spot_img
spot_img

ਸਫਲਤਾ ਉਹਨਾਂ ਨੂੰ ਹੀ ਮਿਲਦੀ ਹੈ ਜੋ ਕਦੇ ਹਾਰ ਨਹੀਂ ਮੰਨਦੇ : ਜਗਰੂਪ ਸਿੰਘ ਗਿੱਲ

Date:

spot_img

Bathinda News:69 ਵੀਆਂ ਗਰਮ ਰੁੱਤ ਜ਼ਿਲ੍ਹਾ ਸਕੂਲ ਖੇਡਾਂ ਦਾ ਅਗਾਜ਼ ਸ਼ਾਨੋ ਸ਼ੌਕਤ ਨਾਲ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਬਠਿੰਡਾ ਵਿਖੇ ਹੋਇਆ।ਇਹਨਾਂ ਖੇਡਾਂ ਦਾ ਉਦਘਾਟਨ ਹਲਕਾ ਵਿਧਾਇਕ ਜਗਰੂਪ ਸਿੰਘ ਗਿੱਲ ਵਲੋਂ ਕੀਤਾ ਗਿਆ। ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਮਮਤਾ ਖੁਰਾਣਾ ਸੇਠੀ ਵਲੋਂ ਪ੍ਰਧਾਨਗੀ ਕੀਤੀ ਗਈ।ਇਸ ਮੌਕੇ ਬੋਲਦਿਆਂ ਹਲਕਾ ਵਿਧਾਇਕ ਨੇ ਕਿਹਾ ਕਿ ਜ਼ਿੰਦਗੀ ਵਿੱਚ ਸਫਲਤਾ ਹਮੇਸ਼ਾ ਉਹਨਾਂ ਲੋਕਾਂ ਨੂੰ ਮਿਲਦੀ ਹੈ ਜੋ ਮੁਸ਼ਕਲਾਂ, ਨਾਕਾਮੀਆਂ ਅਤੇ ਰੁਕਾਵਟਾਂ ਦੇ ਆਉਣ ਬਾਵਜੂਦ ਕਦੇ ਵੀ ਹਾਰ ਨਹੀਂ ਮੰਨਦੇ। ਉਹ ਹਰ ਵਾਰ ਦੁਬਾਰਾ ਉੱਠਦੇ ਹਨ, ਕੋਸ਼ਿਸ਼ ਕਰਦੇ ਹਨ ਅਤੇ ਅਖੀਰਕਾਰ ਆਪਣਾ ਮਕਸਦ ਹਾਸਲ ਕਰ ਲੈਂਦੇ ਹਨ।

ਇਹ ਵੀ ਪੜ੍ਹੋ ਰਿਸ਼ਵਤ ਦੇ ਕੇਸ ‘ਚ ਜਮਾਨਤ ‘ਤੇ ਆਇਆ ਥਾਣੇਦਾਰ ਮੁੜ 8 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਾ ਵਿਜੀਲੈਂਸ ਵੱਲੋਂ ਕਾਬੂ

ਅੱਜ ਹੋਏ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਸਵੀਰ ਸਿੰਘ ਗਿੱਲ ਨੇ ਦੱਸਿਆ ਕਿ ਤਾਈਕਵਾਡੋਂ ਅੰਡਰ 14 ਮੁੰਡੇ 23 ਕਿਲੋ ਭਾਰ ਵਿੱਚ ਨਵਦੀਪ ਸਿੰਘ ਮੌੜ ਜੋਨ ਨੇ ਪਹਿਲਾ, ਹਰਜਿੰਦਰ ਸਿੰਘ ਮੌੜ ਜੋਨ ਨੇ ਦੂਜਾ, 25 ਕਿਲੋ ਭਾਰ ਵਿੱਚ ਖੁਸ਼ਪ੍ਰੀਤ ਸਿੰਘ ਮੌੜ ਜੋਨ ਨੇ ਪਹਿਲਾ, ਨਿਖਿਲ ਸ਼ਰਮਾ ਗੋਨਿਆਣਾ ਜੋਨ ਨੇ ਦੂਜਾ, 27 ਕਿਲੋ ਭਾਰ ਵਿੱਚ ਲਵਯਮ ਬਠਿੰਡਾ 2 ਜੋਨ ਨੇ ਪਹਿਲਾ, ਹੈਪੀ ਸਿੰਘ ਮੌੜ ਜੋਨ ਨੇ ਦੂਜਾ, 32 ਕਿਲੋ ਵਿੱਚ ਤਨਮੈ ਬਠਿੰਡਾ 1 ਨੇ ਪਹਿਲਾ, ਆਰੁਸ ਬਠਿੰਡਾ 2 ਜੋਨ ਨੇ ਦੂਜਾ,ਗੱਤਕਾ ਅੰਡਰ 14 ਲੜਕੀਆਂ ਫਰੀ ਸੋਟੀ ਵਿਅਕਤੀਗਤ ਵਿੱਚ ਸਿਮਰਨਪ੍ਰੀਤ ਕੌਰ ਮੰਡੀ ਕਲਾਂ ਜੋਨ ਨੇ ਪਹਿਲਾ, ਨਵਦੀਪ ਕੌਰ ਮੰਡੀ ਫੂਲ ਜੋਨ ਨੇ ਦੂਜਾ, ਅੰਡਰ 19 ਵਿੱਚ ਅਮਨਪ੍ਰੀਤ ਕੌਰ ਤਲਵੰਡੀ ਸਾਬੋ ਜੋਨ ਨੇ ਪਹਿਲਾ, ਹਰਨੂਰ ਕੌਰ ਮੌੜ ਮੰਡੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ।

ਇਹ ਵੀ ਪੜ੍ਹੋ  prinkle ludhiana; ਸ਼ੋਸਲ ਮੀਡੀਆ ‘ਤੇ ਵਿਵਾਦਾਂ ‘ਚ ਰਹਿਣ ਵਾਲਾ ਲੁਧਿਆਣਾ ਦਾ ‘ਪ੍ਰਿੰਕਲ’ ਪੁਲਿਸ ਵੱਲੋਂ ਗ੍ਰਿਫਤਾਰ

ਖੋ ਖੋ ਅੰਡਰ 19 ਕੁੜੀਆਂ ਵਿੱਚ ਭੁੱਚੋ ਮੰਡੀ ਨੇ ਮੰਡੀ ਕਲਾਂ ਨੂੰ, ਅੰਡਰ 17 ਕੁੜੀਆ ਵਿੱਚ ਮੰਡੀ ਫੂਲ ਨੇ ਗੋਨਿਆਣਾ ਨੂੰ, ਮੋੜ ਮੰਡੀ ਨੇ ਭਗਤਾਂ ਜੋਨ ਨੂੰ ਹਰਾਇਆ।ਇਸ ਮੌਕੇ ਹੋਰਨਾਂ ਤੋਂ ਇਲਾਵਾ ਐਡਵੋਕੇਟ ਸੁਖਦੀਪ ਸਿੰਘ,ਪ੍ਰਿੰਸੀਪਲ ਕੁਲਵਿੰਦਰ ਸਿੰਘ, ਪ੍ਰਿੰਸੀਪਲ ਜਸਵੀਰ ਸਿੰਘ, ਪ੍ਰਿੰਸੀਪਲ ਵਰਿੰਦਰਪਾਲ ਸਿੰਘ, ਪ੍ਰਿੰਸੀਪਲ ਸੁਨੀਲ ਗੁਪਤਾ, ਲੈਕਚਰਾਰ ਜਗਦੀਸ਼ ਕੁਮਾਰ, ਹਰਭਗਵਾਨ ਦਾਸ, ਨਵਸੰਗੀਤ, ਗੁਰਜੀਤ ਸਿੰਘ ਝੱਬਰ ਅਤੇ ਭੁਪਿੰਦਰ ਸਿੰਘ ਤੱਗੜ, ਹਰਬਿੰਦਰ ਸਿੰਘ ਨੀਟਾ ਹਾਜ਼ਰ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

 

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

आज का भारत दुनिया के सामने विकास के नए मॉडल का उदाहरण पेश कर रहा: मुख्यमंत्री

👉मुख्यमंत्री नायब सैनी ने हरियाणा को विकास की सौगातें...

अमृत भारत स्टेशन योजना के तहत हरियाणा के दो पुनर्विकसित रेलवे स्टेशनों का उद्घाटन

👉मुख्यमंत्री ने पुनर्विकसित कालका रेलवे स्टेशन पर आयोजित कार्यक्रम...