Bathinda News: North Zone Inter-University Hockey Women’s Championship; DAV College Bathinda ਵੱਲੋਂ ਕਰਵਾਏ ਜਾ ਰਹੇ ਨਾਰਥ ਜ਼ੋਨ ਅੰਤਰ ਯੂਨੀਵਰਸਿਟੀ ਹਾਕੀ ਵੂਮੈਨ ਚੈਂਪੀਅਨਸ਼ਿਪ 11-15 ਜਨਵਰੀ 2025-2026 ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਟੀਮ ਪਹਿਲੇ ਸਥਾਨ ‘ਤੇ ਰਹੀ। ਇਸ ਚੈਂਪੀਅਨਸ਼ਿਪ ਵਿੱਚ ਕੁੱਲ 30 ਟੀਮਾਂ ਨੇ ਭਾਗ ਲਿਆ ਸੀ, ਜਿਸ ਵਿਚੋਂ ਚਾਰ ਟੀਮਾਂ ਲੀਗ ਸਟੇਜ ‘ਤੇ ਪਹੁੰਚੀਆਂ ਸਨ। ਇਨ੍ਹਾਂ ਟੀਮਾਂ ਵਿੱਚ ਐਲਪੀਯੂ ਫਗਵਾੜਾ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੂੰ 2-1 ਨਾਲ ਹਰਾਇਆ। ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਜੀਜੀਯੂਐਸਟੀ ਹਿਸਾਰ ਨੂੰ 3-2 ਨਾਲ ਹਰਾਇਆ।
ਇਹ ਵੀ ਪੜ੍ਹੋ ਕੜਾਕੇ ਦੀ ਠੰਢ ਤੇ ਸੰਘਣੀ ਧੁੰਦ ਦੇ ਚੱਲਦਿਆਂ Punjab ਦੇ ਸਕੂਲਾਂ ਦਾ ਸਮਾਂ ਬਦਲਿਆਂ
ਸ਼ਾਮ ਸਮੇਂ ਹੋਏ ਮੈਚਾਂ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੂੰ 2-1 ਨਾਲ ਹਰਾਇਆ ਅਤੇ ਜੀਜੇਯੂਐਸਟੀ ਹਿਸਾਰ ਨੇ ਐਲਪੀਯੂ ਫਗਵਾੜਾ ਨੂੰ 3-1 ਨਾਲ ਹਰਾਇਆ। ਪੰਜਵੇਂ ਦਿਨ ਹੋਏ ਮੈਚਾਂ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਟੀਮ ਪਹਿਲੇ, ਐਲਪੀਯੂ ਫਗਵਾੜਾ ਦੂਜੇ, ਜੀਐਨਡੀਯੂ ਅੰਮ੍ਰਿਤਸਰ ਤੀਜੇ ਅਤੇ ਜੀਜੇਯੂਐਸਟੀ ਹਿਸਾਰ ਚੌਥੇ ਸਥਾਨ ਤੇ ਰਹੀ।
ਇਹ ਵੀ ਪੜ੍ਹੋ CM Bhagwant Singh Mann ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਸੌਂਪਿਆ ਸਪੱਸ਼ਟੀਕਰਨ, ਦਿੱਤੇ ਇਹ ਸਬੂਤ
ਇਸ ਮੌਕੇ ਮੁੱਖ ਮਹਿਮਾਨ ਡੀਐਸਪੀ ਗੁਰਪ੍ਰੀਤ ਸਿੰਘ, ਡਾ.ਕੇ.ਕੇ ਨੌਹਰੀਆ, ਡਾਇਰੈਕਟਰ ਸਪੋਰਟਸ ਮੈਡਮ ਗੁਰਦੀਪ ਕੌਰ ਰੰਧਾਵਾ, ਜ਼ਿਲ੍ਹਾ ਖੇਡ ਅਫ਼ਸਰ ਸ.ਰੁਪਿੰਦਰ ਸਿੰਘ ਬਰਾੜ, ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ ਦੇ ਸਾਬਕਾ ਪ੍ਰਿੰਸੀਪਲ ਡਾ. ਸੁਰਜੀਤ ਸਿੰਘ, ਡੀ.ਏ.ਵੀ ਕਾਲਜ ਬਠਿੰਡਾ ਦੇ ਸਾਬਕਾ ਪ੍ਰੋ.ਮਦਨ ਲਾਲ ਖਿਡਾਰਨਾਂ ਦਾ ਹੌਸਲਾ ਵਧਾਉਣ ਲਈ ਉਚੇਚੇ ਤੌਰ ‘ਤੇ ਪੁੱਜੇ, ਜਿੰਨ੍ਹਾਂ ਦਾ ਸਨਮਾਨ ਡੀ.ਏ.ਵੀ ਕਾਲਜ ਬਠਿੰਡਾ ਦੇ ਪ੍ਰਿੰਸੀਪਲ ਡਾ.ਰਾਜੀਵ ਕੁਮਾਰ ਸ਼ਰਮਾ,ਸਮੂਹ ਸਟਾਫ਼ ਮੈਂਬਰਾਂ ਅਤੇ ਕਾਲਜ ਦੇ ਫਿਜ਼ੀਕਲ ਐਜੂਕੇਸ਼ਨ ਵਿਭਾਗ ਦੇ ਅਧਿਆਪਕਾਂ ਨੇ ਕੀਤਾ।
ਇਹ ਵੀ ਪੜ੍ਹੋ CM Bhagwant Mann ਦੀ ਪੇਸ਼ੀ ਤੋਂ ਬਾਅਦ ਜਥੇਦਾਰ ਗੜਗੱਜ਼ ਦਾ ਅਹਿਮ ਬਿਆਨ ਆਇਆ ਸਾਹਮਣੇ
ਕਾਲਜ ਵਲੋਂ ਟੂਰਨਾਮੈਂਟ ਐਬਜਰਵਰ ਡਾ.ਸੰਦੀਪ ਸਿੰਘ ਸੈਂਟਰਲ ਯੂਨੀਵਰਸਿਟੀ ਹਰਿਆਣਾ, ਸ.ਰੁਪਿੰਦਰ ਸਿੰਘ, ਪ੍ਰਿੰਸੀਪਲ ਡਾ.ਰਾਜੀਵ ਕੁਮਾਰ ਸ਼ਰਮਾ, ਡਾ.ਸੁਰਜੀਤ ਸਿੰਘ , ਮੈਡਮ ਗੁਰਪ੍ਰੀਤ ਕੌਰ, ਮੈਡਮ ਮੀਨਾਕਸ਼ੀ ਰੰਧਾਵਾ, ਹਾਕੀ ਕੋਚਾਂ, ਅਤੇ ਟੈਕਨੀਸ਼ੀਅਨ ਟੀਮ ਨੂੰ ਸਨਮਾਨਿਤ ਕੀਤਾ ਗਿਆ।ਇਸ ਮੌਕੇ ਡੀ.ਏ.ਵੀ ਕਾਲਜ ਬਠਿੰਡਾ ਦੀਆਂ ਅੰਤਰ ਰਾਸ਼ਟਰੀ ਹਾਕੀ ਖਿਡਾਰਨਾਂ ਰਾਜਵਿੰਦਰ ਕੌਰ ਅਤੇ ਸੁਖਵੀਰ ਕੌਰ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।





