Thursday, April 16, 2026
spot_img
spot_img

SSD Group of Girls Colleges ਵੱਲੋਂ ‘SSD ਫਿਏਸਟਾ 2025’ ਦਾ ਆਯੋਜਨ

Date:

spot_img

Bathinda News: SSD Group of Girls Colleges ਵੱਲੋਂ ਕਾਲਜ ਕੈਂਪਸ ਵਿਖੇ ਅੰਤਰ-ਕਾਲਜ ਮੁਕਾਬਲਾ ‘ਐੱਸਐੱਸਡੀ ਫਿਏਸਟਾ 2025’ ਆਯੋਜਿਤ ਕੀਤਾ ਗਿਆ । ਫਿਏਸਟਾ ਦਾ ਪਹਿਲਾ ਦਿਨ ਪੂਰੇ ਜੋਸ਼ ਨਾਲ ਸ਼ੁਰੂ ਹੋਇਆ ਅਤੇ ਮੇਅਰ ਪਦਮਜੀਤ ਮਹਿਤਾ ਮੁੱਖ ਮਹਿਮਾਨ ਵਜੋਂ ਅਤੇ ਦਵਿੰਦਰ ਕੋਹਲੀ (ਉਦਯੋਗਪਤੀ) ਮਹਿਮਾਨ ਵਜੋਂ ਪਹੁੰਚੇ। ਐਡਵੋਕੇਟ ਅਭੈ ਸਿੰਗਲਾ ਪ੍ਰਧਾਨ ਐਸਐਸਡੀ ਸਭਾ, ਐਡਵੋਕੇਟ ਰਾਜੀਵ ਗੁਪਤਾ ਸਰਪ੍ਰਸਤ ਐਸਐਸਡੀ ਗਰੁੱਪ ਆਫ਼ ਗਰਲਜ਼ ਕਾਲਜਿਜ਼, ਐਡਵੋਕੇਟ ਸੰਜੇ ਗੋਇਲ ਪ੍ਰਧਾਨ ਐਸਐਸਡੀ ਗਰੁੱਪ ਆਫ਼ ਗਰਲਜ਼ ਕਾਲਜਿਜ਼ ਨੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ । ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ ਅਤੇ ਸਭਾ ਦੇ ਮੈਂਬਰ ਵੱਲੋਂ ਪ੍ਰੋਗਰਾਮ ਦੀ ਸ਼ੁਰੂਆਤ ਸ਼ਮ੍ਹਾਂ ਰੌਸ਼ਨ ਕਰਕੇ ਕੀਤੀ ਗਈ । ਐਡਵੋਕੇਟ ਸੰਜੇ ਗੋਇਲ ਨੇ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ ਦੀ ਜਾਣ-ਪਛਾਣ ਦਰਸ਼ਕਾਂ ਨਾਲ ਕਰਵਾਈ । ਪ੍ਰਿੰਸੀਪਲ ਡਾ. ਨੀਰੂ ਗਰਗ ਵੱਲੋਂ SSD ਗਰੁੱਪ ਆਫ਼ ਗਰਲਜ਼ ਕਾਲਜਿਜ਼ ਅਤੇ SSD ਫਿਏਸਟਾ ਸਮਾਗਮ ਬਾਰੇ ਸੰਖੇਪ ਜਾਣਕਾਰੀ ਦਿੱਤੀ ਗਈ।

ਇਹ ਵੀ ਪੜ੍ਹੋ ਲੁਧਿਆਣਾ ’ਚ ਬਿਸਕੁਟਾਂ ਨਾਲ ਭਰੇ ਟਰੱਕ ਨੂੰ ਲੱਗੀ ਭਿਆ.ਨਕ ਅੱ+ਗ, ਹੋਇਆ ਵੱਡਾ ਧਮਾ+ਕਾ

ਮੁੱਖ ਮਹਿਮਾਨ ਵੱਲੋਂ ਐਸਐਸਡੀ ਗਰਲਜ਼ ਕਾਲਜ ਦਾ ਨਿਊਜ਼ਲੈਟਰ ‘ਐਸਐਸਡੀ ਬੁਲੇਟਿਨ’ ਜਾਰੀ ਕੀਤਾ ਗਿਆ । SSD ਫਿਏਸਟਾ ਵਿੱਚ ਕਈ ਤਰ੍ਹਾਂ ਦੇ ਔਨ-ਸਟੇਜ ਅਤੇ ਔਫ-ਸਟੇਜ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਮਾਲਵਾ ਖੇਤਰ ਦੇ ਲਗਭਗ 15 ਕਾਲਜਾਂ ਨੇ ਹਿੱਸਾ ਲਿਆ । ਪਹਿਲੇ ਦਿਨ, ਸੱਭਿਆਚਾਰਕ ਫਿਊਜ਼ਨ ਫੈਸ਼ਨ ਸ਼ੋਅ (SSDGC, SSDWIT, MRSPTU ਅਤੇ ਗੁਰੂ ਕਾਸ਼ੀ ਯੂਨੀਵਰਸਿਟੀ ਨੇ ਸ਼ੋਅ ਵਿੱਚ ਧੂਮ ਮਚਾਈ), ਕੋਰਪਸ ਡੀ ਬੈਲੇ ਕੋਰੀਓਗ੍ਰਾਫੀ (SSDGC, SSDWIT ਅਤੇ ਭਾਈ ਆਸਾ ਸਿੰਘ ਕਾਲਜ) ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ, ਸਪਾਈਸੀ ਬਾਲੀਵੁੱਡ ਹੰਗਾਮਾ ਵਿੱਚ(ਬਾਬਾ ਫਰੀਦ ਕਾਲਜ, SSDGC ਅਤੇ SSDWIT) ਨੇ ਜਿੱਤ ਹਾਸਿਲ ਕੀਤੀ । ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਨੇ SSD ਫਿਏਸਟਾ ਵਿੱਚ ਵੱਖ-ਵੱਖ ਆਫ-ਸਟੇਜ ਗਤੀਵਿਧੀਆਂ ਵਿੱਚ ਆਕਰਸ਼ਕ ਇਨਾਮ ਜਿੱਤੇ, ਜਿਨ੍ਹਾਂ ਵਿੱਚ ਮੰਡਲਾ ਆਰਟ (DAV ਕਾਲਜ, SSD B. Ed. ਅਤੇ SSDGC ਦੁਆਰਾ ਜਿੱਤਿਆ ਗਿਆ),

ਇਹ ਵੀ ਪੜ੍ਹੋ ਜਦ ਅੱਧੀ ਰਾਤ ਕਿਸਾਨਾਂ ਨੂੰ ਮਿਲਣ ਥਾਣੇ ਪੁੱਜੇ Ex CM ਚਰਨਜੀਤ ਸਿੰਘ ਚੰਨੀ, ਦੇਖੋ ਵੀਡੀਓ

ਕਲੇ ਮਾਡਲਿੰਗ (ਭਾਈ ਆਸਾ ਸਿੰਘ ਕਾਲਜ, SSDWIT ਅਤੇ SSDGC ਦੁਆਰਾ ਜਿੱਤਿਆ ਗਿਆ), ਅਖਬਾਰ ਡਰੈੱਸ ਡਾਈ (SSDGC, SSDWIT ਅਤੇ SSDC B. Ed.) ਦੁਆਰਾ ਜਿੱਤਿਆ ਗਿਆ, ਫੇਸ ਪੇਂਟਿੰਗ (SSDGC ਦੁਆਰਾ ਜਿੱਤਿਆ ਗਿਆ), ਹੱਥ ਨਾਲ ਬਣੇ ਗਹਿਣੇ (SSDWIT, DAV ਕਾਲਜ ਅਤੇ SSDC B. Ed.) ਦੁਆਰਾ ਜਿੱਤਿਆ ਗਿਆ, ਟੈਟੂ ਮੇਕਿੰਗ SSDWIT ਦੁਆਰਾ ਜਿੱਤਿਆ ਗਿਆ । ਦੂਜੇ ਦਿਨ ਮੁੱਖ ਮਹਿਮਾਨ ਡੀਆਈਜੀ  ਬਠਿੰਡਾ ਰੇਂਜ ਹਰਜੀਤ ਸਿੰਘ ਅਤੇ ਪ੍ਰੋ. (ਡਾ.) ਅਖਿਲੇਸ਼ ਪਾਠਕ ਡੀਨ ਅਕਾਦਮਿਕ ਏਮਜ਼ ਬਠਿੰਡਾ ਅਤੇ ਸ਼੍ਰੀਮਤੀ ਪੂਨਮ ਸਿੰਘ ਏ.ਡੀ.ਸੀ., ਬਠਿੰਡਾ ਵਿਸ਼ੇਸ਼ ਮਹਿਮਾਨ ਰਹੇ । ਖੇਡਾਂ ਦੇ ਸਟਾਲ, ਹੱਥ ਨਾਲ ਬਣੀਆਂ ਚੀਜ਼ਾਂ ਜਿਵੇਂ ਗਹਿਣੇ, ਘਰੇਲੂ ਵਸਤਾਂ ਆਦਿ ਵਰਗੇ ਬਹੁਤ ਸਾਰੇ ਉਤਪਾਦਾਂ ਨੇ ਇਸ ਸਮਾਗਮ ਨੂੰ ਹੋਰ ਵੀ ਰੌਚਕ ਬਣਾ ਦਿੱਤਾ ।

ਇਹ ਵੀ ਪੜ੍ਹੋ DAV College ’ਚ ‘ਸਾਈਬਰ ਕ੍ਰਾਈਮ ਅਤੇ ਸਾਈਬਰ ਸੁਰੱਖਿਆ’ ਵਿਸ਼ੇ ’ਤੇ ਲੈਕਚਰ ਆਯੋਜਿਤ

ਵੱਖ-ਵੱਖ ਮੁਕਾਬਲੇ ਵੀ ਕਰਵਾਏ ਗਏ ਜਿਨ੍ਹਾਂ ਵਿੱਚ ਵੈੱਬ ਡਿਜ਼ਾਈਨਿੰਗ (SSDWIT ਪਹਿਲੇ ਸਥਾਨ, ਮਾਲਵਾ ਕਾਲਜ ਅਤੇ SSDWIT ਦੂਜੇ ਸਥਾਨ ‘ਤੇ ਆਏ), ਵੈੱਬ ਸਰਫਿੰਗ (SSDWIT ਨੇ ਪਹਿਲਾ ਅਤੇ ਦੂਜਾ ਸਥਾਨ ਹਾਸਿਲ ਕੀਤਾ), ਆਨ ਦ ਸਪਾਟ ਪੇਂਟਿੰਗ (SSDGC, SSDGC B. Ed. ਅਤੇ SSDGC) ਨੇ ਹਾਸਿਲ ਕੀਤਾ, ਪੇਪਰ ਪ੍ਰੈਜ਼ੈਂਟੇਸ਼ਨ (SSDGC, ਮਾਲਵਾ ਕਾਲਜ ਅਤੇ SSDWIT) ਜੇਤੂ ਰਹੇ, ਰੀਲ ਮੇਕਿੰਗ (SSDGC, SSDGC ਅਤੇ SSDGC ਪਹਿਲੇ ਤਿੰਨ ਸਥਾਨ ‘ਤੇ ਰਹੇ), ਸਾਡੇ ਮਹਾਨ ਰਾਸ਼ਟਰੀ ਨੇਤਾ (SSDGC, SSDWIT ਅਤੇ SSDGC ਦੇ ਵਿਦਿਆਰਥੀ ਪਹਿਲੇ ਤਿੰਨ ਸਥਾਨਾਂ ਤੇ ਰਹੇ), ਮਹਿੰਦੀ (ਮਾਤਾ ਸਾਹਿਬ ਕੌਰ ਗਰਲਜ਼ ਕਾਲਜ, ਭਾਈਆਸਾ ਸਿੰਘ ਕਾਲਜ, SSDWIT ਅਤੇ SSDC B. Ed. ਦੇ ਵਿਦਿਆਰਥੀਆਂ) ਨੇ ਜਿੱਤ ਹਾਸਿਲ ਕੀਤੀ ਅਤੇ ਨੇਲ ਆਰਟ (SSDC B. Ed., SSDWIT ਅਤੇ ਭਾਈਆਸਾ ਸਿੰਘ ਕਾਲਜ) ਨੇ ਆਪਣੀ ਪ੍ਰਤਿਭਾ ਨੂੰ ਸ਼ਾਨਦਾਰ ਤਰੀਕੇ ਨਾਲ ਦਿਖਾਇਆ। ਸਾਰੇ ਜੇਤੂਆਂ ਨੂੰ ਮੁੱਖ ਮਹਿਮਾਨ ਵੱਲੋਂ ਇਨਾਮ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।

ਇਹ ਵੀ ਪੜ੍ਹੋ Punjab Govt ਦਾ ਹੜਤਾਲੀ ਤਹਿਸੀਲਦਾਰਾਂ ਵਿਰੁੱਧ ਵੱਡਾ Action, 14 ਮੁਅੱਤਲ

ਮੁੱਖ ਮਹਿਮਾਨ ਨੇ ਵਿਦਿਆਰਥੀਆਂ ਦੀ ਪ੍ਰਸ਼ੰਸਾ ਕੀਤੀ ਅਤੇ ਉਨ੍ਹਾਂ ਨੂੰ ਭਵਿੱਖ ਵਿੱਚ ਵੀ ਸੱਭਿਆਚਾਰਕ ਅਤੇ ਹੋਰ ਪਾਠਕ੍ਰਮ ਤੋਂ ਬਾਹਰਲੀਆਂ ਗਤੀਵਿਧੀਆਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ । ਕਾਲਜ ਪ੍ਰਿੰਸੀਪਲ ਨੇ ਸਾਰੇ ਜੇਤੂਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਜ਼ਿੰਦਗੀ ਵਿੱਚ ਸਫਲਤਾ ਲਈ ਜਨੂੰਨ ਨਾਲ ਕੰਮ ਕਰਨ ਦੀ ਸਲਾਹ ਦਿੱਤੀ । ਡਾ. ਬਿਮਲਾ ਸਾਹੂ ਕਾਰਜਕਾਰੀ ਪ੍ਰਿੰਸੀਪਲ ਐਸਐਸਡੀਸੀ ਬੀ.ਐੱਡ. ਨੇ ਧੰਨਵਾਦ ਕੀਤਾ । ਕਾਲਜ ਪ੍ਰਧਾਨ ਸੰਜੇ ਗੋਇਲ ਨੇ ਸਾਰੇ ਪ੍ਰਬੰਧਕਾਂ ਅਤੇ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ ਜਿਨ੍ਹਾਂ ਨੇ ਇਸ ਸਮਾਗਮ ਨੂੰ ਸਫਲ ਬਣਾਉਣ ਲਈ ਸਖ਼ਤ ਮਿਹਨਤ ਕੀਤੀ । ਐਡਵੋਕੇਟ ਅਭੈ ਸਿੰਗਲਾ (ਪ੍ਰਧਾਨ, ਐਸਐਸਡੀ ਸਭਾ), ਕੇ.ਕੇ. ਅਗਰਵਾਲ (ਉਪ ਪ੍ਰਧਾਨ, ਐਸਐਸਡੀ ਸਭਾ), ਵਿਨੋਦ ਗਰਗ (ਜਨਰਲ ਸਕੱਤਰ, ਐਸਐਸਡੀਜੀਸੀ), ਸੁਦਰਸ਼ਨ ਗੋਇਲ (ਸਕੱਤਰ, ਐਸਐਸਡੀਜੀ ਬੀ.ਐੱਡ.),ਆਸ਼ੂਤੋਸ਼ ਚੰਦਰ (ਸਕੱਤਰ, ਐਸਐਸਡੀਡਬਲਯੂਆਈਟੀ) ਅਤੇ ਹੋਰ ਕਾਰਜਕਾਰੀ ਮੈਂਬਰ ਪੂਰੇ ਪ੍ਰੋਗਰਾਮ ਦੌਰਾਨ ਮੌਜੂਦ ਰਹੇ । ਮੰਚ ਦਾ ਸੰਚਾਲਨ ਡਾ. ਪੋਮੀ ਬਾਂਸਲ (ਐੱਚਓਡੀ, ਕਾਮਰਸ), ਡਾ. ਤਰੂ ਮਿੱਤਲ (ਐੱਚਓਡੀ, ਗਣਿਤ) ਅਤੇ ਡਾ. ਏਕਤਾ ਗਰਗ (ਐੱਸਐੱਸਡੀਡਬਲਿਊਆਈਟੀ) ਦੁਆਰਾ ਕੀਤਾ ਗਿਆ ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

LEAVE A REPLY

Please enter your comment!
Please enter your name here

Share post:

spot_img
spot_img

Popular

More like this
Related

Vigilance Bureau ਵੱਲੋਂ 6,000 ਰੁਪਏ ਰਿਸ਼ਵਤ ਲੈਂਦਾ ਪ੍ਰਿੰਸੀਪਲ ਰੰਗੇ ਹੱਥੀਂ ਕਾਬੂ

Ludhiana News:ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ...

Vigilance Bureau ਨੇ ਕਾਨੂੰਗੋ ਨੂੰ 33000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਕੀਤਾ ਗ੍ਰਿਫ਼ਤਾਰ

SBS Nagar News:ਪੰਜਾਬ ਵਿਜੀਲੈਂਸ ਬਿਊਰੋ ਨੇ ਮੁੱਖ ਮੰਤਰੀ ਸ....

सीएफएमएस पर लंबित फाइलों का 15 दिन में निपटारा करें सुनिश्चित- मुख्यमंत्री नायब सिंह सैनी

👉एचआरएमएस 2.0 की प्रगति, ई-ऑफिस के उपयोग और जवाबदेही...