ਵੋਕਲ ਫਾਰ ਲੋਕਲ, ਆਤਮਨਿਰਭਰਤਾ ਅਤੇ ਸਵਦੇਸ਼ੀ ਨਾਲ ਬਣੇਗਾ ਵਿਕਸਿਤ ਭਾਰਤ – ਨਾਇਬ ਸਿੰਘ ਸੈਣੀ

Date:

spot_img

👉ਸੀਐਮ ਨਾਇਬ ਸਿੰਘ ਸੈਣੀ ਨੇ ਫਰੀਦਾਬਾਦ ਦੇ ਸੂਰਜਕੁੰਡ ਵਿੱਚ ਕੀਤਾ ਦੀਵਾਲੀ ਮੇਲੇ ਦਾ ਉਦਘਾਟਨ
Haryana News: ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਸਾਲ 2047 ਤੱਕ ਵਿਕਸਿਤ ਭਾਰਤ ਦਾ ਟੀਚਾ ਰੱਖਿਆ ਹੈ। ਵਿਕਸਿਤ ਭਾਰਤ ਦਾ ਮਾਰਗ ਵੋਕਲ ਫਾਰ ਲੋਕਲ, ਆਤਮਨਿਰਭਰਤਾ ਅਤੇ ਸਵਦੇਸ਼ ਤੋਂ ਹੋ ਕੇ ਜਾਂਦਾ ਹੈ। ਉਨ੍ਹਾਂ ਨੇ ਇਹ ਗੱਲ ਵੀਰਵਾਰ ਨੁੰ ਫਰੀਦਾਬਾਦ ਦੇ ਸੂਰਜਕੁੰਡ ਵਿੱਚ ਦੀਵਾਲੀ ਮੇਲੇ ਦਾ ਉਦਘਾਟਨ ਕਰਨ ਦੇ ਬਾਅਦ ਮੌਜੂਦ ਜਨਸਮੂਹ ਨੁੰ ਸੰਬੋਧਿਤ ਕਰਦੇ ਹੋਏ ਕਹੀ।ਨਾਇਬ ਸਿੰਘ ਸੈਣੀ ਨੇ ਵਿਜੈ ਦਸ਼ਮੀ ਦੀ ਵਧਾਈ ਦਿੰਦੇ ਹੋਏ ਰਾਸ਼ਟਰਪਿਤਾ ਮਹਾਤਮਾ ਗਾਂਧੀ ਤੇ ਸਾਬਕਾ ਪ੍ਰਧਾਨ ਮੰਤਰੀ ਸੁਰਗਵਾਸੀ ਲਾਲ ਬਹਾਦੁਰ ਸ਼ਾਸਤਰੀ ਨੂੰ ਉਨ੍ਹਾਂ ਦੀ ਜੈਯੰਤੀ ‘ਤੇ ਸ਼ਰਧਾਸੁਮਨ ਵੀ ਅਰਪਿਤ ਕੀਤੇ।

ਇਹ ਵੀ ਪੜ੍ਹੋ ਪੰਜਾਬ ਵੱਲੋਂ ਵਿੱਤੀ ਸਾਲ 25-26 ਦੇ ਪਹਿਲੇ ਅੱਧ ਦੌਰਾਨ 22.35% ਦੀ ਸ਼ਾਨਦਾਰ ਜੀਐਸਟੀ ਵਿਕਾਸ ਦਰ ਪ੍ਰਾਪਤ: ਹਰਪਾਲ ਸਿੰਘ ਚੀਮਾ

ਉਨ੍ਹਾਂ ਨੇ ਕਿਹਾ ਕਿ ਇਸ ਵਾਰ ਦੀਵਾਲੀ ਮੇਲੇ ਦਾ ਥੀਮ ਆਤਮਨਿਰਭਰ ਭਾਰਤ-ਸਵਦੇਸ਼ੀ ਮੇਲਾ ਅਤੇ ਵੀ ਯੂਨਾਇਟ ਫੈਮਲੀਜ਼ ਹੈ। ਜਿਸ ਤਰ੍ਹਾ ਸੁਤੰਤਰਤਾ ਅੰਦੋਲਨ ਨੂੰ ਸਵਦੇਸ਼ੀ ਦੇ ਮੰਤਰ ਨਾਲ ਤਾਕਤ ਮਿਲੀ, ਉੱਦਾਂ ਹੀ ਦੇਸ਼ ਦੀ ਖੁਸ਼ਹਾਲੀ ਨੂੰ ਵੀ ਸਵਦੇਸ਼ੀ ਦੇ ਮੰਤਰ ਨਾਲ ਸ਼ਕਤੀ ਮਿਲੇਗੀ। ਸਾਨੂੰ ਉਹ ਸਮਾਨ ਖਰੀਦਣਾ ਚਾਹੀਦਾ ਹੈ ਜੋਕਿ ਮੇਡ ਇਨ ਇੰਡੀਆ ਹੋਵੇ, ਜਿਸ ਵਿੱਚ ਦੇਸ਼ ਦੇ ਨੌਜੁਆਨਾਂ ਦੀ ਮਿਹਨਤ ਲੱਗੀ ਹੋਵੇ। ਇਤਿਹਾਸ ਤੋਂ ਪਤਾ ਚਲਦਾ ਹੈ ਕਿ ਜਦੋਂ ਭਾਰਤ ਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ, ਉਸ ਸਮੇਂ ਦੀ ਖੁਸ਼ਹਾਲ ਵਿੱਚ ਸਵਦੇਸ਼ੀ ਦਾ ਵੱਡਾ ਯੋਗਦਾਨ ਸੀ।ਮੁੱਖ ਮੰਤਰੀ ਨੇ ਕਿਹਾ ਕਿ 7 ਅਕਤੂਬਰ ਤੱਕ ਚੱਲਣ ਵਾਲਾ ਇਹ ਮੇਲਾ ਉਤਸਵ ਅਤੇ ਮਨੋਰੰਜਨ ਦੇ ਨਾਲ-ਨਾਲ ਸਥਾਨਕ ਵਪਾਰ, ਸਭਿਆਚਾਰ ਅਤੇ ਕਲਾ ਨੂੰ ਪ੍ਰੋਤਸਾਹਨ ਦੇਣ ਦਾ ਇੱਕ ਮਜਬੂਤ ਮੰਚ ਹੈ। ਸਵਦੇਸ਼ੀ ਦਾ ਉਤਸਵ ਦੀਵਾਲੀ ਮੇਲਾ ਦੇਸ਼ ਦੇ ਸ਼ਿਲਪਕਾਰਾਂ ਦਾ ਹੌਂਸਾਲ ਵੀ ਵਧਾਉਂਦਾ ਹੈ। ਉਨ੍ਹਾਂ ਨੇ ਮੇਲੇ ਵਿੱਚ ਪਹਿਲਾਂ ਹੀ ਦਿਨ ਪਹੁੰਚੇ ਲੋਕਾਂ ਨੁੰ ਕਿਹਾ ਕਿ ਤੁਸੀਂ ਇੱਥੋ ਸਮਾਨ ਖਰੀਦੋਗੇ ਤਾਂ ਨਾ ਸਿਰਫ ਸ਼ਿਲਪਕਾਰਾਂ ਨੂੰ ਪ੍ਰੋਤਸਾਹਨ ਮਿਲੇਗਾ ਸਗੋ ਦੇਸ਼ ਆਤਮਨਿਰਭਰਤਾ ਵੱਲ ਅੱਗੇ ਵਧੇਗਾ।

ਇਹ ਵੀ ਪੜ੍ਹੋ ਪਤੰਜਲੀ ਯੋਗ ਪੀਠ ਦੇ ਮੁਖੀ ਬਾਬਾ ਰਾਮ ਦੇਵ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਸਵਦੇਸ਼ੀ ਦੇ ਸੰਕਲਪ ਨੁੰ ਜਨ ਅੰਦੋਲਨ ਬਨਾਉਣ ਲਈ ਪੂਰੇ ਦੇਸ਼ ਵਿੱਚ ਆਤਮਨਿਰਭਰ ਭਾਰਤ ਸੰਕਲਪ ਮੁਹਿੰਮ ਚਲਾਈ ਜਾ ਰਹੀ ਹੈ ਤਾਂ ਜੋ ਭਾਰਤ ਰਤਨ ਅਤੇ ਸਾਬਕਾ ਪ੍ਰਧਾਨ ਮੰਤਰੀ ਸੁਰਗਵਾਸੀ ਸ੍ਰੀ ਅਟਲ ਬਿਹਾਰੀ ਵਾਜਪੇਯੀ ਦੀ ਜੈਯੰਤੀ 25 ਦਸੰਬਰ ਤੱਕ ਚੱਲੇਗੀ।ਉਨ੍ਹਾਂ ਨੇ ਕਿਹਾ ਕਿ ਦੀਵਾਲੀ ਮੇਲੇ ਵਿੱਚ ਪ੍ਰਦਰਸ਼ਿਤ ਕੀਤੀ ਗਈ ਕਲਾਕ੍ਰਿਤੀਆਂ, ਉਤਪਾਦ, ਗੀਤ ਤੇ ਸੰਗੀਤ ਲਘੂ ਭਾਰਤ ਦੀ ਤਸਵੀਰ ਪੇਸ਼ ਕਰਦੇ ਹਨ। ਨਾਲ ਹੀ ਕਲਚਰ ਜੋਨ ਵਿੱਚ ਏਕ ਭਾਰਤ-ਸ਼੍ਰੇਸ਼, ਭਾਰਤ ਦੀ ਝਲਕ ਦੇਖਣ ਨੂੰ ਮਿਲਦੀ ਹੈ। ਇਹ ਮੇਲਾ ਗ੍ਰਾਮੀਣ ਉਤਪਾਦਕਾਂ ਨੂੰ ਸ਼ਹਿਰੀ ਖਪਤਕਾਰਾਂ ਦੀ ਪਸੰਦ ਨੂੰ ਜਾਨਣ ਦਾ ਵੀ ਮੌਕਾ ਪ੍ਰਦਾਨ ਕਰਦਾ ਹੈ। ਉਨ੍ਹਾਂ ਨੇ ਮੇਲੇ ਦੇ ਆਯੋਜਨ ਲਈ ਸੇਰ-ਸਪਾਟਾ ਵਿਭਾਗ, ਸ਼ਿਲਪਕਾਰਾਂ, ਗੀਤ-ਸੰਗੀਤ ਦੇ ਦਲਾਂ ਦੀ ਪ੍ਰਸੰਸਾਂ ਵੀ ਕੀਤੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਮੇਲਾ ਪਰਿਸਰ ਦਾ ਦੌਰਾ ਵੀ ਕੀਤਾ ਅਤੇ ਮੇਲੇ ਦੇ ਪ੍ਰਤੀਭਾਗੀਆਂ ਦੀ ਹੌਂਸਲਾ ਅਫਜਾਈ ਵੀ ਕੀਤੀ। ਮੁੱਖ ਚੌਪਾਲ ਵਿੱਚ ਪ੍ਰੋਗਰਾਮ ਦੇ ਉਦਘਾਟਨ ਤੋਂ ਪਹਿਲਾਂ ਮੁੱਖ ਮੰਤਰੀ ਨੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਸੁਰਵਗਾਸੀ ਸ੍ਰੀ ਲਾਲ ਬਹਾਦੁਰ ਸ਼ਾਸਤਰੀ ਦੇ ਫੋਟੋ ‘ਤੇ ਪੁਸ਼ਪ ਅਰਪਿਤ ਕਰ ਨਮਨ ਕੀਤਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

 

LEAVE A REPLY

Please enter your comment!
Please enter your name here

spot_img

Share post:

Popular

More like this
Related

ਗੈਂਗਸਟਰਾਂ ‘ਤੇ ਵਾਰ ਦਾ 138ਵਾਂ ਦਿਨ: ਪੰਜਾਬ ਪੁਲਿਸ ਵੱਲੋਂ 541 ਥਾਈਂ ਛਾਪੇਮਾਰੀ; 281 ਗ੍ਰਿਫ਼ਤਾਰ

👉ਪੁਲਿਸ ਟੀਮਾਂ ਨੇ 74 ਵਿਅਕਤੀਆਂ ਵਿਰੁੱਧ ਇਹਤਿਆਤੀ ਕਾਰਵਾਈ ਕੀਤੀ,...

चुटकुलों से सरकार नहीं, सिनेमा हॉल चल सकते हैं: नायब सिंह सैनी

👉हरियाणा के मुख्यमंत्री ने धूरी की ऐतिहासिक धरती से...