Breaking News: ਬਠਿੰਡਾ ’ਚ 2500-2500 ਰੁਪਏ ਦੀ ਰਿਸ਼ਵਤ ਲੈਂਦੇ ਤਹਿਸੀਲਦਾਰ ਤੇ ਪਟਵਾਰੀ ਨੂੰ ਵਿਜੀਲੈਂਸ ਨੇ ਦਬੋਚਿਆ

Date:

spot_img

Bathinda News: ਵਿਜੀਲੈਂਸ ਵਿਭਾਗ ਵੱਲੋਂ ਮੰਗਲਵਾਰ ਨੂੰ ਵੱਡੀ ਕਾਰਵਾਈ ਕਰਦਿਆਂ ਗਿਰਦਾਵਰੀ ਬਦਲੇ ਰਿਸ਼ਵਤ ਵਜੋਂ 2500-2500 ਰੁਪਇਆ ਲੈਂਦੇ ਹੋਏ ਬਠਿੰਡਾ ਜਿਲ੍ਹੇ ਦੇ ਇੱਕ ਨਾਇਬ ਤਹਿਸੀਲਦਾਰ ਅਤੇ ਪਟਵਾਰੀ ਨੂੰ ਕਾਬੂ ਕੀਤਾ ਹੈ। ਵਿਜੀਲੈਂਸ ਵੱਲੋਂ ਕਾਬੂ ਕੀਤੇ ਗਏ ਨਾਇਬ ਤਹਿਸੀਲਦਾਰ ਨਿਰਮਲ ਸਿੰਘ ਤੇ ਪਟਵਾਰੀ ਗੁਰਤੇਜ ਸਿੰਘ ਸੰਗਤ ਵਿਖੇ ਪੋਸਟਡ ਹਨ।

ਇਹ ਵੀ ਪੜ੍ਹੋ ਪੰਜਾਬ ਸਰਕਾਰ ਵੱਲੋਂ ਪੰਚਾਇਤ ਵਿਭਾਗ ਦੇ 3 ਬੀਪੀਪੀਓ ਮੁਅੱਤਲ, ਮਾਮਲਾ ਕਰੋੜਾਂ ਦੇ ਘਪਲੇ ਦਾ

ਸੂਚਨਾ ਮੁਤਾਬਕ ਇਸ ਸਬੰਧ ਵਿਚ ਵਿਜੀਲੈਂਸ ਕੋਲ ਸੰਗਤ ਮੰਡੀ ਦੇ ਹੀ ਸਿਕਾਇਤ ਕਰਤਾ ਰਜਿੰਦਰ ਸਿੰਘ ਨੇ ਸਿਕਾਇਤ ਦਿੱਤੀ ਸੀ। ਜਿਸ ਵਿਚ ਉਸਨੇ ਦਾਅਵਾ ਕੀਤਾ ਸੀ ਕਿ ਉਸਦੇ ਵੱਲੋਂ ਆਪਣੀ 3 ਕਨਾਲ 10 ਮਰਲੇ ਜਮੀਨ ਦੀ ਗਿਰਦਾਵਰੀ ਆਪਣੇ ਨਾਮ ਕਰਵਾਉਣੀ ਸੀ। ਜਦ ਉਸਨੇ ਪਟਵਾਰੀ ਨਾਲ ਸੰਪਰਕ ਕੀਤਾ ਤਾਂ ਉਸਨੇ ਇਸਦੇ ਬਦਲੇ 8 ਹਜ਼ਾਰ ਰੁਪਏ ਰਿਸ਼ਵਤ ਵਜੋਂ ਮੰਗੇ ਅਤੇ ਨਾਲ ਹੀ ਦਸਿਆ ਕਿ ਗਿਰਦਾਵਰੀ ਲਈ ਦਸਤਖ਼ਤ ਨਾਇਬ ਤਹਿਸੀਲਦਾਰ ਦੇ ਵੀ ਹੋਣੇ ਹਨ।

ਇਹ ਵੀ ਪੜ੍ਹੋ ਬਠਿੰਡਾ ’ਚ ਟਰੱਕ ਡਰਾਈਵਰ ਦੀ ‘ਰਹੱਸਮਈ’ ਹਾਲਾਤਾਂ ਵਿਚ ਹੋਈ ਮੌ+ਤ, ਪੁਲਿਸ ਵੱਲੋਂ ਜਾਂਚ ਸ਼ੁਰੂ

ਬਾਅਦ ਵਿਚ ਸੌਦਾ 5 ਹਜ਼ਾਰ ਰੁਪਏ ਵਿਚ ਤੈਅ ਹੋ ਗਿਆ ਤੇ ਅੱਜ ਜਦ ਸਿਕਾਇਤਕਰਤਾ ਰਜਿੰਦਰ ਸਿੰਘ ਨੇ ਵਿਜੀਲੈਂਸ ਕੋਲੋਂ ਰੰਗ ਲੱਗੇ 2500-2500 ਰੁਪਏ ਦੋਨਾਂ-ਦੋਨਾਂ ਨੂੰ ਦੇ ਦਿੱਤੇ ਤਾਂ ਵਿਜੀਲੈਂਸ ਦੀ ਟੀਮ ਨੇ ਦੋਨਾਂ ਨੂੰ ਮੌਕੇ ’ਤੇ ਹੀ ਕਾਬੂ ਕਰ ਲਿਆ। ਵਿਜੀਲੈਂਸ ਅਧਿਕਾਰੀਆਂ ਨੇ ਦਸਿਆ ਕਿ ਦੋਨਾਂ ਵਿਰੁਧ ਰਿਸ਼ਵਤ ਰੋਕੂ ਐਕਟ ਤਹਿਤ ਪਰਚਾ ਦਰਜ਼ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

LEAVE A REPLY

Please enter your comment!
Please enter your name here

spot_img

Share post:

Popular

More like this
Related

Punjab ‘ਚ ਵੱਡੀ ਵਾਰਦਾਤ; ਜਮੀਨੀ ਵਿਵਾਦ ‘ਚ 4 ਲੋਕਾਂ ਦੀ ਗੋ*ਲੀ*ਆਂ ਚੱਲਣ ਕਾਰਨ ਹੋਈ ਮੌ+ਤ

Batala News: ਬੀਤੀ ਦੇਰ ਰਾਤ ਜਮੀਨੀ ਵਿਵਾਦ 'ਚ ਗੁਰਦਾਸਪੁਰ...