ਵਰਿੰਦਰ ਕੁਮਾਰ ਸ਼ਰਮਾ ਬਣੇ ਬਠਿੰਡਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ

Date:

spot_img

ਸੁਖਜਿੰਦਰ ਮਾਨ

ਬਠਿੰਡਾ, 17 ਦਸੰਬਰ:-ਮਾਲਵਾ ਦੀ ਸਭ ਤੋਂ ਵੱਡੀ ਵਕੀਲਾਂ ਦੀ ਸੰਸਥਾ ਮੰਨੀ ਜਾਂਦੀ ਬਠਿੰਡਾ ਬਾਰ ਐਸੋਸੀਏਸ਼ਨ ਦੀਆਂ ਹੋਈਆਂ ਚੋਣਾਂ ’ਚ ਐਡਵੋਕੇਟ ਵਰਿੰਦਰ ਕੁਮਾਰ ਸ਼ਰਮਾ ਅਪਣੇ ਨੇੜਲੇ ਵਿਰੋਧੀ ਐਡਵੋਕੇਟ  ਰੋਹਿਤ ਰੋਮਾਣਾ ਨੂੰ 68 ਵੋਟਾਂ ਦੇ ਅੰਤਰ ਨਾਲ ਜਿੱਤ ਕੇ ਪ੍ਰਧਾਨ ਬਣ ਗਏ ਹਨ। ਅੱਜ ਪਈਆਂ ਵੋਟਾਂ ਵਿਚ ਸਰਮਾ ਨੂੰ 538 ਅਤੇ ਰੋਮਾਣਾ ਨੂੰ 470 ਵੋਟਾਂ ਪਈਆਂ। ਉਜ ਕੁੱਲ 1147 ਵੋਟਾਂ ਵਿਚੋਂ 1013 ਵੋਟਾਂ ਪੋਲ ਹੋਈਆਂ ਜਦੋਂਕਿ ਚਾਰ ਕੈਂਸਲ ਹੋ ਗਈਆਂ। ਇਸੇ ਤਰ੍ਹਾਂ ਉਪ ਪ੍ਰਧਾਨ ਲਈ ਐਡਵੋਕੇਟ ਸੂਰੀਆ ਕਾਂਤ ਨੇ ਐਡਵੋਕੇਟ ਮਹੇਸ ਕੁਮਾਰ ਨੂੰ 44 ਵੋਟਾਂ ਦੇ ਅੰਤਰ ਨਾਲ ਹਰਾਇਆ। ਜਦੋਂਕਿ ਸੈਕਟਰੀ ਦੇ ਅਹੁੱਦੇ ਲਈ ਹੋਏ ਫ਼ਸਵੇ ਮੁਕਾਬਲੇ ਵਿਚ ਐਡਵੋਕੇਟ ਗੁਰਿੰਦਰ ਸਿੱਧੂ ਅਪਣੇ ਵਿਰੋਧੀ ਐਡਵੋਕੇਟ ਸੁਨੀਲ ਤਿ੍ਰਪਾਠੀ ਤੋਂ 6 ਵੋਟਾਂ ਦੇ ਅੰਤਰ ਨਾਲ ਮਾਤ ਖ਼ਾ ਗਏ। ਉਧਰ ਕੈਸੀਅਰ ਦੇ ਅਹੁੱਦੇ ਲਈ ਮਹਿਲਾ ਵਕੀਲ ਸਤਵੀਰ ਕੌਰ ਨੇ ਐਡਵੋਕੇਟ ਜਸਵੀਰ ਕੌਰ ਨੂੰ 178 ਵੋਟਾਂ ਦੇ ਵੱਡੇ ਅੰਤਰ ਨਾਲ ਹਰਾਇਆ। ਇਸਤੋਂ ਇਲਾਵਾ ਜੁਆਇੰਟ ਸਕੱਤਰ ਦੇ ਅਹੁੱਦੇ ਲਈ ਐਡਵੋਕੇਟ ਗੁਰਪ੍ਰੀਤ ਸਿੰਘ ਨੇ ਐਡਵੋਕੇਟ ਅਮਰ ਸਿੰਘ ਨੂੰ 54 ਵੋਟਾਂ ਨਾਲ ਹਰਾਇਆ। ਉਧਰ ਨਵੀਂ ਚੁਣੀ ਗਈ ਟੀਮ ਨੇ ਵਕੀਲਾਂ ਦੀ ਭਲਾਈ ਲਈ ਹਰ ਸੰਭਵ ਕਦਮ ਚੁੱਕਣ ਦਾ ਭਰੋਸਾ ਦਿਵਾਇਆ।

LEAVE A REPLY

Please enter your comment!
Please enter your name here

spot_img
spot_img

Share post:

Popular

More like this
Related

RBDAV Public School ਵੱਲੋਂ ਅਧਿਆਪਕਾਂ ਲਈ ਦੋ-ਰੋਜ਼ਾ ਸਮਰੱਥਾ ਵਰਕਸ਼ਾਪ ਦਾ ਆਯੋਜਨ

Bathinda News: RBDAV Public School ; ਪ੍ਰਿੰਸੀਪਲ ਡਾ. ਅਨੁਰਾਧਾ...

‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’; ਚੇਅਰਮੈਨ ਇੰਦਰਜੀਤ ਮਾਨ ਦੀ ਅਗਵਾਈ ਹੇਠ ਭਾਈਰੂਪਾ ਵਿਖੇ ਪ੍ਰੋਗਰਾਮ ਅੱਜ 

ਚੇਅਰਮੈਨ ਮਾਨ ਵੱਲੋਂ ਭਾਈਰੂਪਾ ਵਿਖੇ ਪਾਰਟੀ ਵੱਲੋਂ ਰੱਖੇ ਪ੍ਰੋਗਰਾਮ...

Bathinda ‘ਚ ਤੜਕਸਾਰ ਵਾਪਰੇ ਭਿਆਨਕ ਹਾਦਸੇ ਵਿੱਚ 4 ਦੀ ਮੌ*ਤ, 7 ਜ਼ਖਮੀ 

Bathinda News: ਬਠਿੰਡਾ ਡੱਬਵਾਲੀ ਕੌਮੀ ਮਾਰਗ ਉੱਪਰ ਬੁੱਧਵਾਰ ਤੜਕਸਾਰ...