Thursday, May 21, 2026
spot_img
spot_img
spot_img

ਚੰਡੀਗੜ੍ਹ ’ਚ ਤੜਕਸਾਰ ਵਾਪਰੇ ਦਰਦਨਾਕ ਹਾਦਸੇ ਵਿਚ 2 ਪੁਲਿਸ ਮੁਲਾਜਮਾਂ ਸਹਿਤ 3 ਦੀ ਹੋਈ ਮੌ+ਤ

Date:

spot_img

👉ਸਵੇਰੇ 3 ਵਜੇਂ ਨਾਕੇ ’ਤੇ ਚੈਕਿੰਗ ਕਰ ਰਹੇ ਪੁਲਿਸ ਮੁਲਾਜਮਾਂ ਨੂੰ ਇੱਕ ਤੇਜ ਰਫ਼ਤਾਰ ਕਾਰ ਨੇ ਮਾਰੀ ਟੱਕਰ
Chandigarh News: ਸ਼ੁੱਕਰਵਾਰ ਤੜਕਸਾਰ ਚੰਡੀਗੜ੍ਹ ’ਚ ਪੰਜਾਬ ਦੀ ਇੰਟਰੀ ਵਾਲੇ ਪਾਸੇ ਵਾਪਰੇ ਇੱਕ ਦਰਦਨਾਕ ਹਾਦਸੇ ਵਿਚ ਦੋ ਪੁਲਿਸ ਮੁਲਾਜਮਾਂ ਸਹਿਤ ਤਿੰਨ ਜਣਿਆਂ ਦੀ ਮੌਤ ਹੋ ਗਈ। ਇਹ ਹਾਦਸਾ ਉਸ ਸਮੇਂ ਵਾਪਰਿਆਂ ਜਦ ਸਵੇਰੇ ਕਰੀਬ ਸਾਢੇ 3 ਵਜੇਂ ਚੰਡੀਗੜ੍ਹ ਇੰਟਰੀ ਪੁਆਇੰਟ ’ਤੇ ਲੱਗੇ ਇੱਕ ਨਾਕੇ ਉਪਰ ਪੁਲਿਸ ਮੁਲਾਜਮ ਇੱਕ ਕਾਰ ਦੇ ਕਾਗਜ਼ ਚੈਕ ਕਰ ਰਹੇ ਸਨ ਕਿ ਅਚਾਨਕ ਪਿੱਛੇ ਤੋਂ ਆਈ ਇੱਕ ਤੇਜ ਰਫ਼ਤਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਮਰਨ ਵਾਲਿਆਂ ਵਿਚ ਤੀਜ਼ਾ ਸਖ਼ਸ ਉਸ ਕਾਰ ਦਾ ਚਾਲਕ ਸੀ, ਜਿਸਦੀ ਕਾਰ ਦੇ ਕਾਗਜ਼ਾਂ ਦੀ ਪੁਲਿਸ ਮੁਲਾਜਮਾਂ ਵੱਲੋਂ ਜਾਂਚ ਕੀਤੀ ਜਾ ਰਹੀ ਸੀ।ਪੁਲਿਸ ਮੁਲਾਜ਼ਮ ਦੀ ਪਹਿਚਾਨ ਕਾਂਸਟੇਬਲ ਸੁਖਦਰਸ਼ਨ ਅਤੇ ਹੋਮ ਗਾਰਡ ਜਵਾਨ ਰਜੇਸ਼ ਕੁਮਾਰ ਵਜੋਂ ਹੋਈ ਹੈ ਜਦਕਿ ਤੀਜਾ ਵਿਕਤੀ ਦੀ ਹਾਲੇ ਤੱਕ ਪਹਿਚਾਣ ਨਹੀਂ ਹੋ ਸਕੀ ਹੈ।

ਇਹ ਵੀ ਪੜ੍ਹੋ 15000 ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਵਿਜੀਲੈਂਸ ਵੱਲੋਂ ਵਸੀਕਾ ਨਵੀਸ ਗ੍ਰਿਫ਼ਤਾਰ

ਘਟਨਾ ਦੀ ਜਾਣਕਾਰੀ ਮਿਲਦੇ ਹੀ ਚੰਡੀਗੜ੍ਹ ਦੀ ਐਸਐਸਪੀ ਕਮਰਦੀਪ ਕੌਰ ਵੀ ਖੁਦ ਮੌਕੇ ਤੇ ਪੁੱਜੇ।ਦਸਿਆ ਜਾ ਰਿਹਾ ਕਿ ਇਹ ਕਾਰ ਇੰਨੀਂ ਤੇਜ਼ ਸੀ ਕਿ ਟੱਕਰ ਵੱਜਦੇ ਹੀ ਸੜਕ ’ਤੇ ਖੜੇ ਪੁਲਿਸ ਮੁਲਾਜਮਾਂ ਅਤੇ ਦੂਜੇ ਵਿਅਕਤੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਕਿਹਾ ਜਾ ਰਿਹਾ ਕਿ ਮੁਲਜਮ ਕਾਰ ਚਾਲਕ ਨੂੰ ਪੁਲਿਸ ਨੇ ਮੋਕੇ ’ਤੇ ਹੀ ਹਿਰਾਸਤ ਵਿਚ ਲੈ ਲਿਆ। ਮਿਲੀ ਸੂਚਨਾ ਮੁਤਾਬਕ ਥਾਣਾ ਸੈਕਟਰ 31 ਦੀ ਪੁਲਿਸ ਵੱਲੋਂ ਜੀਰਕਪੁਰ ਵਾਲੀ ਸਾਈਡ ਤੋਂ ਚੰਡੀਗੜ੍ਹ ਦੇ ਇੰਟਰੀ ਪੁਆਇੰਟ ਉਪਰ ਨਾਕਾਬੰਦੀ ਕੀਤੀ ਹੋਈ ਸੀ ਤੇ ਸ਼ੱਕੀ ਵਹੀਕਲਾਂ ਦੀ ਜਾਂਚ ਕੀਤੀ ਜਾ ਰਹੀ ਸੀ। ਇਸ ਦੌਰਾਨ ਪੁਲਿਸ ਦੇ ਮੁਲਾਜਮ ਇੱਕ ਕਾਰ ਨੂੰ ਰੋਕ ਕੇ ਉਸਦੇ ਕਾਗਜ਼ ਚੈਕ ਕਰ ਰਹੇ ਸਨ। ਕਾਰ ਦਾ ਚਾਲਕ ਵੀ ਉਨ੍ਹਾਂ ਦੇ ਨਾਲ ਹੀ ਖੜਾ ਸੀ ਤੇ ਪਿੱਛੇ ਤੋਂ ਆਈ ਤੇਜ ਰਫ਼ਤਾਰ ਦੂਜੀ ਕਾਰ ਨੇ ਉਨ੍ਹਾਂ ਨੂੰ ਆਪਣੀ ਚਪੇਟ ਵਿਚ ਲੈ ਲਿਆ। ਮੌਕੇ ’ਤੇ ਤਿੰਨਾਂ ਜਖ਼ਮੀਆਂ ਨੂੰ ਸੈਕਟਰ 32 ਦੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਤਿੰਨਾਂ ਨੂੰ ਹੀ ਮ੍ਰਿਤਕ ਐਲਾਨ ਦਿੱਤਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

spot_img

Share post:

spot_img

Popular

More like this
Related