DAV College Bathinda ਵਿਖੇ ਵਿੱਦਿਅਕ ਸੈਸ਼ਨ ਦੇ ਆਰੰਭ ਵਿੱਚ ਹਵਨ ਯੱਗ ਕਰਵਾਇਆ

Date:

spot_img

Bathinda News:ਪਰਮਾਤਮਾ ਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ, ਡੀ.ਏ.ਵੀ ਕਾਲਜ ਬਠਿੰਡਾ ਵਿਖੇ 13 ਅਗਸਤ, 2025 ਨੂੰ ਸੈਸ਼ਨ ਦੇ ਆਰੰਭ ਵਿੱਚ ਹਵਨ ਯੱਗ ਕਰਵਾਇਆ।ਹਵਨ-ਯੱਗ ਮੌਕੇ ਗਾਇਤਰੀ ਅਤੇ ਵੈਦਿਕ ਮੰਤਰਾਂ ਦਾ ਪਾਠ ਕੀਤਾ ਗਿਆ। ਯੱਗ ਦੇ ਪ੍ਰਬੰਧ ਹਿੰਦੀ ਵਿਭਾਗ ਅਤੇ ਆਰੀਆ ਸਮਾਜ ਕਮੇਟੀ ਦੁਆਰਾ ਕੀਤੇ ਗਏ।ਡਾ. ਕੇ.ਕੇ. ਨੌਹਰੀਆ, ਚੇਅਰਮੈਨ, ਸਥਾਨਕ ਪ੍ਰਬੰਧਕ ਕਮੇਟੀ, ਸ਼੍ਰੀਮਤੀ ਵਿਮਲ ਗਰਗ ਮੈਂਬਰ, ਸਥਾਨਕ ਪ੍ਰਬੰਧਕ ਕਮੇਟੀ ਦੁਆਰਾ ਹਵਨ ਯੱਗ ਵਿੱਚ ਆਹੂਤੀਆਂ ਪਾਈਆਂ ਗਈਆਂ।ਕਾਲਜ ਦੇ ਪ੍ਰਿੰਸੀਪਲ ਡਾ.ਰਾਜੀਵ ਕੁਮਾਰ ਸ਼ਰਮਾ, ਰਜਿਸਟਰਾਰ ਡਾ.ਸਤੀਸ਼ ਗਰੋਵਰ, ਸਟਾਫ਼ ਸਕੱਤਰ ਡਾ.ਪਰਵੀਨ ਬਾਲਾ,ਅਧਿਆਪਨ ਅਤੇ ਗੈਰ-ਅਧਿਆਪਨ ਸਟਾਫ਼ ਮੈਂਬਰਾਂ ਅਤੇ ਵਿਦਿਆਰਥੀਆਂ ਨੇ ਵੀ ਯੱਗ ਵਿੱਚ ਭੇਟਾਂ ਚੜ੍ਹਾਈਆਂ ਅਤੇ ਸੰਸਥਾ ਦੀ ਤਰੱਕੀ, ਲੋਕਾਂ ਦੀ ਭਲਾਈ ਅਤੇ ਪੂਰੀ ਦੁਨੀਆ ਵਿੱਚ ਸ਼ਾਂਤੀ ਲਈ ਪ੍ਰਾਰਥਨਾ ਕੀਤੀ।

ਇਹ ਵੀ ਪੜ੍ਹੋ  ਫ਼ਰੀਦਕੋਟ ‘ਚ ਵਿਦਿਆਰਥਣ ਨੇ ਚੱਲਦੀ ਬੱਸ ਵਿਚੋਂ ਛਾਲ ਮਾਰੀ, ਹਾਲਾਤ ਗੰਭੀਰ

ਅਗਸਤ ਵਿੱਚ ਪੈਦਾ ਹੋਏ ਸਟਾਫ਼ ਮੈਂਬਰਾਂ ਡਾ.ਸਤੀਸ਼ ਗਰੋਵਰ,ਡਾ. ਕੁਲਵਿੰਦਰ ਸਿੰਘ ਮਾਨ,ਪ੍ਰੋ.ਅਨੁਜਾ ਪੁਰੀ, ਪ੍ਰੋ.ਰਾਕੇਸ਼ ਪੁਰੀ, ਪ੍ਰੋ.ਅਤੁਲ ਸਿੰਗਲਾ,ਪ੍ਰੋ. ਨੇਹਾ ਗਰਗ,ਪ੍ਰੋ. ਰਮਨਦੀਪ ਕੋਹਲੀ, ਪ੍ਰੋ.ਕੁਲਵਿੰਦਰ ਕੌਰ ਦੀ ਧੀ ਅਮਰੀਨ ਕੌਰ, ਪ੍ਰੋ. ਆਸ਼ਾ ਗੋਇਲ, ਪ੍ਰੋ. ਵੀਰਪਾਲ ਕੌਰ, ਡਾ. ਮੋਨਿਕਾ ਰਾਣੀ, ਸ਼੍ਰੀ ਨਵੀਨ, ਸ਼੍ਰੀ ਹੰਸਰਾਜ ਅਤੇ ਸ਼੍ਰੀ ਸੰਤੋਸ਼ ਨੇ ਭੇਟਾਂ ਚੜ੍ਹਾਈਆਂ ਅਤੇ ਇਕੱਠੇ ਹੋਏ ਮੈਂਬਰਾਂ ਨੇ ਉਨ੍ਹਾਂ ਦੀ ਲੰਬੀ ਉਮਰ ਲਈ ਪ੍ਰਾਰਥਨਾ ਕੀਤੀ।ਡਾ.ਕੇ.ਕੇ.ਨੋਹਰੀਆ ਅਤੇ ਸ਼੍ਰੀਮਤੀ ਵਿਮਲ ਗਰਗ ਨੇ ਨਵੇਂ ਸੈਸ਼ਨ ਦੀ ਸ਼ੁਰੂਆਤ ‘ਤੇ ਸ਼ੁਭਕਾਮਨਾਵਾਂ ਦਿੱਤੀਆਂ।

ਇਹ ਵੀ ਪੜ੍ਹੋ ਵਿਦੇਸ਼ੀ ਵਿਦਿਆਰਥੀ ਨੂੰ ਕੁੱਟਣ ਵਾਲੇ ਸਕਿਊਰਟੀ ਗਾਰਡ ਦਾ ਸਾਥੀ ਕਾਬੂ, ਜ਼ਖਮੀ ਵਿਦਿਆਰਥੀ AIIMS ਰੈਫਰ

ਪ੍ਰਿੰਸੀਪਲ ਡਾ. ਰਾਜੀਵ ਕੁਮਾਰ ਸ਼ਰਮਾ ਨੇ ਇਸ ਮੌਕੇ ‘ਤੇ ਨਿੱਘੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਆਪਣੇ ਸਟਾਫ਼ ਅਤੇ ਵਿਦਿਆਰਥੀਆਂ ਦੀ ਤੰਦਰੁਸਤੀ ਦੀ ਕਾਮਨਾ ਕੀਤੀ। ਉਨ੍ਹਾਂ ਨੇ ਇਸ ਮੌਕੇ ‘ਤੇ ਮੌਜੂਦ ਸਾਰਿਆਂ ਨੂੰ ਸੰਸਥਾ ਦੇ ਵਿਕਾਸ ਲਈ ਕੰਮ ਕਰਨ ਲਈ ਪਰਮਾਤਮਾ ਦਾ ਆਸ਼ੀਰਵਾਦ ਲੈਣ ਲਈ ਪ੍ਰੇਰਿਤ ਕੀਤਾ।ਉਨ੍ਹਾਂ ਆਰੀਆ ਸਮਾਜ ਕਮੇਟੀ ਦੇ ਕਨਵੀਨਰ ਡਾ. ਮੋਨਿਕਾ ਘੁੱਲਾ, ਆਰੀਆ ਸਮਾਜ ਕਮੇਟੀ ਦੇ ਮੈਂਬਰ ਡਾ.ਨੇਹਾ ਜਿੰਦਲ, ਪ੍ਰੋ. ਨੇਹਾ ਗਰਗ ਅਤੇ ਪ੍ਰੋ.ਮੁਨੀਸ਼ ਵੱਲੋਂ ਹਵਨ ਯੱਗ ਦੇ ਆਯੋਜਨ ਲਈ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ |

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img

Share post:

Popular

More like this
Related

ਭਰੂਣ ਜਾਂਚ ਕਰਨ ‘ਤੇ ਪੀਸੀਪੀਐਨਡੀਟੀ ਐਕਟ ਤਹਿਤ ਹੋਵੇਗੀ ਕਾਰਵਾਈ: ਡਾ ਧੀਰਾ ਗੁਪਤਾ

Health News: ਸਿਵਲ ਸਰਜਨ ਬਠਿੰਡਾ ਡਾਕਟਰ ਤਪਿੰਦਰਜੋਤ ਕੌਸ਼ਲ ਦੀਆਂ...

ਛੱਤਬੀੜ ਚਿੜੀਆਘਰ ਨੇ ਸੈਲਾਨਿਆਂ ਤੋਂ ਪੌਦੇ ਲਵਾ ਕੇ ਮਨਾਇਆ ਵਿਸ਼ਵ ਵਾਤਾਵਰਣ ਦਿਵਸ

👉2,500 ਤੋਂ ਵੱਧ ਸੈਲਾਨੀਆਂ ਨੇ 100 ਤੋਂ ਵੱਧ ਪੌਦੇ...

ਦਿੱਲੀ ਦੇ ਉਪ ਰਾਜਪਾਲ ਨੇ ਕੀਤੀ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ

Chandigarh News:ਦਿੱਲੀ ਦੇ ਲੈਫਟੀਨੈਂਟ ਗਵਰਨਰ, ਸ਼੍ਰੀ ਤਰਨਜੀਤ ਸਿੰਘ ਸੰਧੂ...