ਅਨੌਖੀ ਘਟਨਾ; ਪੰਜਾਬ ਦੇ ਇਸ ਪਿੰਡ ‘ਚੋਂ ਮਿਲਿਆ ਦੱਬਿਆ ਖ਼ਜਾਨਾ, ਪਿੰਡ ਦੇ ਲੋਕਾਂ ਨੇ ਪੁੱਟੀ ਧਰਤੀ

Date:

spot_img

Mohali News: ਪੰਜਾਬ ਦੇ ਇੱਕ ਪਿੰਡ ‘ਚ ਧਰਤੀ ਦੀ ਖੁਦਾਈ ਸਮੇਂ ਚਾਂਦੀ ਦੇ ਸਿੱਕਿਆ ਨਾਲ ਭਰਿਆ ਹੋਇਆ ਇੱਕ ਮਿੱਟੀ ਦਾ ਕੁੱਜਾ ਬਰਾਮਦ ਹੋਣ ਦੀ ਖਬਰ ਹੈ। ਮੋਹਾਲੀ ਜ਼ਿਲ੍ਹੇ ਦੇ ਇਤਿਹਾਸਕ ਪਿੰਡ ਘੜੂਆਂ ‘ਚ ਇਹ ਖਜਾਨਾ ਮਿਲਣ ਦੀ ਖ਼ਬਰ ਪਿੰਡ ‘ਚ ਅੱਗ ਵਾਂਗ ਫੈਲ ਗਈ। ਜਿਸਤੋਂ ਬਾਅਦ ਕੀ ਨੌਜਵਾਨ, ਕੀ ਬਜ਼ੁਰਗ, ਬਲਕਿ ਔਰਤਾਂ ਤੇ ਬੱਚੇ ਵੀ ਪਿੰਡ ਦੀ ਬਿਲਕੁੱਲ ਵਿਚਕਾਰ ਇਸ ਜਗ੍ਹਾਂ ‘ਤੇ ਪੁੱਜ ਗਏ ਤੇ ਧਰਤੀ ਨੂੰ ਪੁੱਟਣਾ ਸ਼ੁਰੂ ਕਰ ਦਿੱਤਾ। ਸ਼ਾਮ ਨੂੰ ਵਾਪਰੀ ਇਸ ਘਟਨਾ ਦੀ ਸੂਚਨਾ ਪੁਲਿਸ ਪ੍ਰਸ਼ਾਸਨ ਨੂੰ ਦੇਰ ਰਾਤ ਮਿਲੀ, ਜਿਸਤੋਂ ਬਾਅਦ ਮੌਕੇ ‘ਤੇ ਪੁੱਜ ਕੇ ਲੋਕਾਂ ਨੂੰ ਇੱਥੋਂ ਹਟਾਇਆ ਅਤੇ ਪੁਟਾਈ ਵਾਲੇ ਇਲਾਕੇ ਨੁੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ।

ਇਹ ਵੀ ਪੜ੍ਹੋ 👉Breaking News; Bathinda Police ‘ਚ ਵੱਡਾ ਫੇਰਬਦਲ, Ins Rank ਤੋਂ ਲੈ ਕੇ ਸਿਪਾਹੀ ਤੱਕ 300 ਮੁਲਾਜ਼ਮਾਂ ਦੇ ਕੀਤੇ ਤਬਾਦਲੇ

ਮੁਢਲੀ ਜਾਣਕਾਰੀ ਮੁਤਾਬਕ ਪਿੰਡ ਦੇ ਵਿਚਕਾਰ ਮਜਦੂਰਾਂ ਵੱਲੋਂ ਲਾਇਬ੍ਰੇਰੀ ਦੀ ਨੀਂਹ ਪੁੱਟੀ ਜਾ ਰਹੀ ਸੀ। ਇਸ ਦੌਰਾਨ ਇੱਥੋਂ ਇੱਕ ਪੁਰਾਣਾ ਮਿੱਟੀ ਦਾ ਕੁੱਜ਼ਾ ਲੱਭਿਆ, ਜਿਹੜਾ ਕੱਪੜੇ ਤੇ ਰੱਸੀ ਨਾਲ ਪੂਰੀ ਤਰ੍ਹਾਂ ਢਕ ਕੇ ਬੰਨਿਆ ਹੋਇਆ ਸੀ। ਮਜਦੂਰਾਂ ਵੱਲੋਂ ਜਦ ਇਸ ਕੁੱਜੇ ਨੂੰ ਉਤਸਕਤਾ ਵਸ ਖੋਲਿਆ ਗਿਆ ਤਾਂ ਇਸਦੇ ਵਿਚੋਂ ਚਾਂਦੀ ਦੇ ਸਿੱਕੇ ਨਿਕਲੇ, ਜਿਸਦੇ ਉੱਪਰ ਉਰਦੂ ਦੇ ਵਿਚ ਕੁੱਝ ਉਕਰਿਆ ਹੋਇਆ ਸੀ। ਕੁੱਝ ਹੀ ਸਮੇਂ ਵਿਚ ਇਹ ਗੱਲ ਪਿੰਡ ਵਿਚ ਜੰਗਲ ਦੀ ਅੱਗ ਵਾਂਗ ਫ਼ੈਲ ਗਈ ਤੇ ਲੋਕ ਵਾਹੋ-ਧਾਈ ਉਸ ਥਾਂ ਵੱਲ ਕਹੀਆਂ ਤੇ ਹੋਰ ਸਮਾਨ ਲੈ ਕੇ ਪੁੱਜੇ।

ਇਹ ਵੀ ਪੜ੍ਹੋ 👉PCMS Association ਮਨਿਸਟੀਰੀਅਲ ਕਾਮਿਆਂ ਦੇ ਹੱਕ ‘ਚ ਡਟੀ; 27 ਨੂੰ OPDs ਬੰਦ ਰੱਖਣ ਦਾ ਐਲਾਨ

ਜਿਸਤੋਂ ਬਾਅਦ ਉਨ੍ਹਾਂ ਵੀ ਇਸ ਜਗ੍ਹਾਂ ਨੁੰ ਪੁੱਟਣਾ ਸ਼ੁਰੂ ਕਰ ਦਿੱਤਾ। ਹਾਲਾਂਕਿ ਦਸਿਆ ਜਾ ਰਿਹਾ ਕਿ ਉਕਤ ਕੁੱਜੇ ਤੋਂ ਇਲਾਵਾ ਇੱਥੋਂ ਹੋਰ ਕੁੱਝ ਨਹੀਂ ਮਿਲਿਆ। ਪਿੰਡ ਦੇ ਕੁੱਝ ਲੋਕਾਂ ਨੇ ਦਸਿਆ ਕਿ ਇਹ ਪਿੰਡ ਪੁਰਾਣੀ ਸੰਸਕ੍ਰਿਤੀ ਤੇ ਇੱਥੋਂ ਤੱਕ ਹੜੱਪਾ ਕਾਲ ਦੇ ਨਾਲ ਵੀ ਜੁੜਦਾ ਰਿਹਾ। ਜਿਸਦੇ ਚੱਲਦੇ ਸੰਭਵ ਹੈ ਕਿ ਪੁਰਾਣੇ ਸਮੇਂ ਵਿਚ ਇਹ ਕੁੱਜਾ ਦੱਬਿਆ ਗਿਆ ਹੋਵੇ। ਫ਼ਿਲਹਾਲ ਇਸ ਘਟਨਾ ਦੀ ਪੂਰੇ ਇਲਾਕੇ ਵਿਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img
spot_img

Share post:

Popular

More like this
Related

Bathinda Police ਨੇ ਥਾਣਿਆਂ ‘ਚ ਕਬਾੜ ਬਣ ਰਹੇ ਵਹੀਕਲਾਂ ਦੀ ਨਿਲਾਮੀ ਕਰਕੇ 55 ਲੱਖ ‘ਵੱਟੇ’

👉335 ਫੈਸਲਾਸ਼ੁਦਾ ਮੁਕੱਦਮਿਆਂ ਵਿੱਚ ਬਰਾਮਦ 384 ਵਹੀਕਲ ਖੁੱਲੀ ਬੋਲੀ...

ਰਾਜਾ ਵੜਿੰਗ ਨੇ ਮਾਨਸਾ ਵਿੱਚ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ

👉ਨਸ਼ਿਆਂ ਦੇ ਸੰਕਟ ਅਤੇ ਵਿਗੜ ਰਹੀ ਕਾਨੂੰਨ ਵਿਵਸਥਾ ਲਈ...