Monday, February 2, 2026

ਬਠਿੰਡਾ ’ਚ ਟਰੱਕ ਡਰਾਈਵਰ ਦੀ ‘ਰਹੱਸਮਈ’ ਹਾਲਾਤਾਂ ਵਿਚ ਹੋਈ ਮੌ+ਤ, ਪੁਲਿਸ ਵੱਲੋਂ ਜਾਂਚ ਸ਼ੁਰੂ

Date:

spot_img

Bathinda News: ਬਠਿੰਡਾ ਸ਼ਹਿਰ ਨਾਲ ਲੱਗਦੀ ਗੋਨਿਆਣਾ ਮੰਡੀ ਵਿਚ ਮੰਗਲਵਾਰ ਸਵੇਰ ਇੱਕ ਟਰੱਕ ਡਰਾਈਵਰ ਦੀ ਖੂਨ ਨਾਲ ਲੱਥਪੱਥ ਲਾਸ਼ ਬਰਾਮਦ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਲਾਸ਼ ਦੇ ਕੋਲ ਹੀ ਡਰਾਈਵਰ ਦਾ ਪਰਸ, ਮੋਬਾਇਲ ਅਤੇ ਹੋਰ ਦਸਤਾਵੇਜ਼ ਮੌਜੂਦ ਸਨ, ਜਿਸਦੇ ਚੱਲਦੇ ਪਹਿਲੀ ਨਜ਼ਰੇ ਇੱਕ ਲੁੱਟ-ਖੋਹ ਦੀ ਘਟਨਾ ਵੀ ਨਹੀਂ ਜਾਪਦੀ ਹੈ। ਸੂਚਨਾ ਮਿਲਦੇ ਹੀ ਥਾਣਾ ਨਹਿਆਵਾਲਾ ਦੀ ਪੁਲਿਸ ਤੋਂ ਇਲਾਵਾ ਡੀਐਸਪੀ ਭੁੱਚੋਂ ਰਵਿੰਦਰ ਸਿੰਘ ਰੰਧਾਵਾ ਤੇ ਡੀਐਸਪੀ ਡੀ ਖੁਸਪ੍ਰੀਤ ਸਿੰਘ ਸਹਿਤ ਫ਼ੌਰੇਂਸਕ ਟੀਮ ਵੱਲੋਂ ਮੌਕੇ ’ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ ਪੰਜਾਬ ਪੁਲਿਸ ਵੱਲੋਂ ਪਿੰਡ ਵਲਟੋਹਾ ਦੇ ਸਰਪੰਚ ’ਤੇ ਗੋਲੀਬਾਰੀ ਮਾਮਲੇ ਵਿੱਚ ਦੋ ਵਿਅਕਤੀ ਗ੍ਰਿਫਤਾਰ

ਸਹਾਰਾ ਜਨ ਸੇਵਾ ਦੇ ਵਰਕਰਾਂ ਦੀ ਮੱਦਦ ਨਾਲ ਲਾਸ਼ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਰਖਵਾ ਦਿੱਤੀ ਗਈ ਹੈ। ਮ੍ਰਿਤਕ ਡਰਾਈਵਰ ਦੀ ਪਹਿਚਾਣ ਸੋਨੂੰ ਕੁਮਾਰ(ਉਮਰ ਕਰੀਬ 35 ਸਾਲ) ਪੁੱਤਰ ਪੱਪੂ ਕੁਮਾਰ ਵਾਸੀ ਸ਼੍ਰੀ ਮੁਕਤਸਰ ਸਾਹਿਬ ਵਜਂੋ ਹੋਈ ਹੈ। ਮੁਢਲੀ ਪੜਤਾਲ ਮੁਤਾਬਕ ਸੋਨੂੰ ਕੁਮਾਰ ਸ਼੍ਰੀ ਮੁਕਤਸਰ ਸਾਹਿਬ ਤੋਂ ਯੂਰੀਆ ਖ਼ਾਦ ਟਰੱਕ ਭਰ ਕੇ ਗੋਨਿਆਣਾ ਮੰਡੀ ਪੁੱਜਿਆ ਸੀ, ਜਿੱਥੇ ਉਸਨੇ ਇਹ ਖਾਦ ਵਿਸਕਰਮਾ ਰੋਡ ਨਜਦੀਕ ਇੱਕ ਗੋਦਾਮ ਵਿਚ ਉਤਾਰਨੀ ਸੀ।

ਇਹ ਵੀ ਪੜ੍ਹੋ Big News: ਨਗਰ ਨਿਗਮ ਦਾ ATP ਤੇ ਨਕਸ਼ਾ ਨਵੀਸ 50,000 ਰੁਪਏ ਰਿਸ਼ਵਤ ਲੈਂਦੇ ਗ੍ਰਿਫ਼ਤਾਰ

ਪ੍ਰੰਤੂ ਸੋਮਵਾਰ ਨੂੰ ਦੇਰ ਸ਼ਾਮ ਪੁੱਜਣ ਕਾਰਨ ਲੇਬਰ ਉਪਲਬਧ ਨਹੀਂ ਹੋਈ। ਜਿਸਦੇ ਚੱਲਦੇ ਉਹ ਟਰੱਕ ਦੇ ਉਪਰ ਹੀ ਰੋਟੀ ਖਾ ਕੇ ਸੌਂ ਗਿਆ। ਪੁਲਿਸ ਅਧਿਕਾਰੀਆਂ ਮੁਤਾਬਕ ਮੁਢਲੀ ਪੜਤਾਲ ਤੋਂ ਇੰਝ ਜਾਪਦਾ ਹੈ ਕਿ ਟਰੱਕ ਦੇ ਉਪਰ ਸੁੱਤਾ ਪਿਆ ਇਹ ਡਰਾਈਵਰ ਅਚਾਨਕ ਰਾਤ ਨੂੰ ਸੜਕ ਉਪਰ ਡਿੱਗ ਪਿਆ, ਜਿਸ ਕਾਰਨ ਉਸਦਾ ਸਿਰ ਫ਼ਟ ਗਿਆ ਤੇ ਜਿਆਦਾ ਖੁੂਨ ਵਹਿਣ ਕਾਰਨ ਉਸਦੀ ਮੌਤ ਹੋ ਗਈ। ਫ਼ਿਲਹਾਲ ਪੁਲਿਸ ਵੱਲੋਂ ਜਾਂਚ ਜਾਰੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

LEAVE A REPLY

Please enter your comment!
Please enter your name here

Share post:

spot_img

Popular

More like this
Related

Bathinda ‘ਚ ਨੌਜਵਾਨ ਇੰਸਪੈਕਟਰ ਨੇ ਗੋ+ਲੀ ਮਾਰ ਕੇ ਕੀਤੀ ਖੁਦ+ਕਸ਼ੀ; ਇਹ ਸਨ ਕਾਰਨ

Bathinda News: Bathinda ਸ਼ਹਿਰ 'ਚ ਵਾਪਰੀ ਇੱਕ ਦੁਖਦਾਈ ਘਟਨਾ...