Bathinda ‘ਚ ਮੋਟਰਸਾਈਕਲ ਚੋਰਾਂ ਵੱਲੋਂ ਪੁਲਿਸ ਪਾਰਟੀ ‘ਤੇ ਹਮਲਾ, ਥਾਣੇਦਾਰ ਹੋਇਆ ਗੰਭੀਰ ਜਖ਼ਮੀ

0
616

Bathinda News:ਬੁੱਧਵਾਰ ਨੂੰ ਕਥਿਤ ਮੋਟਰਸਾਈਕਲ ਚੋਰਾਂ ਵੱਲੋਂ ਪੁਲਿਸ ਪਾਰਟੀ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਪੀਸੀਆਰ ਟੀਮ ਦੇ ਇੱਕ ਥਾਣੇਦਾਰ ਨੂੰ ਜਖ਼ਮੀ ਕਰਨ ਦਾ ਮਾਮਲਾ ਸਾਹਮਣੇ ਆਇਆ। ਇਸ ਘਟਨਾ ਵਿਚ ਜਖਮੀ ਹੋਏ ਥਾਣੇਦਾਰ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ। ਥਾਣੇਦਾਰ ਦਾ ਪਤਾ ਲੈਣ ਪੁੱਜੇ ਬਠਿੰਡਾ ਦੇ ਐਸਪੀ ਸਿਟੀ ਨਰਿੰਦਰ ਸਿੰਘ ਨੇ ਦਾਅਵਾ ਕੀਤਾ ਕਿ ਜਲਦੀ ਹੀ ਮੁਲਜਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।ਸੂਚਨਾ ਮੁਤਾਬਕ ਬੀਤੇ ਕੱਲ ਅਮਰੀਕ ਸਿੰਘ ਰੋਡ ਤੋਂ ਇੱਕ ਮੋਟਰਸਾਈਕਲ ਚੋਰੀ ਹੋਇਆ ਸੀ।

ਇਹ ਵੀ ਪੜ੍ਹੋ Bikram Majithia ਦਾ ਮੁੜ ਵਧਿਆ ਪੁਲਿਸ ਰਿਮਾਂਡ, ਜਾਣੋ ਹੁਣ ਤੱਕ ਵਿਜੀਲੈਂਸ ਨੂੰ ਕੀ ਲੱਭਿਆ

ਅੱਜ ਪੀਸੀਆਰ ਟੀਮ ਨੰਬਰ 18 ਨੂੰ ਇਹ ਮੋਟਰਸਾਈਕਲ ਥਾਣਾ ਕੈਨਾਲ ਕਲੌਨੀ ਦੇ ਇਲਾਕੇ ਅਰਜਨ ਨਗਰ ਵਿਚੋਂ ਬਰਾਮਦ ਹੋ ਗਿਆ ਸੀ ਤੇ ਪੁਲਿਸ ਟੀਮ ਨੂੰ ਸੂਹ ਮਿਲੀ ਸੀ ਕਿ ਮੋਟਰਸਾਈਕਲ ਚੋਰ ਵੀ ਇੱਥੇ ਨਜਦੀਕ ਹੀ ਹਨ। ਜਿਸਤੋਂ ਬਾਅਦ ਜਦ ਪੁਲਿਸ ਪਾਰਟੀ ਇੰਨ੍ਹਾਂ ਸ਼ੱਕੀ ਨੌਜਵਾਨਾਂ ਕੋਲ ਪੁੱਜੀ ਤਾਂ ਇੱਕ ਮੌਕੇ ਤੋਂ ਫ਼ਰਾਰ ਹੋ ਗਿਆ ਤੇ ਦੂਜੇ ਨੇ ਪੁਲਿਸ ਦੀ ਗ੍ਰਿਫਤ ਵਿਚ ਆਉਂਦਿਆਂ ਦੇਖ ਆਪਣੇ ਕੋਲ ਤੇਜ਼ਧਾਰ ਚਾਕੂ ਦੇ ਨਾਲ ਥਾਣੇਦਾਰ ਨਰਿੰਦਰ ਸਿੰਘ ਉਪਰ ਹਮਲਾ ਕਰ ਦਿੱਤਾ, ਜੋਕਿ ਉਸਦੀ ਬਾਂਹ ‘ਤੇ ਲੱਗਿਆ, ਜਿਸ ਕਾਰਨ ਉਹ ਗੰਭੀਰ ਜਖਮੀ ਹੋ ਗਿਆ ਤੇ ਇਸ ਦੌਰਾਨ ਮੌਕੇ ਦਾ ਫ਼ਾਈਦਾ ਉਠਾ ਕੇ ਮੁਲਜਮ ਭੱਜਣ ਵਿਚ ਸਫ਼ਲ ਰਿਹਾ। ਐਸਪੀ ਨਰਿੰਦਰ ਸਿੰਘ ਤੇ ਡੀਐਸਪੀ ਸਿਟੀ ਸੰਦੀਪ ਭਾਟੀ ਨੇ ਦਸਿਆ ਕਿ ਇਸ ਸਬੰਧ ਵਿਚ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਮੁਲਜਮਾਂ ਨੂੰ ਕਾਬੂ ਕਰ ਲਿਆ ਜਾਵੇਗਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here