spot_img
spot_img

MP Amritpal Singh Khalasa ਦਾ ਨਜ਼ਦੀਕੀ ਸਾਥੀ ਬਾਰਡਰ ਤੋਂ ਗ੍ਰਿਫਤਾਰ; ਪੁਲਿਸ ਵੱਲੋਂ ਐਲਾਨਿਆ ਸੀ ਭਗੋੜਾ

Date:

spot_img

UP News: MP Amritpal Singh Khalasa ਦੇ ਨਜ਼ਦੀਕੀ ਸਾਥੀ ਮੰਨੇ ਜਾਂਦੇ ਵਿਕਰਮਜੀਤ ਸਿੰਘ ਨੂੰ ਉੱਤਰ ਪ੍ਰਦੇਸ਼ ਪੁਲਿਸ ਨੇ ਫ਼ਰਜੀ ਦਸਤਾਵੇਜ਼ਾਂ ਦੇ ਆਧਾਰ ‘ਤੇ ਭਾਰਤ ਵਿਚ ਦਾਖਲ ਹੁੰਦੇ ਗ੍ਰਿਫਤਾਰ ਕੀਤਾ ਹੈ। ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਤੇ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਆਗੂ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਅਤੇ ਉਸਦੇ ਸਾਥੀਆਂ ਊੱਪਰ ਫ਼ਰਵਰੀ 2023 ਵਿੱਚ ਅਜਨਾਲਾ ਥਾਣੇ ਉੱਪਰ ਹਮਲੇ ਕਰਨ ਦੇ ਦੋਸ਼ ਲੱਗੇ ਸਨ, ਜਿਸਦੇ ਵਿਚ ਦਰਜ਼ਨਾਂ ਨੌਜਵਾਨਾਂ ਦੀ ਫ਼ੜੋ-ਫ਼ੜਾਈ ਕੀਤੀ ਗਈ ਸੀ ਤੇ ਖੁਦ ਭਾਈ ਅੰਮ੍ਰਿਤਪਾਲ ਸਿੰਘ ਤੇ ਉਸਦੇ 9 ਸਾਥੀਆਂ ਉੱਪਰ ਐਨਐਸਏ ਲਗਾ ਕੇ ਆਸਾਮ ਦੀ ਡਿੱਬਰੂਗੜ੍ਹ ਜੇਲ੍ਹ ਵਿਚ ਬੰਦ ਕਰ ਦਿੱਤਾ ਸੀ।

ਇਹ ਵੀ ਪੜ੍ਹੋ 👉Canada ‘ਚ ਪੰਜਾਬਣ ਵਿਦਿਆਰਥਣ ਦਾ ਕ*ਤ*ਲ; ਸਾਥੀ ਵਿਦਿਆਰਥੀ ‘ਤੇ ਲੱਗੇ ਦੋਸ਼

ਇਸ ਕੇਸ ਵਿਚ ਹੀ ਬੀਤੀ ਰਾਤ ਗ੍ਰਿਫਤਾਰ ਕੀਤੇ ਗਏ ਵਿਕਰਮਜੀਤ ਸਿੰਘ ਲੋੜੀਦਾ ਸੀ ਪ੍ਰੰਤੂ ਉਹ ਪਿਛਲੇ ਸਵਾ ਦੋ ਸਾਲਾਂ ਤੋਂ ਪੁਲਿਸ ਦੇ ਹੱਥ ਨਹੀਂ ਲੱਗ ਰਿਹਾ ਸੀ, ਜਿਸਦੇ ਚੱਲਦੇ ਉਸਨੂੰ ਭਗੋੜਾ ਐਲਾਨਿਆ ਹੋਇਆ ਸੀ। ਯੁਪੀ ਪੁਲਿਸ ਦੇ ਅਧਿਕਾਰੀਆਂ ਵੱਲੋਂ ਮੀਡੀਆ ਨੂੰ ਦਿੱਤੀ ਜਾਣਕਾਰੀ ਅਨੁਸਾਰ ਵਿਕਰਮਜੀਤ ਸਿੰਘ ਤੇ ਉਸਦਾ ਇੱਕ ਸਾਥੀ ਕੁੱਝ ਸਥਾਨਕ ਵਾਸੀਆਂ ਦੀ ਮੱਦਦ ਨਾਲ ਨੇਪਾਲ-ਭਾਰਤ ਬਾਰਡਰ ਕਰਾਸ ਕਰ ਰਹੇ ਸਨ ਪ੍ਰੰਤੂ ਪੁਲਿਸ ਨੂੰ ਭਿਣਕ ਮਿਲਣ ‘ਤੇ ਗ੍ਰਿਫਤਾਰ ਕਰ ਲਿਆ ਗਿਆ। ਇਸ ਦੌਰਾਨ ਅਮਰੀਕਾ ਵਾਸੀ ਇੱਕ ਹੋਰ ਪੰਜਾਬੀ ਨੌਜਵਾਨ ਮਨਵੀਰ ਸਿੰਘ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕੀਤਾ ਜਦਕਿ ਇੰਨ੍ਹਾਂ ਦੀ ਮੱਦਦ ਕਰਨ ਵਾਲਿਆਂ ਨੂੰ ਵੀ ਹਿਰਾਸਤ ਵਿਚ ਲਿਆ ਗਿਆ।

ਇਹ ਵੀ ਪੜ੍ਹੋ 👉 NEET paper leak case; ਵਾਂਗਚੁਕ ਦੀ ਭੁੱਖ ਹੜਤਾਲ ਖਤਮ,PM ਮੋਦੀ ਦੇ ਐਲਾਨ ਤੋਂ ਬਾਅਦ ਧਰਮੇਂਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਬਰਕਰਾਰ

ਪੁਲਿਸ ਅਧਿਕਾਰੀਆਂ ਮੁਤਾਬਕ ਵਿਕਰਮਜੀਤ ਸਿੰਘ ਤੇ ਉਸਦੇ ਸਾਥੀ ਨੇ ਆਪਣੀ ਪਹਿਚਾਣ ਛੁਪਾਉਣ ਲਈ ਜਾਅਲੀ ਆਧਾਰ ਕਾਰਡ ਤੇ ਹੋਰ ਦਸਤਾਵੇਜ਼ ਬਣਾਏ ਹੋਏ ਸਨ। ਪੁਛਗਿਛ ਦੌਰਾਨ ਇੰਨ੍ਹਾਂ ਮੰਨਿਆ ਕਿ ਅਜਨਾਲਾ ਹਿੰਸਾਂ ਕੇਸ ਤੋਂ ਬਾਅਦ ਉਹ ਰਾਜਸਥਾਨ, ਮੁੰਬਈ ਆਦਿ ਥਾਵਾਂ ‘ਤੇ ਹੁੰਦੇ ਹੋਏ ਪਿਛਲੇ ਇੱਕ ਸਾਲ ਤੋਂ ਨੇਪਾਲ ਦੀ ਰਾਜਧਾਨੀ ਕਾਠਮਾਡੂ ਰਹਿ ਰਹੇ ਸਨ। ਯੁਪੀ ਪੁਲਿਸ ਵੱਲੋਂ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੂੰ ਇਸ ਗ੍ਰਿਫਤਾਰੀ ਬਾਰੇ ਸੂਚਿਤ ਕੀਤਾ ਜਾ ਚੂੱਕਿਆ ਹੈ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

Canada ‘ਚ ਪੰਜਾਬਣ ਵਿਦਿਆਰਥਣ ਦਾ ਕ*ਤ*ਲ; ਸਾਥੀ ਵਿਦਿਆਰਥੀ ‘ਤੇ ਲੱਗੇ ਦੋਸ਼

Canada News: ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਸਮਰਾਲਾ ਇਲਾਕੇ...