spot_img
spot_img

Canada ‘ਚ ਪੰਜਾਬਣ ਵਿਦਿਆਰਥਣ ਦਾ ਕ*ਤ*ਲ; ਸਾਥੀ ਵਿਦਿਆਰਥੀ ‘ਤੇ ਲੱਗੇ ਦੋਸ਼

Date:

spot_img

Canada News: ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਸਮਰਾਲਾ ਇਲਾਕੇ ਨਾਲ ਸਬੰਧਤ ਇੱਕ ਪੰਜਾਬਣ ਵਿਦਿਆਰਥਣ ਦਾ ਕੈੇਨੇਡਾ ਵਿਚ ਕਤਲ ਹੋਣ ਦੀ ਮੰਦਭਾਗੀ ਖਬਰ ਮਿਲੀ ਹੈ। ਕੈਨੇਡਾ ਦੇ ਦੱਖਣ-ਪੂਰਬੀ ਸ਼ਹਿਰ ਐਡਮੰਟਨ ਵਿੱਚ ਰਹਿ ਰਹੀ 23 ਸਾਲਾ ਦਮਨਪ੍ਰੀਤ ਕੌਰ ਦੀ ਮੌਤ ਦੇ ਪਿੱਛੇ ਉਸਦੇ ਇੱਕ ਕਥਿਤ ਨਜ਼ਦੀਕੀ ਸਾਥੀ ਦਾ ਹੱਥ ਦਸਿਆ ਜਾ ਰਿਹਾ। ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤੇ ਇਸ ਮਾਮਲੇ ਵਿਚ ਦਿੱਲੀ ਨਾਲ ਸਬੰਧਤ ਇੱਕ 22 ਸਾਲਾ ਨੌਜਵਾਨ ਰਿਤੀਸ਼ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ।

ਇਹ ਵੀ ਪੜ੍ਹੋ 👉NEET paper leak case; ਵਾਂਗਚੁਕ ਦੀ ਭੁੱਖ ਹੜਤਾਲ ਖਤਮ,PM ਮੋਦੀ ਦੇ ਐਲਾਨ ਤੋਂ ਬਾਅਦ ਧਰਮੇਂਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਬਰਕਰਾਰ

ਪੁਲਿਸ ਨੇ ਰਿਤੇਸ਼ ਉੱਪਰ ਦਮਨਪ੍ਰੀਤ ਕੌਰ ਦੇ ਦੂਜੇ ਦਰਜੇ ਦੇ ਕਤਲ ਦਾ ਦੋਸ਼ ਲਗਾਇਆ ਗਿਆ ਹੈ। ਮੁਢਲੀ ਸੂਚਨਾ ਜਾਣਕਾਰੀ ਮੁਤਾਬਕ 9 ਜੁਲਾਈ ਨੂੰ ਸਿਲਵਰ ਬੇਰੀ ਇਲਾਕੇ ਦੇ ਇੱਕ ਘਰ ਵਿੱਚ ਦਮਨਪ੍ਰੀਤ ਬੇਹੋਸ਼ ਪਾਈ ਗਈ ਸੀ ਅਤੇ ਉਸਦੇ ਕੁੱਝ ਸੱਟਾਂ ਸਨ। ਗੰਭੀਰ ਹਾਲਤ ਵਿੱਚ ਉਸਨੂੰ ਹਸਪਤਾਲ ਲਿਜਾਇਆ ਗਿਆ ਸੀ। 12 ਜੁਲਾਈ ਨੂੰ ਉਸਦੀ ਮੌਤ ਹੋ ਗਈ। ਪੋਸਟਮਾਰਟਮ ਵਿੱਚ ਇਹ ਪਾਇਆ ਗਿਆ ਕਿ ਉਸਦੀ ਮੌਤ ਗਲਾ ਘੁੱਟਣ ਨਾਲ ਹੋਈ ਹੈ,ਜਿਸਤੋਂ ਬਾਅਦ ਪੁਲਿਸ ਨੇ ਇਸ ਮੌਤ ਨੂੰ ਕਤਲ ਕਰਾਰ ਦਿੱਤਾ। ਉਧਰ, ਦਮਨਪ੍ਰੀਤ ਕੌਰ ਦੇ ਮਾਪਿਆਂ ਨੇ ਆਪਣੀ ਧੀ ਦੀ ਲਾਸ਼ ਭਾਰਤ ਵਾਪਸ ਲਿਆਉਣ ਵਿੱਚ ਮਦਦ ਦੀ ਮੰਗ ਕੀਤੀ ਹੈ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related