Abohar News: Road Accident in Abohar ‘ਚ ਬੀਤੀ ਦੇਰ ਰਾਤ ਵਾਪਰੇ ਇੱਕ ਭਿਆਨਕ ਸੜਕੀ ਹਾਦਸੇ ਦੇ ਵਿਚ 2 ਸਕੇ ਭਰਾਵਾਂ ਸਮੇਤ 3 ਨੌਜਵਾਨਾਂ ਦੀ ਮੌਤ ਹੋ ਗਈ ਜਦਕਿ 2 ਗੰਭੀਰ ਜਖ਼ਮੀ ਹੋ ਗਏ। ਇਹ ਹਾਦਸਾ ਹਨੂਮਾਨਗੜ੍ਹ ਫ਼ਲਾਈਓਵਰ ਦੇ ਹੇਠਾਂ ਰੋਟਰੀ ਚੌਕ ਦੇ ਕੋਲ ਵਾਪਰਿਆਂ। ਜਿੱਥੇ ਤੇਜ ਰਫ਼ਤਾਰ ਆ ਰਹੀ ਕਾਰ ਦੇ ਅਚਾਨਕ ਬ੍ਰੇਕ ਫ਼ੇਲ ਹੋ ਗਏ, ਜਿਸਦੇ ਕਾਰਨ ਫ਼ਲਾਈਓਵਰ ਦੇ ਹੇਠਾਂ ਕਾਰ ਚੌਕ ਵਿਚ ਟਕਰਾ ਗਈ।
ਇਹ ਵੀ ਪੜ੍ਹੋ Punjab Govt ਵੱਲੋਂ ਸੂਬੇ ਦੇ 40 ਲੱਖ ਪ੍ਰਵਾਰਾਂ ਲਈ ਵੱਡਾ ਐਲਾਨ; ਹੁਣ ਕਣਕ ਦੇ ਨਾਲ ਦਾਲ, ਖੰਡ, ਲੂਣ, ਤੇਲ ਤੇ ਹਲਦੀ ਵੀ ਮਿਲੇਗੀ
ਇਹ ਹਾਦਸਾ ਇੰਨ੍ਹਾਂ ਭਿਆਨਕ ਦਸਿਆ ਜਾ ਰਿਹਾ ਕਿ ਜਿੱਥੇ ਕਾਰ ਚਕਨਾਚੂਨ ਹੋ ਗਈ, ਉਥੇ ਦੋ ਨੌਜਵਾਨਾਂ ਦੀ ਮੌਕੇ ‘ਤੇ ਮੌਤ ਹੋ ਗਈ।ਮ੍ਰਿਤਕਾਂ ਦੀ ਪਹਿਚਾਣ ਉਦੇ ਤੇ ਵਿਸ਼ਾਲ (ਦੋਨੋਂ ਸਕੇ ਭਰਾ) ਅਤੇ ਉਨ੍ਹਾਂ ਦੇ ਦੋਸਤ ਰਮਨ ਵਜੋਂ ਹੋਈ ਹੈੇ ਜਦਕਿ ਜਖ਼ਮੀਆਂ ਦੇ ਨਾਮ ਅਨਮੋਲ ਅਤੇ ਰੋਸ਼ਨ ਹਨ। ਇਹ ਸਾਰੇ ਬੱਲੂਆਣਾ ਦੇ ਹੀ ਰਹਿਣ ਵਾਲੇ ਸਨ। ਪ੍ਰਵਾਰਕ ਮੈਂਬਰਾਂ ਮੁਤਾਬਕ ਇਹ ਨੌਜਵਾਨਾਂ ਬਾਗਾਂ ਦੀ ਸਾਂਭ ਸੰਭਾਲ ਦਾ ਕੰਮ ਕਰਦੇ ਸਨ ਤੇ ਘਟਨਾ ਸਮੇਂ ਰਾਤ ਨੂੰ ਘਰ ਵਾਪਸ ਆ ਰਹੇ ਸਨ। ਫ਼ਿਲਹਾਲ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤੇ ਲਾਸ਼ਾਂ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।





