Bikram Majithia ਦਾ ਮੁੜ ਵਧਿਆ ਪੁਲਿਸ ਰਿਮਾਂਡ, ਜਾਣੋ ਹੁਣ ਤੱਕ ਵਿਜੀਲੈਂਸ ਨੂੰ ਕੀ ਲੱਭਿਆ

Date:

spot_img

SAS Nagar News: ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ਾਂ ਹੇਠ ਵਿਜੀਲੈਂਸ ਵੱਲੋਂ ਗਿਰਫਤਾਰ ਕੀਤੇ ਗਏ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਅੱਜ ਮੁੜ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਾਣਕਾਰੀ ਦੇ ਮੁਤਾਬਕ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਪਿਛਲੇ ਗੇਟ ਰਾਹੀਂ ਲਿਆਂਦੇ ਗਏ ਸਾਬਕਾ ਮੰਤਰੀ ਦੇ ਮੁੜ ਰਿਮਾਂਡ ਦੀ ਮੰਗ ਉਪਰ ਸਰਕਾਰੀ ਅਤੇ ਮਜੀਠੀਆ ਦੇ ਵਕੀਲਾਂ ਵੱਲੋਂ ਕਾਫੀ ਬਹਿਸ ਕੀਤੀ ਗਈ। ਇਸ ਦੌਰਾਨ ਦੋਨਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਵੱਲੋਂ ਸ੍ਰੀ ਮਜੀਠੀਆ ਨੂੰ ਚਾਰ ਦਿਨਾਂ ਦੇ ਹੋਰ ਪੁਲਿਸ ਰਿਮਾਂਡ ਉੱਪਰ ਵਿਜੀਲੈਂਸ ਨੂੰ ਸੌਂਪ ਦਿੱਤਾ।

ਇਹ ਵੀ ਪੜ੍ਹੋ Bikram Majithia case; ਮੁਹਾਲੀ ‘ਚ ਇਕੱਠੇ ਹੋ ਰਹੇ ਅਕਾਲੀਆਂ ਨੂੰ ਪੁਲਿਸ ਨੇ ਘਰਾਂ ‘ਚ ਕੀਤਾ ਨਜ਼ਰਬੰਦ

ਜ਼ਿਕਰਯੋਗ ਹੈ ਕਿ 25 ਜੂਨ ਦੀ ਗ੍ਰਿਫਤਾਰੀ ਤੋਂ ਬਾਅਦ ਵਿਜੀਲੈਂਸ ਦੀ ਟੀਮ ਵੱਲੋਂ 26 ਜੂਨ ਨੂੰ ਬਿਕਰਮ ਮਜੀਠੀਆ ਨੂੰ ਮੁਹਾਲੀ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਜਿੱਥੇ ਉਹਨਾਂ ਦਾ ਇੱਕ ਹਫਤੇ ਦਾ ਰਿਮਾਂਡ ਮਿਲਿਆ ਸੀ ਜੋ ਕਿ ਅੱਜ ਖਤਮ ਹੋ ਗਿਆ। ਹਾਲਾਂਕਿ ਇਸ ਪੁਲਿਸ ਰਿਮਾਂਡ ਦੇ ਦੌਰਾਨ ਵਿਜੀਲੈਂਸ ਦੀਆਂ ਵੱਖ ਵੱਖ ਟੀਮਾਂ ਵੱਲੋਂ ਇਸ ਕੇਸ ਨਾਲ ਜੁੜੇ ਕਾਫੀ ਤੱਥਾਂ ਨੂੰ ਉਜਾਗਰ ਕਰਨ ਦੇ ਲਈ ਨਾ ਸਿਰਫ ਛਾਪੇਮਾਰੀ ਕੀਤੀ ਗਈ ਬਲਕਿ ਪੰਜਾਬ ਸਹਿਤ ਹਿਮਾਚਲ ਦੇ ਕੁਝ ਟਿਕਾਣਿਆਂ ਉੱਪਰ ਬਿਕਰਮ ਮਜੀਠੀਆ ਨੂੰ ਵੀ ਨਾਲ ਲਿਜਾਇਆ ਗਿਆ।

ਇਹ ਵੀ ਪੜ੍ਹੋ ਆਦਮਪੁਰਾ ਤੋਂ ਮੁੰਬਈ ਲਈ ਸਿੱਧੀ ਫਲਾਈਟ ਅੱਜ ਤੋਂ ਸ਼ੁਰੂ, ਕਿਰਾਇਆ ਸਿਰਫ 5660 ਰੁਪਏ

ਇਸ ਪੇਸ਼ੀ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਕਾਰੀ ਵਕੀਲਾਂ ਨੇ ਦਾਅਵਾ ਕੀਤਾ ਕਿ ਇਸ ਇੱਕ ਹਫਤੇ ਦੇ ਰਿਮਾਂਡ ਦੌਰਾਨ ਜਾਂਚ ਟੀਮ ਦੇ ਹੱਥ ਕਾਫੀ ਅਹਿਮ ਸੁਰਾਗ ਲੱਗੇ ਹਨ, ਜਿੰਨਾ ਦੇ ਵਿੱਚ ਸ੍ਰੀ ਮਜੀਠੀਆ ਵੱਲੋਂ ਵੱਖ ਵੱਖ ਥਾਵਾਂ ਤੇ ਬਣਾਈ ਬੇਨਾਮੀ ਜਾਇਦਾਦ ਸ਼ਾਮਿਲ ਹੈ।ਉਨ੍ਹਾਂ ਦਸਿਆ ਕਿ ਹਿਮਾਚਲ ਦੇ ਵਿਚ ਇੱਕ ਵੱਡੀ ਜਾਇਦਾਦ (402 ਹੈਕਟੇਅਰ) ਤੋਂ ਇਲਾਵਾ ਹੋਰ ਥਾਵਾਂ ਤੇ ਜਾਇਦਾਦਾਂ ਅਤੇ ਖਾਤਿਆਂ ਵਿਚ ਲੈਣ-ਦੇਣ ਬਾਰੇ ਵੀ ਪਤਾ ਲੱਗਿਆ ਹੈ। ਇਸੇ ਤਰ੍ਹਾਂ ਸੈਨਿਕ ਫ਼ਾਰਮ ਹਾਊਸ ਦਿੱਲੀ ਅਤੇ ਜਲੰਧਰ ‘ਚ ਇੱਕ ਸੁਸਾਇਟੀ ਵਿਚ ਹਿੱਸੇਦਾਰੀ ਦਾ ਪਤਾ ਲੱਗਿਆ ਹੈ। ਵਕੀਲ ਮੁਤਾਬਕ ਹੁਣ ਰਿਮਾਂਡ ਦੇ ਦੌਰਾਨ ਉਨ੍ਹਾਂ ਨੂੰ ਗੌਰਖਪੁਰਾ ਲਿਜਾਇਆ ਜਾਵੇਗਾ। ਉਧਰ, ਮਜੀਠਿਆ ਦੇ ਵਕੀਲ ਤੇ ਅਕਾਲੀ ਆਗੂ ਅਰਸ਼ਦੀਪ ਕਲੇਰ ਨੇ ਦਾਅਵਾ ਕੀਤਾ ਕਿ ਵਿਜੀਲੈਂਸ ਤੇ ਸਰਕਾਰ ਦੀ ਟੀਮ ਜਾਣਬੁੱਝ ਕੇ ਝੁਠੇ ਦਾਅਵੇ ਕਰ ਰਹੀ ਹੈ ਤੇ ਪੇਸ਼ੀ ਦੌਰਾਨ ਕੋਈ ਨਵਾਂ ਤੱਥ ਪੇਸ਼ ਨਹੀਂ ਕੀਤਾ ਗਿਆ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img

Share post:

Popular

More like this
Related

मुख्यमंत्री ने सभी विभागों को अपने 5 साल का रोडमैप एआई टूल पर अपलोड करने के दिए निर्देश

👉मुख्यमंत्री ने हरियाणा विजन-2047 के तहत पुलिस हाउसिंग कॉरपोरेशन...

मुख्यमंत्री ने मार्च 2027 तक 12 फुट की हर सड़क को 18 फुट चौड़ा करने के निर्देश दिए

👉मुख्यमंत्री श्री नायब सिंह सैनी ने हरियाणा विजन-2047 के...

प्रदेश में सभी पात्र परिवारों को दी जाएगी आवास सुविधा: मुख्यमंत्री

👉मुख्यमंत्री श्री नायब सिंह सैनी ने हरियाणा विजन-2047 के...