Friday, May 1, 2026
spot_img
spot_img

ਪਾਕਿਸਤਾਨ ਫੌਜ ਦੇ ਨਿਸ਼ਾਨੇ ‘ਤੇ ਸਨ ਬਠਿੰਡਾ ਸਹਿਤ ਪੰਜਾਬ ਦੇ ਅੱਠ ਫੌਜੀ ਟਿਕਾਣੇ, ਭਾਰਤੀ ਫੌਜ ਨੇ ਸਾਰੇ ਹਮਲੇ ਕੀਤੇ ਬੇਅਸਰ

Date:

spot_img

👉ਪਠਾਨਕੋਟ, ਅੰਮ੍ਰਿਤਸਰ, ਕਪੂਰਥਲਾ, ਜਲੰਧਰ, ਲੁਧਿਆਣਾ, ਆਦਮਪੁਰ, ਬਠਿੰਡਾ, ਚੰਡੀਗੜ੍ਹ ਸ਼ਾਮਲ
Punjab News: ਬੀਤੀ ਅੱਧੀ ਰਾਤ ਪਾਕਿਸਤਾਨ ਫ਼ੌਜ ਵੱਲੋਂ ਡਰੋਨ ਅਤੇ ਮਿਜ਼ਾਈਲਾਂ ਦੀ ਵਰਤੋਂ ਕਰਕੇ ਉਤਰੀ ਭਾਰਤ ਦੇ ਸਰਹੱਦ ਨਾਲ ਲੱਗਦੇ ਦੂਜੇ ਸੂਬਿਆਂ ਤੋਂ ਇਲਾਵਾ ਪੰਜਾਬ ਦੇ ਅੱਠ ਫ਼ੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਸੀ। ਇਸਦੇ ਵਿਚ ਪਠਾਨਕੋਟ, ਅੰਮ੍ਰਿਤਸਰ, ਕਪੂਰਥਲਾ, ਜਲੰਧਰ, ਲੁਧਿਆਣਾ, ਆਦਮਪੁਰ, ਬਠਿੰਡਾ, ਚੰਡੀਗੜ੍ਹ ਸ਼ਾਮਲ ਹਨ। 22 ਅਪ੍ਰੈਲ ਨੂੰ ਕਸਮੀਰ ਦੇ ਪਹਿਲਗਾਮ ’ਚ ਸੈਲਾਨੀਆਂ ਉਪਰ ਹੋਏ ਹਮਲੇ ਦੇ ਵਿਚ ਭਾਰਤੀ ਫ਼ੌਜ ਵੱਲੋਂ 7 ਮਈ ਨੂੰ ਅਮਲ ਵਿਚ ਲਿਆਂਦੇ ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਪ੍ਰੈਸ ਬ੍ਰੀਫਿੰਗ ਦੌਰਾਨ ਭਾਰਤੀ ਫ਼ੌਜ ਦੇ ਬੁਲਾਰੇ ਨੇ ਦਸਿਆ ਕਿ ਪੰਜਾਬ ਦੇ ਉਕਤ ਜ਼ਿਲਿ੍ਹਆਂ ਤੋਂ ਇਲਾਵਾ ਅਵੰਤੀਪੁਰਾ, ਸ਼੍ਰੀਨਗਰ, ਜੰਮੂ, ਨਲ, ਫਲੋਦੀ, ਉਤਰਲਾਈ ਅਤੇ ਭੁਜ ਸਮੇਤ ਉੱਤਰੀ ਅਤੇ ਪੱਛਮੀ ਭਾਰਤ ਵਿੱਚ ਕਈ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ।

ਇਹ ਵੀ ਪੜ੍ਹੋ ਪੰਜਾਬ ਦੇ ਪਾਣੀਆਂ ਦਾ ਮੁੱਦਾ ਮੁੜ ਭਖਿਆ;ਹਰਿਆਣਾ ਨੂੰ ਪਾਣੀ ਛੱਡਣ ਲਈ ਪੁੱਜੇ ਬੀਬੀਐਮਬੀ ਦੇ ਚੇਅਰਮੈਨ ਨੂੰ ਲੋਕਾਂ ਨੇ ਘੇਰਿਆ 

ਪ੍ਰੰਤੂ ਭਾਰਤੀ ਫ਼ੌਜ ਨੇ ਇਹਨਾਂ ਨੂੰ ਇੰਟੀਗ੍ਰੇਟਿਡ ਕਾਊਂਟਰ ਯੂਏਐਸ ਗਰਿੱਡ ਅਤੇ ਏਅਰ ਡਿਫੈਂਸ ਸਿਸਟਮ ਦੁਆਰਾ ਬੇਅਸਰ ਕਰ ਦਿੱਤਾ ਗਿਆ। ਬੁਲਾਰੇ ਨੇ ਅੱਗੇ ਕਿਹਾ ਕਿ ਇਹਨਾਂ ਹਮਲਿਆਂ ਦਾ ਮਲਬਾ ਹੁਣ ਕਈ ਥਾਵਾਂ ਤੋਂ ਬਰਾਮਦ ਕੀਤਾ ਜਾ ਰਿਹਾ ਹੈ ਜੋ ਪਾਕਿਸਤਾਨੀ ਹਮਲਿਆਂ ਨੂੰ ਸਾਬਤ ਕਰਦੇ ਹਨ। ਬੁਲਾਰੇ ਨੇ ਅੱਗੇ ਦਸਿਆ ਕਿ ਪਾਕਿਸਤਾਨ ਦੀ ਇਸ ਕਾਰਵਾਈ ਦੇ ਵਿਰੋਧ ਵਿਚ ਅੱਜ ਸਵੇਰੇ ਭਾਰਤੀ ਹਥਿਆਰਬੰਦ ਬਲਾਂ ਵੱਲੋਂ ਪਾਕਿਸਤਾਨ ਦੇ ਕਈ ਸਥਾਨਾਂ ’ਤੇ ਹਵਾਈ ਰੱਖਿਆ ਰਾਡਾਰਾਂ ਅਤੇ ਪ੍ਰਣਾਲੀਆਂ ਨੂੰ ਨਿਸ਼ਾਨਾ ਬਣਾਇਆ। ਭਾਰਤ ਦੀ ਪ੍ਰਤੀਕਿਰਿਆ ਪਾਕਿਸਤਾਨ ਵਾਂਗ ਹੀ ਤੀਬਰਤਾ ਨਾਲ ਉਸੇ ਖੇਤਰ ਵਿੱਚ ਰਹੀ ਹੈ। ਇਹ ਭਰੋਸੇਯੋਗ ਤੌਰ ’ਤੇ ਪਤਾ ਲੱਗਾ ਹੈ ਕਿ ਲਾਹੌਰ ਵਿਖੇ ਇੱਕ ਹਵਾਈ ਰੱਖਿਆ ਪ੍ਰਣਾਲੀ ਨੂੰ ਬੇਅਸਰ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ ਕੇਂਦਰ ਨੇ ਮੁੜ ਸੱਦੀ ਆਲ ਪਾਰਟੀ ਮੀਟਿੰਗ, ਦਿੱਤੀ ਜਾਵੇਗੀ ਆਪ੍ਰੇਸ਼ਨ ਸਿੰਦੂਰ ਦੀ ਜਾਣਕਾਰੀ

ਇਸਤੋਂ ਇਲਾਵਾ ਪਾਕਿਸਤਾਨ ਨੇ ਜੰਮੂ-ਕਸ਼ਮੀਰ ਦੇ ਕੁਪਵਾੜਾ, ਬਾਰਾਮੂਲਾ, ਉੜੀ, ਪੁੰਛ, ਮੇਂਢਰ ਅਤੇ ਰਾਜੌਰੀ ਸੈਕਟਰਾਂ ਦੇ ਇਲਾਕਿਆਂ ਵਿੱਚ ਮੋਰਟਾਰ ਅਤੇ ਭਾਰੀ ਤੋਪਖਾਨੇ ਦੀ ਵਰਤੋਂ ਕਰਕੇ ਕੰਟਰੋਲ ਰੇਖਾ ਦੇ ਪਾਰ ਆਪਣੀ ਬਿਨਾਂ ਕਿਸੇ ਭੜਕਾਹਟ ਦੇ ਗੋਲੀਬਾਰੀ ਦੀ ਤੀਬਰਤਾ ਵਧਾ ਦਿੱਤੀ ਹੈ।ਪਾਕਿਸਤਾਨੀ ਗੋਲੀਬਾਰੀ ਕਾਰਨ ਤਿੰਨ ਔਰਤਾਂ ਅਤੇ ਪੰਜ ਬੱਚਿਆਂ ਸਮੇਤ 16 ਮਾਸੂਮ ਜਾਨਾਂ ਗਈਆਂ ਹਨ। ਇੱਥੇ ਵੀ, ਭਾਰਤ ਨੂੰ ਪਾਕਿਸਤਾਨ ਤੋਂ ਮੋਰਟਾਰ ਅਤੇ ਤੋਪਖਾਨੇ ਦੀ ਗੋਲੀਬਾਰੀ ਨੂੰ ਰੋਕਣ ਲਈ ਜਵਾਬੀ ਕਾਰਵਾਈ ਕਰਨ ਲਈ ਮਜਬੂਰ ਹੋਣਾ ਪਿਆ।

ਇਹ ਵੀ ਪੜ੍ਹੋ ਪੰਜਾਬ ਸਰਕਾਰ ਅਤੇ ਤਿੰਨ ਕਰੋੜ ਪੰਜਾਬੀ ਭਾਰਤੀ ਸੈਨਾ ਦੇ ਨਾਲ ਚੱਟਾਨ ਵਾਂਗ ਖੜੇ ਹਨ: ਅਮਨ ਅਰੋੜਾ

ਭਾਰਤ ਨੇ ਆਪਣੀ ਪ੍ਰਤੀਕਿਰਿਆ ਨੂੰ ਕੇਂਦ੍ਰਿਤ, ਮਾਪਿਆ ਅਤੇ ਗੈਰ-ਵਧਾਊ ਦੱਸਿਆ ਸੀ। ਉਨ੍ਹਾਂ ਇਹ ਖਾਸ ਤੌਰ ’ਤੇ ਜ਼ਿਕਰ ਕੀਤਾ ਕਿ ਪਾਕਿਸਤਾਨੀ ਫੌਜੀ ਸਥਾਪਨਾਵਾਂ ਨੂੰ ਨਿਸ਼ਾਨਾ ਨਹੀਂ ਬਣਾਇਆ ਗਿਆ ਸੀ। ਇਹ ਵੀ ਦੁਹਰਾਇਆ ਗਿਆ ਸੀ ਕਿ ਭਾਰਤ ਵਿੱਚ ਫੌਜੀ ਟਿਕਾਣਿਆਂ ’ਤੇ ਕਿਸੇ ਵੀ ਹਮਲੇ ਦਾ ਢੁਕਵਾਂ ਜਵਾਬ ਦਿੱਤਾ ਜਾਵੇਗਾ। ਬਿਆਨ ਵਿਚ ਬੁਲਾਰੇ ਨੇ ਦਸਿਆ ਕਿ ਭਾਰਤੀ ਹਥਿਆਰਬੰਦ ਸੈਨਾਵਾਂ ਤਣਾਅ ਨਾ ਵਧਾਉਣ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਉਂਦੀਆਂ ਹਨ, ਬਸ਼ਰਤੇ ਪਾਕਿਸਤਾਨੀ ਫੌਜ ਇਸਦਾ ਸਤਿਕਾਰ ਕਰੇ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

Share post:

spot_img

Popular

More like this
Related