ਖੇਤੀ ਕਾਨੂੰਨ ਰੱਦ ਹੋਣ ’ਤੇ ਕਾਂਗਰਸੀ ਆਗੂਆਂ ਨੇ ਵੰਡੇ ਲੱਡੂ
ਸੁਖਜਿੰਦਰ ਮਾਨ
ਬਠਿੰਡਾ, 21 ਨਵੰਬਰ –ਬਾਬੇ ਨਾਨਕ ਦੇ ਜਨਮ ਦਿਹਾੜੇ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੇ ਕੀਤੇ ਐਲਾਨ ’ਤੇ ਖ਼ੁਸੀ ਪ੍ਰਗਟ ਕਰਦਿਆਂ ਅੱਜ ਹਲਕਾ ਮੌੜ ਦੇ ਕਾਂਗਰਸੀ ਆਗੂਆਂ, ਵਰਕਰਾਂ ਤੇ ਸਰਪੰਚਾਂ ਨੇ ਵਿਧਾਇਕ ਜਗਦੇਵ ਸਿੰਘ ਕਮਾਲੂ ਦੀ ਅਗਵਾਈ ਹੇਠ ਲੱਡੂ ਵੰਡ ਕੇ ਖੁਸ਼ੀ ਪ੍ਰਗਟਾਈ। ਇਸ ਮੌਕੇ ਵਿਧਾਇਕ ਜਗਦੇਵ ਸਿੰਘ ਕਮਾਲੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਸਦਾ ਸਿਹਰਾ ਬਾਬੇ ਨਾਨਕ ਨੂੰ ਬਖਸਦਿਆਂ ਕਿਹਾ ਕਿ ‘‘ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਿਪਾ ਨਾਲ ਮੋਦੀ ਸਾਹਿਬ ਨੂੰ ਸੋਝੀ ਆਈ ਹੈ, ਜਿੰਨ੍ਹਾਂ ਇੰਨ੍ਹਾਂ ਕਾਨੂੰਨਾਂ ਨੂੰ ਵਾਪਸ ਲੈ ਕੇ ਦੇਸ ਦੇ ਅੰਨਦਾਤੇ ਨੂੰ ਰਾਹਤ ਦਿੱਤੀ ਹੈ। ’’ ਉਨ੍ਹਾਂ ਕਿਹਾ ਕਿ ਪਿਛਲੇ ਇੱਕ ਸਾਲ ਤੋਂ ਚੱਲ ਰਹੇ ਇਸ ਸੰਘਰਸ ਵਿਚ ਹੁਣ ਤੱਕ 700 ਦੇ ਕਰੀਬ ਕਿਸਾਨ ਸ਼ਹੀਦ ਹੋ ਚੁੱਕੇ ਹਨ ਪ੍ਰੰਤੂ ਕੇਂਦਰ ਅਪਣੀ ਅੜੀ ਕਾਰਨ ਇਸ ਸੰਘਰਸ ਨੂੰ ਹੋਰ ਅੱਗੇ ਵਧਾ ਰਿਹਾ ਸੀ। ਸ. ਕਮਾਲੂ ਨੇ ਕਿਹਾ ਕਿ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਨ ਨਾਲ ਕਿਸਾਨਾਂ ਦੀ ਇਤਿਹਾਸਕ ਜਿੱਤ ਹੋਈ ਹੈ। ਇਸ ਮੌਕੇ ਯੂਥ ਕਾਂਗਰਸ ਦੇ ਆਗੂ ਅਵਤਾਰ ਸਿੰਘ ਕਮਾਲੂ, ਸਰਪੰਚ ਯੂਨੀਅਨ ਬਲਾਕ ਮੌੜ ਦੇ ਪ੍ਰਧਾਨ ਧਰਮ ਸਿੰਘ ਸਰਪੰਚ, ਯੂਥ ਕਾਂਗਰਸ ਹਲਕਾ ਮੌੜ ਦੇ ਪ੍ਰਧਾਨ ਗੁਰਕੀਰਤ ਸਿੰਘ ਗੁਰੀ, ਜਗਦੀਸ਼ ਸਿੰਘ ਸਰਪੰਚ ਕਮਾਲੂ, ਬੁੱਧ ਸਿੰਘ ਸਰਪੰਚ, ਕਪੂਰ ਸਿੰਘ ਸਰਪੰਚ ਜੋਧਪੁਰ, ਜੱਗਾ ਸਿੰਘ ਸਰਪੰਚ ਘੁੰਮਣ ਕਲਾਂ, ਕਸ਼ਮੀਰ ਸਿੰਘ ਸਰਪੰਚ ਕੋਟਭਾਰਾ, ਟੇਕ ਸਿੰਘ ਸਰਪੰਚ, ਗੁਰਜੰਟ ਸਿੰਘ ਸਰਪੰਚ ਕੁੱਬੇ, ਰਾਜਵਿੰਦਰ ਸਿੰਘ ਸਰਪੰਚ, ਲਛਮਣ ਸਿੰਘ ਸਰਪੰਚ ਕੁੱਤੀਵਾਲ , ਜਗਰੂਪ ਸਿੰਘ ਸਰਪੰਚ, ਗੁਰਵਿੰਦਰ ਸਿੰਘ ਸਰਪੰਚ, ਮਲਕੀਤ ਖਾਨ ਸਰਪੰਚ, ਸਤਨਾਮ ਸਿੰਘ ਸਰਪੰਚ ਮਾਈਸਰਖਾਨਾ, ਜੱਸੀ ਸਰਪੰਚ ਭਾਈਬਖਤੌਰ, ਰਾਮਗੋਪਾਲ ਸਿੰਘ ਸਰਪੰਚ,ਬਲਵੀਰ ਸਿੰਘ ਸਰਪੰਚ, ਸਤਨਾਮ ਸਿੰਘ ਸਰਪੰਚ ਕੋਟਲੀ ਖੁਰਦ ਆਦਿ ਹਾਜ਼ਰ ਸਨ।
ਕਿਸਾਨਾਂ ਨੇ ਕਾਲੇ ਕਾਨੂੰਨ ਰੱਦ ਕਰਵਾਕੇ ਇਤਿਹਾਸ ਰਚਿਆ : ਜਗਦੇਵ ਕਮਾਲੂ
17 Views