Thursday, April 30, 2026
spot_img
spot_img

ਵਿਤ ਮੰਤਰੀ ਨਾਲ ਆਢਾ ਲਾਉਣ ਵਾਲੇ ਥਰਮਲ ਆਗੂ ਦੀ ਹੋਈ ਬਦਲੀ

Date:

spot_img

ਸੁਖਜਿੰਦਰ ਮਾਨ
ਬਠਿੰਡਾ,5 ਨਵੰਬਰ: ਸਥਾਨਕ ਗੁਰੂ ਨਾਨਕ ਦੇਵ ਥਰਮਲ ਪਲਾਂਟ ਨੂੰ ਬੰਦ ਕਰਨ ਦੇ ਵਿਰੋਧ ’ਚ ਸੰਘਰਸ਼ ਕਰ ਰਹੀ ਗੁਰੂ ਨਾਨਕ ਦੇਵ ਥਰਮਲ ਪਲਾਂਟ ਇੰਪਲਾਈਜ਼ ਫੈਡਰੇਸ਼ਨ ਬਠਿੰਡਾ ਦੇ ਪ੍ਰਧਾਨ ਗੁਰਸੇਵਕ ਸਿੰਘ ਦੀ ਪਾਵਰਕਾਮ ਨੇ ਬਦਲੀ ਕਰ ਦਿੱਤੀ ਹੈ। ਮੌਜੂਦਾ ਸਮੇਂ ਉਕਤ ਮੁਲਾਜਮ ਆਗੂ ਲਹਿਰਾ ਮੁਹੱਬਤ ਥਰਮਲ ਪਲਾਂਟ ਵਿਖੇ ਤੈਨਾਤ ਸੀ, ਜਿਸਨੂੰ ਹੁਣ ਬੰਦ ਪਏ ਰੋਪੜ ਥਰਮਲ ਪਲਾਂਟ ਭੇਜਿਆ ਗਿਆ ਹੈ। ਉਕਤ ਆਗੂ ਨੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਦਫ਼ਤਰ ਵਲੋਂ ਅਪਣੀ ਬਦਲੀਆਂ ਦੀ ਸਿਫ਼ਾਰਿਸ਼ਾਂ ਦੇ ਜਾਰੀ ਕੀਤੇ ਪੱਤਰਾਂ ਨੂੰ ਜਨਤਕ ਕਰਦਿਆਂ ਐਲਾਨ ਕੀਤਾ ਕਿ ਬਦਲੀਆਂ ਤੇ ਮੁਅੱਤਲੀਆਂ ਦੇ ਦਬਾਅ ਹੇਠ ਸੰਘਰਸ਼ ਨੂੰ ਦਬਾਇਆ ਨਹੀਂ ਜਾ ਸਕਦਾ। ਇੱਥੇ ਦਸਣਾ ਬਣਦਾ ਹੈ ਕਿ ਗੁਰਸੇਵਕ ਸਿੰਘ ਸੰਧੂ ਲੰਮੇ ਸਮੇਂ ਤੋਂ ਇਸ ਥਰਮਲ ਨੂੰ ਬੰਦ ਕਰਨ ਦੇ ਵਿਰੋਧ ’ਚ ਅਪਣੀ ਜਥੇਬੰਦੀ ਨੂੰ ਲੈ ਕੇ ਸੰਘਰਸ ਕਰਦਾ ਆ ਰਿਹਾ ਹੈ ਤੇ ਇਸ ਮਸਲੇ ਨੂੰ ਲੈ ਕੇ ਉਨ੍ਹਾਂ ਵਲੋਂ ਕਈ ਵਾਰ ਵਿਤ ਮੰਤਰੀ ਨੂੰ ਘੇਰਿਆ ਜਾ ਚੁੱਕਾ ਹੈ। ਇਹੀਂ ਨਹੀਂ ਜਨਤਕ ਪਲੇਟਫ਼ਾਰਮਾਂ ’ਤੇ ਵੀ ਇਸ ਮਸਲੇ ਨੂੰ ਲੈ ਕੇ ਉਨ੍ਹਾਂ ਪਿਛਲੀ ਅਕਾਲੀ-ਭਾਜਪਾ ਸਰਕਾਰ ਦੇ ਨਾਲ ਮੌਜੂਦਾ ਸਰਕਾਰ ਨੂੰ ਇਸਦੇ ਲਈ ਜਿੰਮੇਵਾਰ ਠਹਿਰਾਇਆ ਹੈ। ਇਹ ਵੀ ਜਿਕਰ ਕਰਨਾ ਬਣਦਾ ਹੈ ਕਿ ਇਸਤੋਂ ਪਹਿਲਾਂ ਵੀ ਉਕਤ ਮੁਲਾਜਮ ਆਗੂ ਨੂੰ ਬਠਿੰਡਾ ਥਰਮਲ ਪਲਾਂਟ ‘ਚੋਂ ਗੁਰਦਾਸਪੁਰ ਜਾਂ ਫ਼ਾਜਲਿਕਾ ਵਰਗੇ ਸਰਹੱਦੀ ਜ਼ਿਲ੍ਹੈ ’ਚ ਬਦਲਣ ਲਈ ਵਿਤ ਮੰਤਰੀ ਦੀ ਸਿਫ਼ਾਰਿਸ ਵਾਲਾ ਇੱਕ ਪੱਤਰ ਵਾਈਰਲ ਹੋਇਆ ਸੀ, ਜਿਸਤੋਂ ਬਾਅਦ ਇਸ ਆਗੂ ਦੀ ਬਦਲੀ ਬਠਿੰਡਾ ਤੋਂ ਲਹਿਰਾ ਮੁਹੱਬਤ ਥਰਮਲ ਪਲਾਂਟ ’ਚ ਕਰ ਦਿੱਤੀ ਗਈ ਸੀ। ਉਧਰ ਮੁਲਾਜਮ ਆਗੂ ਨੇ ਕਿਹਾ ਕਿ ‘‘ ਉਹ ਆਪਣੀਂ ਬਦਲੀ ਰੱਦ ਕਰਵਾਉਣ ਲਈ ਕਿਸੇ ਤਰ੍ਹਾਂ ਦੀ ਸਿਆਸੀ ਪਹੁੰਚ ਨਹੀਂ ਕਰਾਂਗਾ। ਬਲਕਿ ਅਪਣੇ ਸਾਥੀ ਮੁਲਾਜਮਾਂ ਤੇ ਥਰਮਲ ਨੂੰ ਬੰਦ ਕਰਨ ਦੇ ਵਿਰੋਧ ਲਈ ਸੰਘਰਸ਼ ਕਰਦਾ ਰਹਾਂਗਾ।’’ ਗੌਰਤਲਬ ਹੈ ਕਿ ਉਕਤ ਆਗੂ ਦੀ ਸੇਵਾਮੁਕਤੀ ਵਿਚ ਵੀ ਕਰੀਬ 6 ਮਹੀਨਿਆਂ ਤੋਂ ਘੱਟ ਸਮਿਆ ਬਚਿਆ ਹੈ। ਇੱਥੇ ਇਹ ਵੀ ਦਸਣਾ ਬਣਦਾ ਹੈਕਿ ਇਸਤੋਂ ਪਹਿਲਾਂ ਵੀ ਪੀਸੀਐਮਐਸਯੂ ਦੇ ਜ਼ਿਲ੍ਹਾ ਪ੍ਰਧਾਨ ਡਾ ਗੁਰਮੇਲ ਸਿੰਘ ਨੂੰ ਵੀ ਵਿਤ ਮੰਤਰੀ ਦੀ ਵਿਰੋਧਤਾ ਦਾ ਸੇਕ ਝੱਲਣਾ ਪਿਆ ਹੈ ਤੇ ਪਿਛਲੇ ਸਾਲ ਸਿਹਤ ਵਿਭਾਗ ਵਲੋਂ ਉਨ੍ਹਾਂ ਦੀ ਬਦਲੀ ਸਰਹੱਦੀ ਇਲਾਕੇ ਫ਼ਾਜਲਿਕਾ ਵਿਚ ਕੀਤੀ ਜਾ ਚੁੱਕੀ ਹੈ।

Share post:

spot_img

Popular

More like this
Related

Amritsar News : ਅੰਮ੍ਰਿਤਸਰ ਵਿੱਚ ਨਾਰਕੋ ਤਸਕਰੀ ਨੈੱਟਵਰਕ ਨਾਲ ਜੁੜਿਆ ਵਿਅਕਤੀ 6 ਕਿਲੋ ਹੈਰੋਇਨ ਸਮੇਤ ਕਾਬੂ

Amritsar News: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ...

Bathinda News: Bathinda ‘ਚ ਇੱਕ ਹੋਰ ਨਸ਼ਾ ਤਸਕਰ ਦੀ ਜਾਇਦਾਦ ‘ਤੇ ਚੱਲਿਆ ਪ੍ਰਸ਼ਾਸਨ ਦਾ ਪੀਲਾ ਪੰਜ਼ਾ

Bathinda News: Bathinda Police ਦੀ ਮੱਦਦ ਨਾਲ ਜ਼ਿਲ੍ਹਾ ਪ੍ਰਸ਼ਾਸਨ...

Chandigarh News : ਆਸਟ੍ਰੇਲੀਆ ਤੋਂ 15 ਭਾਰਤੀ ਡਿਪੋਰਟ, 11 ਪੰਜਾਬੀ ਸ਼ਾਮਲ, CM ਮਾਨ ਦੀ ਭਾਵੁਕ ਅਪੀਲ

Chandigarh News : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ...