ਯੂਟਿਊਬਰ ਦੇ ਘਰ ਗ੍ਰਨੇਡ ਹਮਲਾ ਕਰਨ ਵਾਲੇ ਦਾ ਪੁਲਿਸ ਨੇ ਕੀਤਾ Encounter

0
165
+2

👉ਗੋ+ਲੀ ਲੱਗਣ ਕਾਰਨ ਹੋਇਆ ਜਖ਼ਮੀ, ਦੂਜੇ ਦੀ ਭਾਲ ਜਾਰੀ
Jalandhar News: ਲੰਘੀ 16 ਮਾਰਚ ਦੀ ਰਾਤ ਨੂੰ ਇੱਕ ਯੂਟਿਊਬਰ ਰੋਜ਼ਰ ਸੰਧੂ ਦੇ ਘਰ ਗ੍ਰਨੇਡ ਹਮਲਾ ਕਰਨ ਦੇ ਮੁਲਜਮ ਦਾ ਮੰਲਗਵਾਰ ਸਵੇਰ ਪੁਲਿਸ ਵੱਲੋਂ ਐਨਕਾਉਂਟਰ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਬੀਤੀ ਰਾਤ ਪੁਲਿਸ ਨੇ ਹਾਰਦਿਕ ਕੰਬੋਜ਼ ਨਾਂ ਦੇ ਇਸ ਮੁਲਜਮ ਨੂੰ ਜਮਨਾਨਗਰ ਨਜਦੀਕ ਇੱਕ ਪਿੰਡ ਤੋਂ ਗ੍ਰਿਫਤਾਰ ਕੀਤਾ ਸੀ ਤੇ ਪੁਛਗਿਛ ਤੋਂ ਬਾਅਦ ਅੱਜ ਸਵੇਰੇ ਇਸਨੂੰ ਹਥਿਆਰ ਦੀ ਬਰਾਮਦਗੀ ਕਰਵਾਉਣ ਲਈ ਪਿੰਡ ਰਾਏਪੁਰ ਦੇ ਨਜਦੀਕ ਲੈ ਕੇ ਆਈ ਸੀ।

ਇਹ ਵੀ ਪੜ੍ਹੋ ਨਸ਼ਾ ਤਸਕਰੀ ਕੇਸ: ਬਿਕਰਮ ਮਜੀਠਿਆ ਅੱਜ ਮੁੜ ‘ਸਿੱਟ’ ਸਾਹਮਣੇ ਹੋਣਗੇ ਪੇਸ਼ 

ਇਸ ਦੌਰਾਨ ਇਸਨੇ ਫ਼ੁਰਤੀ ਦਿਖਾਉਂਦਿਆਂ 32 ਬੋਰ ਦੇ ਪਿਸਤੌਲ ਨਾਲ ਪੁਲਿਸ ਉਪਰ ਗੋਲੀ ਚਲਾ ਦਿੱਤੀ। ਪੁਲਿਸ ਵੱਲੋਂ ਚਲਾਈ ਜਵਾਬੀ ਗੋਲੀ ਇਸਦੀ ਲੱਤ ’ਤੇ ਲੱਗੀ, ਜਿਸ ਕਾਰਨ ਜਖ਼ਮੀ ਹੋ ਗਿਆ। ਜਖਮੀ ਮੁਲਜਮ ਨੂੰ ਇਲਾਜ਼ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ। ਘਟਨਾ ਤੋਂ ਬਾਅਦ ਮੌਕੇ ਦਾ ਮੁਆਇੰਨਾ ਕਰਨ ਲਈ ਜਲੰਧਰ ਦਿਹਾਤੀ ਦੇ ਐਸਐਸਪੀ ਗੁਰਮੀਤ ਸਿੰਘ ਮੌਕੇ ’ਤੇ ਪੁੱਜੇ।ਇਸ ਮੌਕੇ ਉਨ੍ਹਾਂ ਪੱਤਰਕਾਰਾਂ ਨੂੰ ਦਸਿਆ ਕਿ ਮੁਲਜਮ ਨੇ ਮੁਢਲੀ ਪੁਛਗਿਛ ਦੌਰਾਨ ਹਮਲਾ ਕਰਨ ਦਾ ਜੁਰਮ ਮੰਨਿਆ ਹੈ ਤੇ ਇਸਦੇ ਲਈ ਇਸਨੂੰ 25 ਹਜ਼ਾਰ ਰੁਪਏ ਦੀ ਸਹਾਇਤਾ ਵੀ ਮਿਲੀ ਸੀ।

ਇਹ ਵੀ ਪੜ੍ਹੋ ਵੱਡੀ ਖਬਰ; ਹੁਣ ਮੁਨਸ਼ੀ ਦਾ ਇੱਕ ਥਾਣੇ ਵਿੱਚ ਦੋ ਸਾਲ ਤੋਂ ਵੱਧ ਨਹੀਂ ਹੋਵੇਗਾ ਕਾਰਜਕਾਲ

ਉਨ੍ਹਾਂ ਦਸਿਆ ਕਿ ਮੋਟਰਸਾਈਕਲ ਲੈ ਕੇ ਆਏ ਦੂਜੇ ਮੁਲਜਮ ਦੀ ਭਾਲ ਕੀਤੀ ਜਾ ਰਹੀ ਹੈ। ਹਮਲੇ ਪਿੱਛੇ ਕਾਰਨਾਂ ਸਬੰਧੀ ਪੁੱਛੇ ਜਾਣ ’ਤੇ ਐਸਐਸਪੀ ਨੇ ਕਿਹਾ ਕਿ ਜਾਂਚ ਪੂਰੀ ਹੋਣ ਤੋਂ ਬਾਅਦ ਖ਼ੁਲਾਸਾ ਕੀਤਾ ਜਾਵੇਗਾ। ਜਿਕਰਯੋਗ ਹੈ ਕਿ ਇਸ ਹਮਲੇ ਤੋਂ ਬਾਅਦ ਪਾਕਿਸਤਾਨੀ ਗੈਂਗਸਟਰ ਸਹਿਜ਼ਾਦ ਭੱਟੀ ਨੇ ਇੱਕ ਵੀਡੀਓ ਜਾਰੀ ਕਰਕੇ ਜਿੰਮੇਵਾਰੀ ਲਈ ਸੀ ਤੇ ਇਸ ਮਾਮਲੇ ਵਿਚ ਬਾਬਾ ਸਿਦੀਕੀ ਕਤਲ ਕੇਸ ਦੇ ਮੁਲਜਮ ਜੀਸ਼ਨ ਪੁਰੇਵਾਲ ਦਾ ਨਾਮ ਵੀ ਸਾਹਮਣੈ ਆਇਆ ਸੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

+2

LEAVE A REPLY

Please enter your comment!
Please enter your name here