ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਮੁਕਤਸਰ-ਮਲੋਟ ਰੋਡ ਤੇ ਪੁਲ ਦਾ ਕੰਮ ਪੂਰਾ ਹੋਣ ‘ਤੇ ਕੀਤਾ ਲੋਕ ਅਰਪਿਤ

Date:

spot_img

Malout News: ਪੰਜਾਬ ਦੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਅੱਜ ਮੁਕਤਸਰ-ਮਲੋਟ ਰੋਡ ਤੇ ਪੁਲ ਦਾ ਕੰਮ ਪੂਰਾ ਹੋਣ ‘ਤੇ ਲੋਕ ਅਰਪਿਤ ਕੀਤਾ ਅਤੇ ਉਨ੍ਹਾਂ ਕਿਹਾ ਕਿ ਇਸ ਨਾਲ ਲੋਕਾਂ ਨੂੰ ਬਹੁਤ ਵੱਡੀ ਰਾਹਤ ਮਿਲੀ ਹੈ।ਇਸ ਮੌਕੇ ਲੋਕਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ 25 30 ਸਾਲ ਤੋਂ ਸੜਕ ਦਾ ਬੁਰਾ ਹਾਲ ਸੀ, ਅੱਜ ਇਹ ਜੋ ਪੁਲ ਦਾ ਕੰਮ ਅਧੂਰਾ ਸੀ ਉਹ ਵੀ ਪੂਰਾ ਹੋ ਚੁੱਕਿਆ ਹੈ। ਉਨ੍ਹਾਂ ਦੱਸਿਆ ਕਿ ਤਕਰੀਬਨ 100 ਕਰੋੜ ਦੀ ਲਾਗਤ ਨਾਲ ਇਹ ਪ੍ਰੋਜੈਕਟ ਮੁਕੰਮਲ ਹੋਇਆ ਅਤੇ ਇਸ ਸੜਕ ਦੇ ਮੁਕੰਮਲ ਹੋਣ ਨਾਲ ਲੋਕਾਂ ਨੂੰ ਬਹੁਤ ਵੱਡੀ ਰਾਹਤ ਮਿਲੀ ਹੈ।

ਇਹ ਵੀ ਪੜ੍ਹੋ  ਪੰਜਾਬ ‘ਚ ਮਰੀਜ਼ਾਂ ਨੂੰ ਹੁਣ ਵਟਸਐਪ ‘ਤੇ ਮਿਲੇਗੀ ਰੀਪੋਰਟ; ਮੁੱਖ ਮੰਤਰੀ ਵੱਲੋਂ ਸੂਬੇ ਵਿੱਚ 200 ਨਵੇਂ ਆਮ ਆਦਮੀ ਕਲੀਨਿਕ ਖੋਲ੍ਹਣ ਦਾ ਐਲਾਨ

ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਸੜਕ ਦੇ ਖਰਾਬ ਹੋਣ ਕਾਰਨ ਬਹੁਤ ਜਿਆਦਾ ਐਕਸੀਡੈਂਟ ਹੁੰਦੇ ਸੀ ਅਤੇ ਲੋਕਾਂ ਨੂੰ ਇਸ ਸੜਕ ਤੇ ਜਾਣ ਲੱਗਿਆ ਬਹੁਤ ਜਿਆਦਾ ਮੁਸ਼ਕਿਲ ਪੇਸ਼ ਆਉਂਦੀ ਸੀ। ਕੈਬਨਿਟ ਮੰਤਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹੁਣ ਲੋਕ ਹੀ ਤੁਹਾਨੂੰ ਦੱਸਣਗੇ ਕਿ ਇਹ ਸੜਕ ਮੁਕੰਮਲ ਹੋਣ ਨਾਲ ਕਿੰਨੀ ਵੱਡੀ ਰਾਹਤ ਮਿਲੀ ਹੈ।ਕੈਬਨਿਟ ਮੰਤਰੀ ਨੇ ਲੋਕਾਂ ਨੂੰ ਮੁਬਾਰਕਬਾਦ ਦਿੰਦਿਆ ਕਿਹਾ ਕਿ ਹੁਣ ਇਹ ਸੜਕ ਬਣ ਕੇ ਲੋਕਾਂ ਦੇ ਸਪੁਰਦ ਹੋ ਗਈ ਹੈ ਉਨ੍ਹਾਂ ਅੱਗੇ ਕਿਹਾ ਕਿ ਇਹ ਸੜਕ ਮੁਕਤਸਰ-ਮਲੋਟ ਨੂੰ ਤਾਂ ਆਪਸ ਵਿੱਚ ਜੋੜਦੀ ਹੈ ਨਾਲ ਹੀ ਇਸ ਸੜਕ ਰਾਹੀਂ ਅਗਾਂਹ ਜਾਣ ਵਾਲੇ ਲੋਕਾਂ ਦਾ ਵੀ ਰਸਤਾ ਘੱਟ ਹੋਇਆ ਹੈ।

ਇਹ ਵੀ ਪੜ੍ਹੋ  ਕਚਿਹਰੀਆਂ ਜਾ ਰਹੇ ਵਕੀਲ ‘ਤੇ ਗੋ+ਲੀਆਂ ਚਲਾਉਣ ਵਾਲੇ 3 ਮੁਲਜ਼ਮ ਕਾਬੂ, ਗੈਂਗਸਟਰ ਦੇ ਕਹਿਣ ‘ਤੇ ਦਿੱਤਾ ਸੀ ਵਾਰਦਾਤ ਨੂੰ ਅੰਜ਼ਾਮ

ਇਸ ਮੌਕੇ ਐਕਸੀਅਨ ਉਸਾਰੀ ਮੰਡਲ ਆਨੰਦ ਮਾਹਰ, ਸਤਵੰਤ ਨਰੂਲਾ, ਮਨਿੰਦਰ ਸਿੰਘ ਐਸਡੀਓ, ਕੈਬਨਿਟ ਮੰਤਰੀ ਦੇ ਨਿੱਜੀ ਸਹਾਇਕ ਸ਼ਿੰਦਰਪਾਲ ਸਿੰਘ ਅਤੇ ਅਰਸ਼ਦੀਪ ਸਿੰਘ ਸਿੱਧੂ, ਮਨਜਿੰਦਰ ਸਿੰਘ ਕਾਕਾ ਉੜਾਂਗ, ਗੁਰਭਗਤ ਸਿੰਘ ਬਲਾਕ ਪ੍ਰਧਾਨ, ਗੁਰਪ੍ਰੀਤ ਸਿੰਘ ਬਲਾਕ ਪ੍ਰਧਾਨ, ਹਰਵਿੰਦਰ ਸਿੰਘ ਸਰਪੰਚ ਰੁਪਾਣਾ, ਗੁਰਬਾਜ ਸਿੰਘ ਸਰਪੰਚ ਚਿੱਬੜਾਂਵਾਲੀ, ਪਰਮਜੀਤ ਸਿੰਘ ਸਰਪੰਚ ਲਕੜਵਾਲਾ, ਲਵਲੀ ਸੰਧੂ, ਸਰਬਜੀਤ ਸਿੰਘ ਮਨੇਸ, ਜਗਜੀਤ ਸਿੰਘ ਮਨੇਸ, ਭੁਪਿੰਦਰ ਸਿੰਘ ਰਾਮਨਗਰ ਸਾਉਂਕੇ, ਅਮਰੀਕ ਸਿੰਘ ਮੀਕਾ ਈਨਾਖੇੜਾ, ਕਰਨਪਾਲ ਸਿੰਘ, ਗਗਨਦੀਪ ਸਿੰਘ ਔਲਖ ਆਦਿ ਹਾਜ਼ਰ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img

Share post:

Popular

More like this
Related

CM Nayab Singh Saini की ‘गो ग्लोबल’ अप्रोच को मिली नई गति

👉एमडीएच के साथ हुआ करार, अब तंजानिया, केन्या सहित...

Sukhbir Singh Badal ਵੱਲੋਂ 55 ਵਿਧਾਨ ਸਭਾ ਹਲਕਿਆਂ ਦੀਆਂ ਇਸਤਰੀ ਅਕਾਲੀ ਦਲ ਦੀਆਂ ਹਲਕਾ ਪ੍ਰਧਾਨ ਨਿਯੁਕਤ

👉ਬਾਕੀ ਵਿੰਗਾਂ ਦੇ ਹਲਕਾਵਾਰ ਪ੍ਰਧਾਨਾਂ ਦਾ ਐਲਾਨ ਵੀ ਜਲਦੀ Punjab...

Bathinda Police ਵੱਲੋਂ 258 ਗਰਾਮ ਹੈਰੋਇਨ ਤੇ ਇੱਕ ਰਿਵਾਲਵਰ ਸਮੇਤ ਤਿੰਨ ਕਾਬੂ, ਕਾਰ ਵੀ ਹੋਈ ਬਰਾਮਦ

Bathinda News: Bathinda Police; ਗੌਰਵ ਯਾਦਵ ਡੀ.ਜੀ.ਪੀ, ਪੰਜਾਬ ਦੇ...