ਕਥਿਤ ਲੈਂਡ ਸਕੈਮ ਮਾਮਲੇ ‘ਚ ਪੰਜਾਬ ਦੇ ਸਾਬਕਾ ਮੁੱਖ ਸਕੱਤਰ ਨੂੰ ED ਦਾ ਸੰਮਨ

Date:

spot_img

Chandigarh News: ਪਿਛਲੇ ਕੁੱਝ ਦਿਨਾਂ ਤੋਂ ਪੰਜਾਬ ਦੇ ਪ੍ਰਸ਼ਾਸਨਿਕ ਹਲਕਿਆਂ ਵਿਚ ਕਥਿਤ ਜਮੀਨ ਘੁਟਾਲੇ ਦੇ ਮਾਮਲੇ ‘ਚ ਇਨਫੋਰਸਮੈਂਟ ਡਾਇਰੈਕਟੋਰੇਟ (ED) ਵੱਲੋਂ ਹੁਣ ਸੂਬੇ ਦੇ ਸਾਬਕਾ ਮੁੱਖ ਸਕੱਤਰ ਤੇ ਸੀਨੀਅਰ ਆਈਏਐਸ ਅਧਿਕਾਰੀ ਨੂੰ ਸੰਮਨ ਭੇਜੇ ਹਨ। ਸੂਚਨਾ ਮੁਤਾਬਕ ਮਾਲ ਵਿਭਾਗ ਦੇ ਪ੍ਰਮੁੱਖ ਸਕੱਤਰ ਅਨੁਰਾਗ ਵਰਮਾ ਨੂੰ ED ਨੇ 31 ਅਗਸਤ ਨੂੰ ਪੇਸ਼ ਹੋਣ ਲਈ ਕਿਹਾ। ਇਸਦੇ ਨਾਲ ਹੀ ਇੱਕ ਹੋਰ ਆਈਏਐਸ ਅਫਸਰ ਕੰਵਲਪ੍ਰੀਤ ਕੌਰ ਬਰਾੜ ਨੂੰ ਵੀ ਮੁੜ 27 ਅਗਸਤ ਨੂੰ ਸੱਦਿਆ ਹੈ।

ਇਹ ਵੀ ਪੜ੍ਹੋ 👉ਅਨੌਖੀ ਘਟਨਾ; ਪੰਜਾਬ ਦੇ ਇਸ ਪਿੰਡ ‘ਚੋਂ ਮਿਲਿਆ ਦੱਬਿਆ ਖ਼ਜਾਨਾ, ਪਿੰਡ ਦੇ ਲੋਕਾਂ ਨੇ ਪੁੱਟੀ ਧਰਤੀ

ਜਦਕਿ ਇਸਤੋਂ ਪਹਿਲਾਂ ED ਉਨ੍ਹਾਂ ਕੋਲੋਂ ਲੰਘੀ 18 ਅਗਸਤ ਨੂੰ ਜਲੰਧਰ ਸਥਿਤ ਈਡੀ ਦੇ ਜ਼ੋਨਲ ਦਫ਼ਤਰ ਵਿੱਚ ਪੁਛਗਿਛ ਕਰ ਚੁੱਕੀ ਹੈ।ED ਨੂੰ ਸ਼ੱਕ ਹੈ ਕਿ ਸਾਲ 2022 ਵਿਚ ਪੰਜਾਬ ‘ਚ ਲੈਂਡ ਚੈਂਜ ਪਾਲਿਸੀ ਵਿਚ ਕੀਤੀ ਗਈ ਸੋਧ ਦੇ ਨਾਲ ਕੁੱਝ ਬਿਲਡਰਾਂ ਨੂੰ ਫ਼ਾਈਦਾ ਪਹੁੰਚਾਇਆ ਗਿਆ ਹੈ। ਇਸ ਤੋਂ ਇਲਾਵਾ, ਸਨਟੇਕ ਸਿਟੀ ਮਾਮਲੇ ਵਿੱਚ, ਇਹ ਦੋਸ਼ ਲਗਾਇਆ ਗਿਆ ਹੈ ਕਿ ਪੰਜਾਬ ਖੇਤਰੀ ਅਤੇ ਸ਼ਹਿਰੀ ਯੋਜਨਾਬੰਦੀ ਅਤੇ ਵਿਕਾਸ ਐਕਟ ਦੀ ਧਾਰਾ 90 ਅਧੀਨ ਕਾਰਵਾਈ ਨੂੰ ਨਜ਼ਰਅੰਦਾਜ਼ ਕੀਤਾ ਗਿਆ ਸੀ ਅਤੇ ਸਿਰਫ਼ ਧਾਰਾ 85 ਤਹਿਤ ਕਾਰਵਾਈ ਕੀਤੀ ਗਈ ਸੀ, ਜਿਸ ਨਾਲ ਬਿਲਡਰ ਨੂੰ ਰਾਹਤ ਮਿਲੀ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img
spot_img

Share post:

Popular

More like this
Related

Bathinda Police ਨੇ ਥਾਣਿਆਂ ‘ਚ ਕਬਾੜ ਬਣ ਰਹੇ ਵਹੀਕਲਾਂ ਦੀ ਨਿਲਾਮੀ ਕਰਕੇ 55 ਲੱਖ ‘ਵੱਟੇ’

👉335 ਫੈਸਲਾਸ਼ੁਦਾ ਮੁਕੱਦਮਿਆਂ ਵਿੱਚ ਬਰਾਮਦ 384 ਵਹੀਕਲ ਖੁੱਲੀ ਬੋਲੀ...

ਰਾਜਾ ਵੜਿੰਗ ਨੇ ਮਾਨਸਾ ਵਿੱਚ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ

👉ਨਸ਼ਿਆਂ ਦੇ ਸੰਕਟ ਅਤੇ ਵਿਗੜ ਰਹੀ ਕਾਨੂੰਨ ਵਿਵਸਥਾ ਲਈ...