spot_img
spot_img
spot_img

ਡਾ. ਜਗਦੀਸ਼ ਸਿੰਘ ਨੇ ਬਤੌਰ ਮੁੱਖ ਖੇਤੀਬਾੜੀ ਅਫਸਰ ਵਜੋਂ ਸੰਭਾਲਿਆ ਅਹੁਦਾ

Date:

spot_img
Bathinda News (ਅਸ਼ੀਸ਼ ਮਿੱਤਲ): ਡਾ. ਜਗਦੀਸ਼ ਸਿੰਘ ਨੇ ਇੱਥੇ ਬਤੌਰ ਮੁੱਖ ਖੇਤੀਬਾੜੀ ਅਫਸਰ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ। ਡਾ. ਜਗਦੀਸ਼ ਸਿੰਘ ਨੇ ਬੀਐਸਸੀ ਐਗਰੀਕਲਚਰ ਪੀਏਯੂ ਤੋਂ ਲੁਧਿਆਣਾ ਤੋਂ ਕੀਤੀ।ਡਾ. ਜਗਦੀਸ਼ ਸਿੰਘ ਮਾਰਚ 1990 ’ਚ ਸੰਗਤ ਬਲਾਕ ਵਿੱਚ ਬਤੌਰ ਖੇਤੀਬਾੜੀ ਇੰਸਪੈਕਟਰ/ਏ.ਡੀ.ਓ ਭਰਤੀ ਹੋਏ। ਸਾਲ 2015 ਵਿੱਚ ਇਹਨਾਂ ਦੀ ਪਹਿਲੀ ਪਰਮੋਸ਼ਨ ਬਤੌਰ ਬਲਾਕ ਖੇਤੀਬਾੜੀ ਅਫਸਰ ਵੱਜੋ ਹੋਈ ਇਸ ਉਪਰੰਤ ਜੁਲਾਈ 2022 ਤੋਂ ਦਸੰਬਰ 2022 ਤੱਕ ਸੀਨੀਅਰ ਐਨਾਲਿਸਟ ਕੀਟ ਨਾਸ਼ਕ ਪ੍ਰਯੋਗਸ਼ਾਲਾ ਵਿੱਚ ਰਹੇ ਅਤੇ ਦਸੰਬਰ 2022 ’ਚ ਇਨ੍ਹਾਂ ਦੀ ਤਰੱਕੀ ਮੁੱਖ ਖੇਤੀਬਾੜੀ ਅਫਸਰ ਬਰਨਾਲਾ ਵਜੋਂ ਹੋਈ।
ਡਾ. ਜਗਦੀਸ਼ ਸਿੰਘ ਨੇ ਆਪਣਾ ਅਹੁਦਾ ਸੰਭਾਲਣ ਉਪਰੰਤ ਖੇਤੀਬਾੜੀ ਵਿਭਾਗ ਦੇ ਸਮੂਹ ਅਧਿਕਾਰੀਆਂ/ਕਰਮਚਾਰੀਆਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਕਿਸਾਨੀ ਹਿੱਤ ਲਈ ਪੂਰੀ ਤਨਦੇਹੀ ਅਤੇ ਈਮਾਨਦਾਰੀ ਨਾਲ ਕੰਮ ਕੀਤਾ ਜਾਵੇ ਤਾਂ ਜੋ ਜ਼ਿਲ੍ਹੇ ਨੂੰ ਖੇਤੀ ਖੇਤਰ ਵਿੱਚ ਤਰੱਕੀ ਦੀਆਂ ਲੀਹਾਂ ’ਤੇ ਲਿਜਾਇਆ ਜਾ ਸਕੇ।ਮੁੱਖ ਖੇਤੀਬਾੜੀ ਅਫਸਰ ਨੇ ਵਿਸ਼ਵਾਸ਼ ਦਿਵਾਇਆ ਕਿ ਕਿਸਾਨਾਂ ਨੂੰ ਮਿਆਰੀ ਕਿਸਮ ਦੇ ਬੀਜ, ਖਾਦ ਅਤੇ ਕੀਟਨਾਸ਼ਕ ਮੁਹੱਈਆ ਕਰਵਾਏ ਜਾਣਗੇ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਪਹਿਲ ਦੇ ਆਧਾਰ ’ਤੇ ਕੀਤਾ ਜਾਵੇਗਾ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite 

LEAVE A REPLY

Please enter your comment!
Please enter your name here

spot_img

Share post:

spot_img

Popular

More like this
Related

ਨਾਬਾਲਿਗ ਸਕੂਲੀ ਵਿਦਿਆਰਥਣ ਦੇ ਖੁਦਕਸ਼ੀ ਮਾਮਲੇ ‘ਚ ਸਿੱਖਿਆ ਮੰਤਰੀ ਦਾ ਵੱਡਾ Action

Amritsar News: ਇੱਕ ਨਾਬਾਲਿਗ ਸਕੂਲ ਵਿਦਿਆਰਥਣ ਵੱਲੋਂ ਆਪਣੇ ਸਕੂਲ...

ਨਗਰ ਕੌਂਸਲ ਚੋਣਾਂ ਲਈ AAP ਦਾ ਵੱਡਾ ਦਾਅ! ਚਾਰ ਨਗਰ ਕੌਂਸਲਾਂ ਦੇ ਐਲਾਨੇ ਉਮੀਦਵਾਰ

Punjab News : ਪੰਜਾਬ ਦੀਆਂ ਨਗਰ ਕੌਂਸਲ ਚੋਣਾਂ ਨੂੰ...

Punjab News : AAP ਦਾ ਵੱਡਾ ਫੈਸਲਾ, ਰੌਬੀ ਕੰਗ ਨੂੰ ਮਿਲੀ ਨਵੀਂ ਜ਼ਿੰਮੇਵਾਰੀ

Punjab News : ਪੰਜਾਬ ਦੀ ਸਿਆਸਤ ਨਾਲ ਜੁੜੀ ਇੱਕ...

प्रधानमंत्री के स्वच्छ भारत विजन को साकार करने में जुटें अधिकारी: मनोहर लाल

👉हरियाणा के शहरों को स्वच्छ, सुंदर और आधुनिक बनाने...