਤਨੀ ਦੀ ਮੌਤ ਹੋ ਗਈ ਜਦਕਿ ਪਤੀ ਗੰਭੀਰ ਰੂਪ ਵਿਚ ਜਖ਼ਮੀ ਹੋ ਗਿਆ। ਘਟਨਾ ਸਮੇਂ ਪਤੀ-ਪਤਨੀ ਆਪਣੇ ਬੱਚਿਆਂ ਨਾਲ ਇੱਕ ਹੋਟਲ ਵਿਚੋਂ ਖਾਣਾ ਖਾ ਕੇ ਆਪਣੇ ਬੱਚਿਆਂ ਨਾਲ ਕਾਰ ’ਤੇ ਸਵਾਰ ਹੋ ਕੇ ਘਰ ਵਾਪਸ ਪਰਤ ਰਹੇ ਸਨ। ਪ੍ਰਵਾਰਕ ਮੈਂਬਰਾਂ ਮੁਤਾਬਕ ਜਾਂਦੇ ਸਮੇਂ ਬਦਮਾਸ਼ ਕਾਰ, ਮੋਬਾਇਲ ਫ਼ੋਨ ਅਤੇ ਗਹਿਣੇ ਲੁੱਟ ਕੇ ਲੈ ਗਏ। ਮ੍ਰਿਤਕ ਔਰਤ ਦੀ ਪਹਿਚਾਣ ਲਿਪਸੀ ਅਤੇ ਉਸਦੇ ਜਖ਼ਮੀ ਪਤਨੀ ਦੀ ਪਹਿਚਾਣ ਅਨੋਖ ਮਿੱਤਲ ਵਜੋਂ ਹੋਈ ਹੈ। ਅਨੋਖ ਦਾ ਲੁਧਿਆਣਾ ਵਿਚ ਬੈਟਰੀ ਦਾ ਕਾਰੋਬਾਰ ਦਸਿਆ ਜਾ ਰਿਹਾ।
ਇਹ ਵੀ ਪੜ੍ਹੋ ਪੰਜਾਬ ਦੇ ਕੈਬਨਿਟ ਮੰਤਰੀ ਦਾ ‘ਨਕਲੀ’ ਪੀਏ ਗ੍ਰਿਫ਼ਤਾਰ, ਮੰਤਰੀ ਦੇ ਨਾਂ ’ਤੇ ਲਏ ਸਨ 3 ਲੱਖ ਰੁਪਏ
ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ ਇਸ ਮੌਕੇ ਪ੍ਰਵਾਰ ਨੇ ਦੋਸ਼ ਲਗਾਇਆ ਕਿ ਘਟਨਾ ਦੇ ਕਰੀਬ ਘੰਟੇ ਬਾਅਦ ਪੁਲਿਸ ਮੌਕੇ ’ਤੇ ਪੁੱਜੀ ਅਤੇ ਤਦ ਤੱਕ ਪਤੀ-ਪਤਨੀ ਸੜਕ ’ਤੇ ਜਖ਼ਮੀ ਹਾਲਾਤ ਵਿਚ ਪਏ ਰਹੇ। ਬਾਅਦ ਵਿਚ ਜਖ਼ਮੀ ਔਰਤ ਨੂੰ ਡੀਐਮਸੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸਨੇ ਦਮ ਤੋੜ ਦਿੱਤਾ। ਮ੍ਰਿਤਕ ਔਰਤ ਦੇ ਦੋ ਬੱਚੇ ਹਨ। ਮ੍ਰਿਤਕ ਔਰਤ ਦੇ ਚਾਚਾ ਨੂੰ ਦਸਿਆ ਕਿ ਕਾਰ ਸਵਾਰ ਬਦਮਾਸ਼ਾਂ ਨੇ ਪਹਿਲਾਂ ਕਾਫ਼ੀ ਦੇਰ ਪਿੱਛਾ ਕੀਤਾ ਅਤੇ ਫ਼ਿਰ ਸੁੰਨਸਰਾਂ ਇਲਾਕਾ ਦੇਖ ਕੇ ਗੱਡੀ ਨੂੰ ਰੋਕ ਲਿਆ ਤੇ ਅਨੌਖ ਨੂੰ ਕਾਰ ਵਿਚੋਂ ਬਾਹਰ ਕੱਢ ਕੇ ਤੇਜਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਜਦ ਉਸਦੀ ਪਤਨੀ ਲਿਪਸੀ ਬਚਾਉਣ ਲਈ ਨਿਕਲੀ ਤਾਂ ਉਸਦੇ ਉਪਰ ਹਮਲਾ ਕਰ ਦਿੱਤਾ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "ਹੋਟਲ ਤੋਂ ਖਾਣਾ ਖਾ ਕੇ ਵਾਪਸ ਆ ਰਹੇ ਪਤੀ-ਪਤਨੀ ’ਤੇ ਬਦਮਾਸ਼ਾਂ ਵੱਲੋਂ ਹਮਲਾ, ਪਤਨੀ ਦੀ ਹੋਈ ਮੌ+ਤ"




