Patiala News:ਪਟਿਆਲਾ ਦੇ ਪਾਤੜਾ ਦੀ ਅਨਾਜ ਮੰਡੀ ‘ਚ ਬਿਜਲੀ ਦਾ ਕਰੰਟ ਲੱਗਣ ਕਾਰਨ ਇੱਕ ਪ੍ਰਵਾਸੀ ਮਜਦੂਰ ਦੀਆਂ ਤਿੰਨ ਮਾਸੂਮ ਧੀਆਂ ਦੀ ਮੌਤ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ। ਮ੍ਰਿਤਕ ਬੱਚੀਆਂ ਦੀ ਪਹਿਚਾਣ ਨਗਮਾ (7 ਸਾਲ), ਰੁਖਸਤਾ(5 ਸਾਲ) ਅਤੇ ਖੁਸ਼ੀ (3 ਸਾਲ) ਪੁੱਤਰੀਆਂ ਮੁਹੰਮਦ ਫ਼ਖਰੂਦੀਨ ਵਜੋਂ ਹੋਈ ਹੈ। ਸੂਚਨਾ ਮੁਤਾਬਕ ਫ਼ਖਰੂਦੀਨ ਬਿਹਾਰ ਨਾਲ ਸਬੰਧਤ ਹੈ, ਜੋਕਿ ਆਪਣੀ ਪਤਨੀ ਤੇ ਉਕਤ ਤਿੰਨ ਬੱਚੀਆਂ ਦੇ ਨਾਲ ਪਾਤੜਾ ਦੀ ਅਨਾਜ ਮੰਡੀ ਵਿਚ ਬਣੇ ਇੱਕ ਕਮਰੇ ਵਿਚ ਰਹਿੰਦਾ ਹੈ। ਇਹ ਦਿਹਾੜੀਦਾਰ ਪ੍ਰਵਾਰ ਹੈ।
ਇਹ ਵੀ ਪੜ੍ਹੋ ਬਠਿੰਡਾ ‘ਚ ਕਲਯੁਗੀ ਪਤਨੀ ਨੇ ਚੰਦ ਪੈਸਿਆਂ ਦੇ ਲਾਲਚ ‘ਚ ਭਰਾਵਾਂ ਹੱਥੋਂ ਸਿਰ ਦੇ ਸਾਈਂ ਦਾ ਕਰਵਾਇਆ ਕ+ਤ+ਲ
ਅੱਜ ਘਟਨਾ ਸਮੇਂ ਵੀ ਫ਼ਖਰੂਦੀਨ ਤੇ ਉਸਦੀ ਪਤਨੀ ਮਜਦੂਰੀ ਕਰਨ ਲਈ ਗਏ ਹੋਏ ਸਨ ਤੇ ਕਮਰੇ ਵਿਚ ਬੱਚੀਆਂ ਇਕੱਲੀਆਂ ਸਨ। ਇਸ ਦੌਰਾਨ ਜਦ ਉਹ ਫ਼ਰਾਟਾ ਪੱਖਾ ਲਗਾਉਣ ਲੱਗੀਆਂ ਤਾਂ ਲੋਹੇ ਦੇ ਮੰਜੇ ਨਾਲ ਨੰਗੀ ਤਾਰ ਟਕਰਾਉਣ ਕਾਰਨ ਕਰੰਟ ਆ ਗਿਆ ਤੇ ਇੱਕ ਤੋਂ ਬਾਅਦ ਇੱਕ ਤਿੰਨੇ ਭੈਣਾਂ ਹੀ ਇੱਕ ਦੂਜੇ ਨੂੰ ਬਚਾਉਂਦੀਆਂ ਬਿਜਲੀ ਦੇ ਕਰੰਟ ਦੀ ਚਪੇਟ ਵਿਚ ਆ ਗਈਆਂ ।
ਇਹ ਵੀ ਪੜ੍ਹੋ Big News; Col Bath Case ਦੇ ਮਾਮਲੇ ਦੀ ਜਾਂਚ ਹੁਣ CBI ਕਰੇਗੀ, High Court ਨੇ ਦਿੱਤੇ ਆਦੇਸ਼
ਇਸ ਘਟਨਾ ਦਾ ਪਤਾ ਇੰਨ੍ਹਾਂ ਮਾਸੂਮ ਧੀਆਂ ਦੇ ਮਾਪਿਆਂ ਨੂੰ ਉਸ ਸਮੇਂ ਲੱਗਿਆ ਜਦ ਉਹ ਬਾਅਦ ਦੁਪਿਹਰ ਕੰਮ ਤੋਂ ਵਾਪਸ ਆਏ। ਪ੍ਰੰਤੂ ਇਸ ਦੌਰਾਨ ਤਿੰਨਾਂ ਹੀ ਲੜਕੀਆਂ ਦੀ ਮੌਤ ਹੋ ਚੁੱਕੀ ਸੀ। ਘਟਨਾ ਦਾ ਪਤਾ ਲੱਗਦੇ ਸਿਟੀ ਪੁਲਿਸ ਤੋਂ ਇਲਾਵਾ ਮੰਡੀਕਰਨ ਅਤੇ ਪਾਵਰਕਾਮ ਦੇ ਅਧਿਕਾਰੀ ਮੌਕੇ ‘ਤੇ ਪੁੱਜੇ। ਮ੍ਰਿਤਕ ਬੱਚੀਆਂ ਦੇ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਸੀ, ਜਿੰਨ੍ਹਾਂ ਦੇ ਤਿੰਨੇ ਬੱਚੇ ਅਚਾਨਕ ਇਸ ਦੁਖਦਾਈ ਘਟਨਾ ਵਿਚ ਹਮੇਸ਼ਾ ਲਈ ਚਲੇ ਗਏ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।





