spot_img
spot_img

ਬਠਿੰਡਾ ‘ਚ ਪਿਛਲੇ ਕੁੱਝ ਦਿਨਾਂ ਤੋਂ ਲਾਪਤਾ ਜਵਾਨ ਲੜਕੀ ਦੀ ਲਾ+ਸ਼ ਝੋਨੇ ਦੇ ਖੇਤਾਂ ‘ਚੋਂ ਹੋਈ ਬਰਾਮਦ

Date:

spot_img

Bathinda News: ਪਿਛਲੇ ਕੁੱਝ ਦਿਨਾਂ ਤੋਂ ਘਰੋਂ ਲਾਪਤਾ ਇੱਕ ਲੜਕੀ ਦੀ ਲਾਸ਼ ਅੱਜ ਵੀਰਵਾਰ ਨੂੰ ਬਠਿੰਡਾ ਮਲੋਟ ਰੋਡ ‘ਤੇ ਪੈਂਦੇ ਪਿੰਡ ਸਰਦਾਰਗੜ੍ਹ ਵਿਖੇ ਇੱਕ ਝੋਨੇ ਦੇ ਖੇਤ ‘ਚੋਂ ਬਰਾਮਦ ਹੋਈ ਹੈ। ਸ਼ੱਕੀ ਹਾਲਾਤਾਂ ‘ਚ ਗਲੀ-ਸ਼ੜੀ ਲਾਸ਼ ਮਿਲਣ ਦੇ ਚੱਲਦੇ ਪੁਲਿਸ ਗੰਭੀਰਤਾ ਨਾਲ ਮਾਮਲੇ ਦੀ ਜਾਂਚ ਵਿਚ ਜੁਟ ਗਈ ਹੈ। ਮ੍ਰਿਤਕ ਲੜਕੀ ਪਿੰਡ ਸਰਦਾਰਗੜ੍ਹ ਦੀ ਹੀ ਰਹਿਣ ਵਾਲੀ ਸੀ।

ਇਹ ਵੀ ਪੜ੍ਹੋ ਘੋਰ ਕਲਯੁਗ; ਹਰਿਆਣਾ ‘ਚ 11ਵੀਂ ਤੇ 12ਵੀਂ ਦੇ ਵਿਦਿਆਰਥੀਆਂ ਨੇ ਕੀਤਾ ਪ੍ਰਿੰਸੀਪਲ ਦਾ ਕ+ਤ+ਲ

ਦਸਿਆ ਜਾ ਰਿਹਾ ਕਿ ਇਹ ਲੜਕੀ ਗਿੱਦੜਵਾਹਾ ਵਿਖੇ ਪੜ੍ਹਦੀ ਸੀ। ਪਤਾ ਲੱਗਿਆ ਹੈ ਕਿ ਲੜਕੀ ਚਾਰ ਦਿਨਾਂ ਤੋਂ ਸ਼ੱਕੀ ਹਾਲਾਤਾਂ ਵਿਚ ਗਾਇਬ ਹੋ ਗਈ ਸੀ। ਇਸ ਸਬੰਧੀ ਉਸ ਦੇ ਵਾਰਸਾਂ ਵੱਲੋਂ ਗੁੰਮਸਦਗੀ ਦੀ ਰਿਪੋਰਟ ਪੁਲੀਸ ਚੌਕੀ ਬਲੁਆਣਾ ਵਿਖੇ ਦਰਜ ਕਰਵਾਈ ਗਈ ਸੀ। ਨੌਜਵਾਨ ਲੜਕੀ ਦੀ ਲਾਸ਼ ਝੋਨੇ ਦੇ ਖੇਤ ‘ਚੋਂ ਮਿਲਣ ਕਾਰਨ ਪੁਲੀਸ ਮਾਮਲੇ ਨੂੰ ਹੋਰ ਵੀ ਸ਼ੱਕ ਦੀ ਨਜ਼ਰ ਨਾਲ ਦੇਖ ਰਹੀ ਹੈ।

ਇਹ ਵੀ ਪੜ੍ਹੋ ਪੰਜਾਬੀ ਅਦਾਕਾਰ ਦੇ ਪਿਤਾ ‘ਤੇ ਹੋਏ ਹਮਲੇ ਵਿਚ ਹਥਿਆਰ ਮੁਹੱਈਆ ਕਰਵਾਉਣ ਵਾਲਾ ਮੋਗਾ ਪੁਲਿਸ ਵੱਲੋਂ ਗ੍ਰਿਫਤਾਰ

ਸਹਾਰਾ ਜਨ ਸੇਵਾ ਟੀਮ ਵੱਲੋਂ ਮੌਕੇ ਤੇ ਪੁੱਜ ਕੇ ਲਾਸ਼ ਨੂੰ ਬਾਹਰ ਕੱਢਿਆ ਅਤੇ ਐਂਬੂਲੈਂਸ ਰਾਹੀਂ ਬਠਿੰਡਾ ਸਿਵਲ ਹਸਪਤਾਲ ਦੀ ਮੋਰਚਰੀ ‘ਚ ਭੇਜ ਦਿੱਤਾ। ਮਿਰਤਕ ਲੜਕੀ ਦੀ ਪੋਸਟਮਾਰਟਮ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ।ਉਧਰ, ਇਸ ਘਟਨਾ ਦੀ ਪੁਸ਼ਟੀ ਕਰਦਿਆਂ ਡੀਐਸਪੀ ਦਿਹਾਤੀ ਹਰਜੀਤ ਸਿੰਘ ਮਾਨ ਨੇ ਦਸਿਆ ਕਿ ਇਸ ਮਾਮਲੇ ਵਿਚ ਹੁਣ ਜੁਰਮ ਦਾ ਵਾਧਾ ਕਰ ਦਿੱਤਾ ਗਿਆ ਹੈ ਤੇ ਲੜਕੀ ਦਾ ਪੋਸਟਮਾਰਟਮ ਏਮਜ਼ ਤੋਂ ਕਰਵਾਇਆ ਜਾ ਰਿਹਾ ਤੇ ਰੀਪੋਰਟ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

AAP ਨੇ ਹਲਕਾ ਬਠਿੰਡਾ ਦਿਹਾਤੀ ਤੋਂ Gopal Singh Kotfatta ਨੂੰ ਕੀਤਾ ਹਲਕਾ ਇੰਚਾਰਜ਼ ਨਿਯੁਕਤ

Bathinda News: Gopal Singh Kotfatta; ਪਿਛਲੇ ਕਾਫੀ ਸਮੇਂ ਤੋਂ...

‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ ਤਹਿਤ ਲੁਧਿਆਣਾ ਰਿਹਾ ਲਾਭਪਾਤਰੀਆਂ ਦੀ ਸੂਚੀ ਵਿੱਚ ਸਭ ਤੋਂ ਅੱਗੇ

👉ਪਟਿਆਲਾ, ਅੰਮ੍ਰਿਤਸਰ, ਜਲੰਧਰ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਵੀ ਸਿਖਰਲੇ ਜ਼ਿਲ੍ਹਿਆਂ...