spot_img
spot_img

ਫ਼ਰੀਦਕੋਟ ‘ਚ ਆਪ ਆਗੂ ਦੀ ਸ਼ਾਹੀ ਹਵੇਲੀ ਦੇ ਬਾਹਰ ਬਣੇ ਨਜਾਇਜ਼ ਕਬਜਿਆਂ ‘ਤੇ ਚੱਲਿਆ ਪ੍ਰਸ਼ਾਸਨ ਦਾ ਪੀਲਾ ਪੰਜਾ

Date:

spot_img

Faridkot News: ਫਰੀਦਕੋਟ-ਕੋਟਕਪੂਰਾ ਸੜਕ ‘ਤੇ ਸ਼ਾਹੀ ਹਵੇਲੀ ਦੇ ਸਾਹਮਣੇ ਆਮ ਆਦਮੀ ਪਾਰਟੀ ਦੇ ਆਗੂ ਵੱਲੋਂ ਕੀਤੇ ਕਥਿਤ ਨਜਾਇਜ਼ ਕਬਜਿਆਂ ਉਪਰ ਪ੍ਰਸ਼ਾਸ਼ਨ ਦਾ ਪੀਲਾ ਪੰਜਾ ਚੱਲਿਆ ਹੈ। ਤੜਕਸਾਰ ਹੋਈ ਇਸ ਕਾਰਵਾਈ ਵਿਚ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਡਿਪਟੀ ਕਮਿਸ਼ਨਰ ਦੇ ਹੁਕਮਾਂ ‘ਤੇ ਜੇਸੀਬੀ ਮਸ਼ੀਨਾਂ ਦੀ ਮੱਦਦ ਨਾਲ ਹਵੇਲੀ ਦੇ ਬਾਹਰ ਬਣੇ ਅਹਾਤਿਆਂ ਨੂੰ ਢਾਹ ਦਿੱਤਾ ਗਿਆ। ਇਹ ਹੋਟਲ ਆਮ ਆਦਮੀ ਪਾਰਟੀ ਦੇ ਆਗੂ ਅਰਸ ਸੱਚਰ ਦਾ ਦਸਿਆ ਜਾ ਰਿਹਾ, ਜੋਕਿ ਪਿਛਲੇ ਕੁੱਝ ਦਿਨਾਂ ਤੋਂ ਆਪ ਦੇ ਹਲਕਾ ਵਿਧਾਇਕ ਨਾਲ ਵਿਵਾਦਾਂ ਵਿਚ ਚੱਲ ਰਹੇ ਹਨ।

ਇਹ ਵੀ ਪੜ੍ਹੋ  Bikram Majithia ਦਾ ਮੁੜ ਵਧਿਆ ਪੁਲਿਸ ਰਿਮਾਂਡ, ਜਾਣੋ ਹੁਣ ਤੱਕ ਵਿਜੀਲੈਂਸ ਨੂੰ ਕੀ ਲੱਭਿਆ

ਕਾਂਗਰਸ ਦਾ ਇਹ ਸਾਬਕਾ ਆਗੂ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ‘ਤੇ ਇਸ ਵਿੱਚ ਸ਼ਾਮਿਲ ਹੋ ਗਿਆ ਸੀ। ਅਰਸ ਸੱਚਰ ਨੇ ਸ਼ਾਹੀ ਹਵੇਲੀ ਦੇ ਨਾਲ ਫਰੀਦ ਇਨਕਲੇਵ ਕਲੋਨੀ ਵੀ ਵਸਾਈ ਸੀ। ਕਲੋਨੀ ਵਾਸੀਆਂ ਨੇ ਗਰੀਨ ਕੌਮੀ ਗਰੀਨ ਟ੍ਰਿਬਿਊਨਲ ਕੋਲ ਸ਼ਿਕਾਇਤ ਕੀਤੀ ਸੀ ਕਿ ਕਲੋਨੀ ਦੇ ਡਿਵੈਲਪਰਾਂ ਨੇ ਗਰੀਨ ਜ਼ੋਨ ਵਾਲੀ ਥਾਂ ‘ਤੇ ਨਜਾਇਜ ਕਬਜਾ ਕੀਤਾ ਹੋਇਆ ਹੈ ਅਤੇ ਕਲੋਨੀ ਵਾਸੀਆਂ ਦੇ ਬੱਚਿਆਂ ਲਈ ਬਣੇ ਸਕੂਲ ਨੂੰ ਕਲੱਬ ਵਿੱਚ ਤਬਦੀਲ ਕਰ ਦਿੱਤਾ ਹੈ। ਇਸਤੋਂ ਇਲਾਵਾ ਇਹ ਵੀ ਦੋਸ਼ ਲਗਾਏ ਜਾ ਰਹੇ ਹਨ ਕਿ ਅਰਸ ਸੱਚਰ ਨੇ ਆਪਣੇ ਨਜਾਇਜ਼ ਕਬਜੇ ਨੂੰ ਬਚਾਉਣ ਲਈ ਇੱਥੈ ਆਮ ਆਦਮੀ ਪਾਰਟੀ ਦਾ ਦਫ਼ਤਰ ਬਣਾਇਆ ਸੀ, ਜਿਸਨੂੰ ਵੀ ਪ੍ਰਸ਼ਾਸ਼ਨ ਨੇ ਢਾਹ ਦਿੱਤਾ।

ਇਹ ਵੀ ਪੜ੍ਹੋ  ਆਦਮਪੁਰਾ ਤੋਂ ਮੁੰਬਈ ਲਈ ਸਿੱਧੀ ਫਲਾਈਟ ਅੱਜ ਤੋਂ ਸ਼ੁਰੂ, ਕਿਰਾਇਆ ਸਿਰਫ 5660 ਰੁਪਏ

ਹਾਲਾਂਕਿ ਆਪ ਆਗੂ ਅਰਸ ਸੱਚਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਇਲਜ਼ਾਮ ਲਗਾਇਆ ਕਿ ਉਸ ਦੇ ਅਹਾਤੇ ਨੂੰ ਨਿੱਜੀ ਰੰਜਿਸ਼ ਕਰਕੇ ਢਾਹਿਆ ਗਿਆ ਹੈ।ਉਨ੍ਹਾਂ ਦਾਅਵਾ ਕੀਤਾ ਕਿ ਇਹ ਕਾਰਵਾਈ ਉਸਦੀ ਅਵਾਜ਼ ਨੂੰ ਬੰਦ ਕਰਵਾਉਣ ਲਈ ਕੀਤੀ ਗਈ ਹੈ ਪ੍ਰੰਤੂ ਉਹ ਆਪਣੇ ਮੁੱਦੇ ਨੂੰ ਅੰਜਾਮ ਤੱਕ ਲੈ ਕੇ ਜਾਣਗੇ। ਜਿਕਰਯੋਗ ਹੈ ਕਿ ਪਿਛਲੇ ਕਈ ਦਿਨਾਂ ਤੋਂ ਫ਼ਰੀਦਕੋਟ ਦੇ ਮੈਡੀਕਲ ਕਾਲਜ਼ ‘ਚ ਕਥਿਤ ਗੜਬੜੀਆਂ ਨੁੰ ਲੈ ਕੇ ਅਰਸ਼ ਸੱਚਰ ਦਾ ਹਲਕਾ ਵਿਧਾਇਕ ਨਾਲ ਵਿਵਾਦ ਚੱਲ ਰਿਹਾ। ਇਸ ਕਾਰਵਾਈ ਦੌਰਾਨ ਡੀਟੀਪੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਪੁਲਿਸ ਪ੍ਰਸ਼ਾਸਨ ਵੀ ਮੌਕੇ ‘ਤੇ ਮੌਜੂਦ ਰਿਹਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

ਮੁੜ ਇਕੱਠੇ ਬੈਠੇ ਦਿਖਾਈ ਦਿੱਤੇ ਰਾਜਾ ਵੜਿੰਗ ਤੇ ਚਰਨਜੀਤ ਚੰਨੀ; ਦਿੱਲੀ ‘ਚ ਹੋਈ ਮੀਟਿੰਗ

👉ਜਲਦ ਹੀ ਰਾਹੁਲ, ਪ੍ਰਿਅੰਕਾ ਤੋਂ ਇਲਾਵਾ ਖੜਗੇ ਪੰਜਾਬ 'ਚ...

ਅੰਮ੍ਰਿਤਸਰ ‘ਚ ਕਾਂਗਰਸੀ ਵਰਕਰਾਂ ਨੇ ਮੁੱਖ ਮੰਤਰੀ ਤੀਰਥ ਯਾਤਰਾ ਬੱਸ ‘ਤੇ ਕੀਤਾ ਹਮਲਾ

👉ਤੀਰਥ ਯਾਤਰਾ ਸਕੀਮ ਨੂੰ ਮਿਲ ਰਹੇ ਭਾਰੀ ਜਨਤਕ ਸਮਰਥਨ...

ਖੇੜੀ ਵਾਲੇ ਬਾਬੇ ਵਿਰੁੱਧ ਦਾਜ਼-ਦਹੇਜ਼ ਦਾ ਪਰਚਾ ਦਰਜ਼; ਜਲਦ ਹੋ ਸਕਦੀ ਹੈ ਗ੍ਰਿਫਤਾਰੀ

Fatehgarh Sahib/ Malerkotla News: ਪਿਛਲੇ ਲੰਮੇ ਸਮੇਂ ਤੋਂ ਸੋਸ਼ਲ...