ਬਠਿੰਡਾ ਪੁਲਿਸ ਨੇ ਪਤਨੀ ਦਾ ਕਤਲ ਕਰਨ ਵਾਲੇ ਪਤੀ ਨੂੰ ਕੀਤਾ ਕਾਬੂ

Date:

spot_img

ਉਸਦੇ ਕਬਜੇ ਵਿੱਚੋਂ ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤਿਆ ਪਿਸਤੌਲ ਵੀ ਕੀਤਾ ਬਰਾਮਦ
Bathinda News:ਬੀਤੀ ਕੱਲ੍ਹ ਸਵੇਰੇ ਥਾਣਾ ਸੰਗਤ ਦੀ ਪੁਲਿਸ ਪਾਰਟੀ ਨੂੰ ਪ੍ਰਭਜੋਤ ਸਿੰਘ ਪੁੱਤਰ ਜਗਸੀਰ ਸਿੰਘ ਉਰਫ ਸੀਰਾ ਸਿੰਘ ਵਾਸੀ ਪੱਕਾ ਕਲਾ ਨੇ ਇਤਲਾਹ ਦਿੱਤੀ ਕਿ ਉਸਦੀ ਮਾਤਾ ਜਸਪ੍ਰੀਤ ਕੌਰ ਉਰਫ ਚਰਨਜੀਤ ਕੌਰ ਨੂੰ ਉਸਦੇ ਪਿਤਾ ਵੱਲੋਂ ਆਪਣੇ ਲਾਇਸੰਸੀ .32 ਬੋਰ ਪਿਸਤੌਲ ਨਾਲ ਗੋਲੀ ਮਾਰ ਕੇ ਜਖਮੀ ਕਰ ਦਿੱਤਾ ਹੈ, ਜਿਸਨੂੰ ਕਿ ਇਲਾਜ ਲਈ ਏਮਜ ਹਸਪਤਾਲ ਦਾਖਲ ਕਰਾਇਆ ਗਿਆ,ਸੂਚਨਾ ਮਿਲਦੇ ਹੀ ਪੁਲਿਸ ਪਾਰਟੀ ਮੌਕੇ ਤੇ ਪੁੱਜੀ। ਜਿੱਥੇ ਡਾਕਟਰਾਂ ਵੱਲੋਂ ਜਸਪ੍ਰੀਤ ਕੌਰ ਉਰਫ ਚਰਨਜੀਤ ਕੌਰ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ,ਮ੍ਰਿਤਕ ਦੇ ਭਰਾ ਦੇ ਬਿਆਨਾਂ ਦੇ ਅਧਾਰ ਤੇ ਥਾਣਾ ਸੰਗਤ ਵਿਖੇ ਮੁੱਕਦਮਾ ਉਕਤ ਦਰਜ ਰਜਿਸਟਰ ਕੀਤਾ ਗਿਆ।

ਇਹ ਵੀ ਪੜ੍ਹੋ  Attack on CM Rekha Gupta; Delhi ਦੀ CM ‘ਤੇ ਹਮਲਾ ਕਰਨ ਵਾਲਾ ਸਖ਼ਸ ਕਾਬੂ; ਹੋਈ ਪਹਿਚਾਣ, ਜਾਣੋ ਕਿੱਥੋ ਆਇਆ ਸੀ !

ਅਮਨੀਤ ਕੌਂਡਲ ਐੱਸਐੱਸਪੀ ਬਠਿੰਡਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਸਮੀਤ ਸਿੰਘ ਸਾਹੀਵਾਲ ,ਐੱਸ.ਪੀ (ਇੰਨਵੈਸਟੀਗੇਸ਼ਨ)ਦੀ ਰਹਿਨੁਮਾਈ ਹੇਠ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਸ੍ਰੀ ਹਰਜੀਤ ਸਿੰਘ,ਡੀ.ਐੱਸ.ਪੀ (ਬਠਿੰਡਾ ਦਿਹਾਤੀ) ਦੀ ਅਗਵਾਈ ਵਿੱਚ ਥਾਣਾ ਸੰਗਤ ਦੀ ਪੁਲਿਸ ਪਾਰਟੀ ਨੇ ਮੁਕੱਦਮਾ ਉਕਤ ਦੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਵਾਰਦਾਤ ਸਮੇਂ ਵਰਤਿਆ ਪਿਸਤੌਲ ਵੀ ਬਰਾਮਦ ਕੀਤਾ ਗਿਆ। ਜਿਸ ਤੋਂ ਪੁੱਛਗਿੱਛ ਦੌਰਾਨ ਘਟਨਾ ਸਮੇਂ ਵਰਤਿਆ ਗਿਆ ਲਾਈਸੰਸੀ ਰਿਵਾਲਵਾਰ 32,ਬੋਰ ਅਤੇ ਜਿਸ ਵਿੱਚ ਇੱਕ ਜਿੰਦਾ ਕਾਰਤੂਸ ਉਸ ਦੇ ਖੇਤ ਵਾਲੇ ਕੋਠੇ ਵਿੱਚੋਂ ਬ੍ਰਾਮਦ ਕਰਵਾਇਆ ਗਿਆ ਹੈ। ਉਕਤ ਦੋਸ਼ੀ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ, ਜਿਸ ਤੋਂ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

 

LEAVE A REPLY

Please enter your comment!
Please enter your name here

spot_img

Share post:

Popular

More like this
Related

ਜ਼ਿਲ੍ਹਾ ਬਠਿੰਡਾ ਨੂੰ ਹਰਿਆ ਭਰਿਆ ਬਣਾਉਣ ਲਈ ਲਗਾਏ ਜਾਣਗੇ 6.50 ਲੱਖ ਬੂਟੇ : ਡਿਪਟੀ ਕਮਿਸ਼ਨਰ

👉"ਵਿਸ਼ਵ ਵਾਤਾਵਰਣ ਦਿਵਸ" ਮੌਕੇ ਪਿੰਡ ਡੂੰਮਵਾਲੀ ਵਿਖੇ "ਨਾਨਕ ਬਗੀਚੀ"...