spot_img

ਡਾ. ਗੁਰਿੰਦਰ ਪਾਲ ਸਿੰਘ ਬਰਾੜ ਦੀ ਸੇਵਾਮੁਕਤੀ ਦਿਵਸ ‘ਤੇ ਵਿਸ਼ੇਸ਼; ਖੇਤਾਂ ਦੇ ਪੁੱਤਰ ਤੋਂ ਅਕਾਦਮਿਕ ਲੀਡਰਸ਼ਿਪ ਤੱਕ ਦਾ ਸਫ਼ਰ

Date:

spot_img

Bathinda News: ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ (MRSPTU)  ਬਠਿੰਡਾ ਦੇ ਰਜਿਸਟਰਾਰ ਵਜੋਂ 30 ਜੂਨ ਨੂੰ ਸੇਵਾਮੁਕਤ ਹੋਏ ਡਾ. ਗੁਰਿੰਦਰ ਪਾਲ ਸਿੰਘ ਬਰਾੜ ਦਾ ਜੀਵਨ-ਸਫ਼ਰ ਵਿਦਵਤਾ, ਇਮਾਨਦਾਰੀ ਅਤੇ ਮਿਸਾਲੀ ਲੋਕ ਸੇਵਾ ਦਾ ਪ੍ਰੇਰਣਾਦਾਇਕ ਅਧਿਆਇ ਹੈ। ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਭੀਟੀਵਾਲਾ ਦੇ ਇੱਕ ਸਾਦੇ ਖੁਸ਼ਹਾਲ ਕਿਸਾਨ ਪਰਿਵਾਰ ਵਿੱਚ ਜਨਮੇ ਡਾ. ਬਰਾੜ ਨੇ ਆਪਣੀ ਅਣਥੱਕ ਮਿਹਨਤ, ਦ੍ਰਿੜ੍ਹ ਇਰਾਦੇ ਅਤੇ ਲਗਨ ਦੇ ਸਦਕਾ ਉੱਚ ਸਿੱਖਿਆ ਪ੍ਰਬੰਧਨ ਦੇ ਸਭ ਤੋਂ ਮਹੱਤਵਪੂਰਨ ਅਹੁਦਿਆਂ ਵਿੱਚੋਂ ਯੂਨੀਵਰਸਿਟੀ ਦੇ ਰਜਿਸਟਰਾਰ ਤੱਕ ਦਾ ਸਫ਼ਰ ਤੈਅ ਕੀਤਾ। ਬੀ.ਈ., ਐੱਮ.ਟੈਕ., ਪੀਐੱਚ.ਡੀ., ਐੱਲ.ਐੱਲ.ਬੀ. ਸਮੇਤ ਕਈ ਵੱਕਾਰੀ ਪੇਸ਼ੇਵਰ ਫੈਲੋਸ਼ਿਪਾਂ ਨਾਲ ਸਨਮਾਨਿਤ ਡਾ. ਬਰਾੜ ਨੇ ਇੱਕ ਉੱਘੇ ਸਿੱਖਿਆ- ਸ਼ਾਸ਼ਤਰੀ ਅਤੇ ਕੁਸ਼ਲ ਪ੍ਰਸ਼ਾਸਕ ਵਜੋਂ ਵਿਸ਼ੇਸ਼ ਪਛਾਣ ਬਣਾਈ। ਨਵਿਆਉਣਯੋਗ ਊਰਜਾ, ਖ਼ਾਸ ਕਰਕੇ ਸੂਰਜੀ-ਬਾਇਓਗੈਸ ਹਾਈਬ੍ਰਿਡ ਪ੍ਰਣਾਲੀਆਂ, ਬਾਇਓਮਾਸ ਊਰਜਾ ਅਤੇ ਟਿਕਾਊ ਤਕਨਾਲੋਜੀਆਂ ਬਾਰੇ ਉਨ੍ਹਾਂ ਦੀ ਖੋਜ ਨੇ ਇੰਜੀਨੀਅਰਿੰਗ ਸਿੱਖਿਆ ਨੂੰ ਨਵੀਂ ਦਿਸ਼ਾ ਦੇਣ ਦੇ ਨਾਲ-ਨਾਲ ਵਾਤਾਵਰਣ ਪੱਖੀ ਨਵੀਨਤਾਵਾਂ ਨੂੰ ਵੀ ਉਤਸ਼ਾਹਿਤ ਕੀਤਾ ਹੈ।

ਇਹ ਵੀ ਪੜ੍ਹੋ 👉Ex CM Charanjit Singh Channi ਦਾ ਸ਼ਕਤੀ ਪ੍ਰਦਰਸ਼ਨ; ਨਰਾਜ਼ਗੀ ਦੀਆਂ ਚਰਚਾਵਾਂ ਦੌਰਾਨ ਸੱਦੀ ਸਮਰਥਕਾਂ ਦੀ ਮੀਟਿੰਗ

ਲਗਭਗ ਤਿੰਨ ਦਹਾਕਿਆਂ ਦੀ ਸਮਰਪਿਤ ਸੇਵਾ ਦੌਰਾਨ ਉਨ੍ਹਾਂ ਨੇ ਪ੍ਰਿੰਸੀਪਲ, ਡਾਇਰੈਕਟਰ, ਰਜਿਸਟਰਾਰ, ਪ੍ਰੀਖਿਆ ਕੰਟਰੋਲਰ, ਪ੍ਰਸ਼ਾਸਨਿਕ ਅਧਿਕਾਰੀ ਅਤੇ ਵਿਭਾਗ ਮੁਖੀ ਸਮੇਤ ਅਨੇਕਾਂ ਮਹੱਤਵਪੂਰਨ ਅਹੁਦਿਆਂ ਨੂੰ ਸਫ਼ਲਤਾਪੂਰਵਕ ਨਿਭਾਇਆ। ਹਰ ਜ਼ਿੰਮੇਵਾਰੀ ਵਿੱਚ ਉਹ ਪਾਰਦਰਸ਼ੀ ਪ੍ਰਸ਼ਾਸਨ, ਸੁਚੱਜੀ ਯੋਜਨਾਬੰਦੀ, ਸੰਤੁਲਿਤ ਫ਼ੈਸਲੇ ਅਤੇ ਸੰਸਥਾ ਦੇ ਸਰਵਪੱਖੀ ਵਿਕਾਸ ਪ੍ਰਤੀ ਅਡੋਲ ਵਚਨਬੱਧਤਾ ਲਈ ਜਾਣੇ ਗਏ। ਰਜਿਸਟਰਾਰ ਵਜੋਂ ਉਨ੍ਹਾਂ ਨੇ ਅਕਾਦਮਿਕ ਪ੍ਰਬੰਧਨ, ਸੁਚਾਰੂ ਪ੍ਰਸ਼ਾਸਨ, ਵਿੱਤੀ ਅਨੁਸ਼ਾਸਨ, ਗੁਣਵੱਤਾ ਯਕੀਨੀਕਰਨ, ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਵਿਦਿਆਰਥੀ ਭਲਾਈ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਯੋਗਦਾਨ ਪਾਇਆ ਅਤੇ ਆਪਣੇ ਸਹਿਕਰਮੀਆਂ, ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਭਰੋਸਾ ਅਤੇ ਸਤਿਕਾਰ ਹਾਸਲ ਕੀਤਾ।ਇੱਕ ਸਤਿਕਾਰਯੋਗ ਖੋਜਕਾਰ ਅਤੇ ਮਾਰਗਦਰਸ਼ਕ ਵਜੋਂ ਡਾ. ਬਰਾੜ ਨੇ ਅਨੇਕਾਂ ਖੋਜਾਰਥੀਆਂ ਨੂੰ ਮਾਰਗਦਰਸ਼ਨ ਦਿੱਤਾ, ਨਾਮਵਰ ਖੋਜ-ਪੱਤਰਿਕਾਵਾਂ ਵਿੱਚ ਕਈ ਖੋਜ-ਲੇਖ ਪ੍ਰਕਾਸ਼ਿਤ ਕੀਤੇ ਅਤੇ Sustainable Business Practices in Disruptive Era ਪੁਸਤਕ ਦੇ ਸਹਿ-ਲੇਖਕ ਵੀ ਰਹੇ। ਉਨ੍ਹਾਂ ਦੀ ਵਿਦਵਤਾ ਦਾ ਲਾਭ ਦੇਸ਼ ਭਰ ਦੀਆਂ ਯੂਨੀਵਰਸਿਟੀਆਂ ਨੇ ਚੋਣ ਕਮੇਟੀਆਂ, ਕਾਰਜਕਾਰੀ ਕੌਂਸਲਾਂ ਅਤੇ ਵੱਖ-ਵੱਖ ਅਕਾਦਮਿਕ ਸੰਸਥਾਵਾਂ ਰਾਹੀਂ ਲਿਆ।

ਇਹ ਵੀ ਪੜ੍ਹੋ 👉ਸੇਵਾਮੁਕਤ DEO ਕੋਲੋਂ ਰਿਸ਼ਵਤ ਮੰਗਣ ਦੇ ਦੋਸ਼ਾਂ ਹੇਠ ਸਰਕਾਰੀ ਸਕੂਲ ਦੇ ‘ਮਾਸਟਰ ਜੀ’ ਵਿਜੀਲੈਂਸ ਵੱਲੋਂ ਗ੍ਰਿਫ਼ਤਾਰਪੇਸ਼ੇਵਰ ਪ੍ਰਾਪਤੀਆਂ ਤੋਂ ਇਲਾਵਾ ਡਾ. ਬਰਾੜ ਆਪਣੀ ਸਾਦਗੀ, ਅਨੁਸ਼ਾਸਨ, ਉੱਚ ਨੈਤਿਕ ਕਦਰਾਂ-ਕੀਮਤਾਂ ਅਤੇ ਮਿਲਣਸਾਰ ਸੁਭਾਅ ਲਈ ਵੀ ਬਹੁਤ ਸਤਿਕਾਰੇ ਜਾਂਦੇ ਹਨ। ਵਿਅਸਤ ਕਾਰਜਕਾਲ ਦੇ ਬਾਵਜੂਦ ਉਹ ਆਪਣੇ ਪਿੰਡ ਅਤੇ ਮਿੱਟੀ ਨਾਲ ਸਦਾ ਜੁੜੇ ਰਹੇ ਅਤੇ ਆਪਣੇ ਪਰਿਵਾਰ ਦੇ ਬਾਗਾਂ ਅਤੇ ਖੇਤੀਬਾੜੀ ਲਈ ਵੀ ਸਮਾਂ ਕੱਢਦੇ ਰਹੇ, ਜੋ ਉਨ੍ਹਾਂ ਦੀਆਂ ਜੜ੍ਹਾਂ ਨਾਲ ਡੂੰਘੇ ਲਗਾਅ ਦਾ ਪ੍ਰਤੀਕ ਹੈ।ਜੀਵਨ ਦੇ ਨਵੇਂ ਪੜਾਅ ਵਿੱਚ ਪ੍ਰਵੇਸ਼ ਕਰਦੇ ਇਸ ਮੌਕੇ ‘ਤੇ ਸਮੁੱਚਾ ਅਕਾਦਮਿਕ ਭਾਈਚਾਰਾ ਉਨ੍ਹਾਂ ਦੀਆਂ ਅਮੁੱਲ ਸੇਵਾਵਾਂ ਲਈ ਦਿਲੋਂ ਧੰਨਵਾਦ ਪ੍ਰਗਟ ਕਰਦਾ ਹੈ। ਡਾ. ਗੁਰਿੰਦਰ ਪਾਲ ਸਿੰਘ ਬਰਾੜ ਆਪਣੇ ਪਿੱਛੇ ਦੂਰਅੰਦੇਸ਼ ਅਗਵਾਈ, ਅਕਾਦਮਿਕ ਉੱਤਮਤਾ ਅਤੇ ਨਿਰਸਵਾਰਥ ਸੇਵਾ ਦੀ ਅਜਿਹੀ ਵਿਰਾਸਤ ਛੱਡ ਕੇ ਜਾ ਰਹੇ ਹਨ, ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਸਦਾ ਪ੍ਰੇਰਣਾ ਸਰੋਤ ਬਣੀ ਰਹੇਗੀ। ਅਸੀਂ ਉਨ੍ਹਾਂ ਦੀ ਚੰਗੀ ਸਿਹਤ, ਖੁਸ਼ਹਾਲ ਜੀਵਨ ਅਤੇ ਸਮਾਜ ਦੀ ਭਲਾਈ ਲਈ ਲੰਬੇ ਸਮੇਂ ਤੱਕ ਨਿਰੰਤਰ ਯੋਗਦਾਨ ਦੀ ਦਿਲੋਂ ਕਾਮਨਾ ਕਰਦੇ ਹਾਂ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img

Share post:

Popular

More like this
Related

“All Is Well” ਕਹਿਣ ਵਾਲੀ ਸਾਬਕਾ ਮਹਿਲਾ SHO ਨੌਕਰੀਓ ਬਰਖਾਸਤ

Moga News : ਪਿਛਲੇ ਕਈ ਦਿਨਾਂ ਤੋਂ ਚਰਚਾ ਵਿਚ...

FM Harpal Singh Cheema ਵੱਲੋਂ ਉੱਚ ਪੱਧਰੀ ਮੀਟਿੰਗਾਂ ਦੌਰਾਨ PSPCL ਮੁਲਾਜ਼ਮਾਂ ਦੀਆਂ ਮੰਗਾਂ ਦੀ ਸਮੀਖਿਆ

 👉ਪੀ.ਐੱਸ.ਪੀ.ਸੀ.ਐੱਲ. ਮੈਨੇਜਮੈਂਟ ਨੂੰ ਆਗਾਮੀ ਬੋਰਡ ਆਫ਼ ਡਾਇਰੈਕਟਰਜ਼ ਮੀਟਿੰਗ ਵਿੱਚ...