Moga News: ਲੰਘੀ 10 ਫ਼ਰਵਰੀ ਨੂੰ ਪਿੰਡ ਦੌਧਰ ਸ਼ਰਕੀ ਦੀ ਗੁਰਮੇਲ ਕੌਰ ਦੇ ਹੋਏ ਕਤਲ ਕਾਂਡ ਮਾਮਲੇ ਨੂੰ ਹੱਲ ਕਰਦਿਆਂ ਥਾਣਾ ਬੱਧਨੀ ਕਲਾਂ ਦੀ ਪੁਲਿਸ ਨੇ ਮੁਲਜਮ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਸਬੰਧੀ ਪੁਲਿਸ ਨੇ ਮ੍ਰਿਤਕ ਔਰਤ ਦੇ ਜਵਾਈ ਬਲਦੇਵ ਸਿੰਘ ਪੁੱਤਰ ਚਮਕੌਰ ਸਿੰਘ ਵਾਸੀ ਮੱਲਾ ਰੋਡ,ਡੱਲਾ (ਜਗਰਾਉ) ਦੇ ਬਿਆਨਾਂ ਉਪਰ ਮਿਤੀ 10.02.2025 ਅ/ਧ 331(8) BNS ਥਾਣਾ ਬੱਧਨੀ ਕਲਾਂ ਵਾਧਾ ਜੁਰਮ 103 BNS ਥਾਣਾ ਬੱਧਨੀ ਕਲਾਂ ਬਰਖਿਲਾਫ ਨਾ ਮਾਲੂਮ ਦੋਸ਼ੀਆ ਦੇ ਦਰਜ ਕੀਤਾ ਸੀ।
ਇਹ ਵੀ ਪੜ੍ਹੋ ਬਠਿੰਡਾ ਕਤਲ ਕਾਂਡ:ਪੰਜਾਬ ਪੁਲਿਸ ਵੱਲੋਂ ਮ੍ਰਿਤਕ ਅਪਰਾਧੀ ਓਵਰਸੀਅਰ ਸਿੰਘ ਦੇ ਦੋ ਸਾਥੀ ਗ੍ਰਿਫ਼ਤਾਰ; ਦੋ ਪਿਸਤੌਲ ਬਰਾਮਦ
ਕੇਸ ਦਰਜ਼ ਕਰਨ ਤੋਂ ਬਾਅਦ ਐਸਐਸਪੀ ਅਜੈ ਗਾਂਧੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਕੇਸ ਨੂੰ ਹੱਲ ਕਰਨ ਲਈ ਨਿਹਾਲ ਸਿੰਘ ਵਾਲਾ ਦੇ ਡੀਐਸਪੀ ਅਨਵਰ ਅਲੀ ਦੀ ਅਗਵਾਈ ਹੇਠ ਮੁੱਖ ਅਫਸਰ ਥਾਣਾ ਬੱਧਨੀ ਕਲਾਂ ਗੁਰਮੇਲ ਸਿੰਘ ਵੱਲੋ ਪੁਲਿਸ ਦੀਆਂ ਸਪੈਸ਼ਲ ਟੀਮਾਂ ਬਣਾ ਕੇ,ਟੈਕਨੀਕਲ ਤਰੀਕੇ ਨਾਲ ਦੋਸ਼ੀਆ ਨੂੰ ਟਰੇਸ ਕਰਨ ਲਈ ਤਫਤੀਸ਼ ਅਮਲ ਵਿੱਚ ਲਿਆਂਦੀ।ਤਫਤੀਸ਼ ਦੌਰਾਨ ਪਤਾ ਲੱਗਾ ਕਿ ਗੁਰਮੇਲ ਕੌਰ ਦਾ ਕਤਲ ਮਨਪ੍ਰੀਤ ਸਿੰਘ ਉਰਫ ਬਿੱਟੂ ਵਾਸੀ ਦੌਧਰ ਸ਼ਰਕੀ ਵੱਲੋ ਕੀਤਾ ਗਿਆ ਹੈ। ਜਿਸਦੇ ਚੱਲਦੇ ਉਸਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।
ਇਹ ਵੀ ਪੜ੍ਹੋ ਲੁਧਿਆਣਾ ਕਤਲ ਕੇਸ; ਪਤੀ ਹੀ ਨਿਕਲਿਆ ਪਤਨੀ ਦਾ ਕਾਤਲ, ਗ੍ਰਲਫੈਂਡ ਨਾਲ ਮਿਲਕੇ ਰਚੀ ਸੀ ਸਾਜਸ਼
ਮੁਲਜਮ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਉਹ ਗੁਰਮੇਲ ਕੌਰ ਦੇ ਘਰ ਚੋਰੀ ਕਰਨ ਦੀ ਨੀਅਤ ਨਾਲ ਦਾਖਲ ਹੋਇਆ ਸੀ।ਗੁਰਮੇਲ ਕੌਰ ਨੇ ਦੋਸ਼ੀ ਨੂੰ ਪਹਿਚਾਣ ਕੇ ਰੌਲਾ ਪਾਉਣਾ ਸੁਰੂ ਕਰ ਦਿੱਤਾ।ਜਿਸ ਕਾਰਨ ਉਸਨੇ ਗੁਰਮੇਲ ਕੌਰ ਦਾ ਨੱਕ ਅਤੇ ਮੂੰਹ ਬੰਦ ਕਰਕੇ ਗਲਾ ਦਬਾ ਕੇ ਕਤਲ ਕਰ ਦਿੱਤਾ ਅਤੇ ਕੰਨਾਂ ਦੀਆਂ ਵਾਲੀਆਂ ਅਤੇ ਕੋਕਾ ਚੋਰੀ ਕਰ ਲਿਆ। ਪੁਲਿਸ ਨੇ ਮੁਲਜਮ ਵੱਲੋ ਚੋਰੀ ਕੀਤੀਆ ਸੋਨੇ ਦੀਆ ਵਾਲੀਆ ਬਰਾਮਦ ਕਰ ਲਈਆਂ ਹਨ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "ਬੱਧਨੀ ਕਲਾਂ ਪੁਲਿਸ ਵੱਲੋ ਅੰਨੇ ਕਤਲ ਦੀ ਗੁੱਥੀ ਸੁਲਝਾਈ,ਦੋਸ਼ੀ ਨੂੰ ਕੀਤਾ ਗ੍ਰਿਫਤਾਰ"