👉ਮੌਕੇ ‘ਤੇ ਸਿਹਤ ਮੰਤਰੀ ਅਤੇ ਡਿਪਟੀ ਕਮਿਸ਼ਨਰ ਪੁੱਜੇ, ਦਿੱਤੇ ਉੱਚ ਪੱਧਰੀ ਜਾਂਚ ਦੇ ਆਦੇਸ਼
Jalandhar News: ਜਲੰਧਰ ਸਿਵਲ ਹਸਪਤਾਲ ਦੇ ਟਰੋਮਾ ਸੈਂਟਰ ਦੇ ਵਿਚ ਆਕਸੀਜ਼ਨ ਦਾ ਦਬਾਅ ਘਟਣ ਕਾਰਨ ਤਿੰਨ ਮਰੀਜ਼ਾਂ ਦੀ ਮੌਤ ਹੋਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕਾਂ ਵਿਚ ਇੱਕ ਲੜਕੀ ਅਤੇ ਦੋ ਵਿਅਕਤੀ ਸ਼ਾਮਲ ਹਨ। ਘਟਨਾ ਦਾ ਪਤਾ ਲੱਗਦੇ ਹੀ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਅਤੇ ਪੰਜਾਬ ਦੇ ਸਿਹਤ ਮੰਤਰੀ ਡਾ ਬਲਵੀਰ ਸਿੰਘ ਵੀ ਅੱਧੀ ਰਾਤ ਨੂੰ ਇੱਥੈ ਪੁੱਜੇ ਅਤੇ ਉਨ੍ਹਾਂ ਘਟਨਾ ਦਾ ਜਾਇਜ਼ਾ ਲਿਆ।
ਇਹ ਵੀ ਪੜ੍ਹੋ ਨਹਿਰ ‘ਚ ਡੁੱਬੇ ਫ਼ੌਜੀ ਪਤੀ-ਪਤਨੀ ਦੀਆਂ ਲਾ+ਸ਼ਾਂ 15 ਘੰਟਿਆਂ ਬਾਅਦ ਹੋਈਆਂ ਬਰਾਮਦ
ਸਿਹਤ ਮੰਤਰੀ ਵੱਲੋਂ ਘਟਨਾ ਦੀ ਜਾਂਚ ਲਈ ਡਿਪਟੀ ਡਾਇਰੈਕਟਰ ਦੀ ਅਗਵਾਈ ਹੇਠ ਇੱਕ ਟੀਮ ਬਣਾਉਣ ਦਾ ਐਲਾਨ ਕੀਤਾ, ਜਿਹੜੀ 48 ਘੰਟਿਆਂ ਵਿਚ ਆਪਣੀ ਰੀਪੋਰਟ ਦੇਵੇਗੀ। ਮੁਢਲੀ ਜਾਣਕਾਰੀ ਮੁਤਾਬਕ ਇਹ ਘਟਨਾ ਉਸ ਸਮੇਂ ਵਾਪਰੀ ਜਦ ਆਕਸੀਜ਼ਨ ਗੈਸ ਦਾ ਚੈਂਜ ਓਵਰ ਕੀਤਾ ਜਾ ਰਿਹਾ ਸੀ। ਹਸਪਤਾਲ ਦੇ ਸੀਐਮਓ ਨੇ ਵੀ ਮੀਡੀਆ ਨੂੰ ਦਸਿਆ ਕਿ ਇਸ ਸਮੇਂ ਦੌਰਾਨ ਇੱਕ-ਡੇਢ ਮਿੰਟ ਲਈ ਆਕਸੀਜ਼ਨ ਦਾ ਪ੍ਰੈਸ਼ਰ ਘਟਿਆ।
ਇਹ ਵੀ ਪੜ੍ਹੋ ਸ਼ਰਮਨਾਕ ਕਾਰਾ; ਕਬੂਤਰ ਚੋਰੀ ਦੇ ਦੋਸ਼ਾਂ ਹੇਠ 13 ਸਾਲਾਂ ਬੱਚੇ ਦਾ ਕੀਤਾ ਕ+ਤ+ਲ
ਡਾਕਟਰਾਂ ਦਾ ਦਾਅਵਾ ਹੈ ਕਿ ਮਰੀਜ਼ਾਂ ਦੀ ਹਾਲਾਤ ਪਹਿਲਾਂ ਹੀ ਜਿਆਦਾ ਗੰਭੀਰ ਸੀ, ਜਿਸ ਕਾਰਨ ਉਨ੍ਹਾਂ ਨੂੰ ਟਰਾਮਾ ਸੈਂਟਰ ਵਿਚ ਰੱਖਿਆ ਹੋਇਆ ਸੀ। ਜਿਸਦੇ ਚੱਲਦੇ ਉਨ੍ਹਾਂ ਬਿਨ੍ਹਾਂ ਜਾਂਚ ਤੋਂ ਕਿਸੇ ਵੀ ਮੌਤ ਲਈ ਆਕਸੀਜ਼ਨ ਦੀ ਸਪਲਾਈ ਨੂੰ ਹੀ ਜਿੰਮੇਵਾਰ ਠਹਿਰਾਉਣ ਤੋਂ ਸਾਫ਼ ਇੰਨਕਾਰ ਕਰ ਦਿੱਤਾ, ਜਦਕਿ ਮ੍ਰਿਤਕਾਂ ਦੇ ਪ੍ਰਵਾਰ ਵਾਲਿਆਂ ਨੇ ਗੈਸ ਦੀ ਸਪਲਾਈ ਬੰਦ ਹੋਣ ਨੂੰ ਹੀ ਆਪਣਿਆਂ ਦੀ ਮੌਤ ਲਈ ਜਿੰਮੇਵਾਰ ਠਹਿਰਾਇਆ ਹੈ।
ਇਹ ਵੀ ਪੜ੍ਹੋ ਮੁੱਖ ਮੰਤਰੀ ਨੇ ਰੁੱਖਾਂ ਦੀ ਛਾਂ ਹੇਠ ਬੈਠ ਕੇ ਪੰਜਾਬ ਦੇ ਲੋਕਾਂ ਨਾਲ ਕੀਤੀ ਗੱਲਬਾਤ
ਦਸਿਆ ਜਾ ਰਿਹਾ ਕਿ 10-15 ਮਿੰਟਾਂ ਦੌਰਾਨ ਹੋਈਆਂ ਤਿੰਨ ਮੌਤਾਂ ਵਿਚ ਇੱਕ 15 ਸਾਲਾਂ ਲੜਕੀ ਅਰਚਨਾ ਸ਼ਾਮਲ ਹੈ, ਜੋਕਿ ਸੱਪ ਦੇ ਡੰਗਣ ਕਾਰਨ 17 ਜੁਲਾਈ ਤੋਂ ਦਾਖਲ ਸੀ। ਇਸੇ ਤਰ੍ਹਾਂ ਰਾਜੂ(30 ਸਾਲ) ਟੀਬੀ ਦਾ ਮਰੀਜ਼ ਸੀ ਅਤੇ ਅਵਤਾਰ ਲਾਲ (33 ਸਾਲ) ਨਸ਼ੇ ਦੀ ਓਵਰਡੋਜ਼ ਕਾਰਨ ਇੱਥੇ ਬੀਤੇ ਕੱਲ ਹੀ ਆਇਆ ਸੀ। ਇਸ ਘਟਨਾ ਦਾ ਪਤਾ ਲੱਗਦੇ ਹੀ ਸ਼ਹਿਰ ਦੇ ਭਾਜਪਾ ਆਗੂ ਵੀ ਮੌਕੇ ‘ਤੇ ਹਸਪਤਾਲ ਪੁੱਜ ਗਏ, ਜਿੰਨ੍ਹਾਂ ਇਸਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।


