Thursday, April 16, 2026
spot_img
spot_img

..ਤੇ ਪਤਨੀ ਹੀ ਨਿਕਲੀ ਮਾਸਟਰਮਾਈਂਡ; ਆਸ਼ਕ ਨਾਲ ਮਿਲਕੇ ਅਪਣੇ ਹੀ ਘਰ ਮਾਰਿਆ ‘ਡਾਕਾ’ !

Date:

spot_img

Moga News: ਲੰਘੀ 26 ਫ਼ਰਵਰੀ ਨੂੰ ਮੋਗਾ ਇਲਾਕੇ ‘ਚ ਦਿਨ-ਦਿਹਾੜੇ ਇੱਕ ਮਾਸਟਰ ਦੇ ਘਰ ਹੋਈ ਲੁੱਟ ਦੀ ‘ਮਾਸਟਰਮਾਈਂਡ’ ਕੋਈ ਹੋਰ ਨਹੀਂ, ਬਲਕਿ ਉਸਦੀ ਪਤਨੀ ਹੀ ਨਿਕਲੀ। ਜਿਸਨੇ ਇਸ਼ਕ ‘ਚ ਅੰਨੀਂ ਹੋ ਕੇ ਆਪਣੇ ਪਤੀ ਦੀ ਸਾਰੀ ਮਿਹਨਤ ਤੇ ਘਰ ਦੇ ਸਮਾਨ ਨੂੰ ‘ਨਸ਼ੇੜੀ’ ਆਸ਼ਕ ਨੂੰ ਲੁਟਾ ਦਿੱਤਾ ਤੇ ਮੁੜ ਕੇ ਇਸਨੂੰ ‘ਲੁੱਟ’ ਦੀ ਕਹਾਣੀ ਵਿਚ ਬਦਲ ਦਿੱਤਾ। ਪ੍ਰੰਤੂ ਮੋਗਾ ਪੁਲਿਸ ਵੱਲੋਂ ਪਹਿਲੇ ਹੀ ਨਜ਼ਰੇ ਸ਼ੱਕੀ ਲੱਗ ਰਹੇ ਇਸ ਮਾਮਲੇ ਨੂੰ ਪੂਰੀ ਮਿਹਨਤ ਨਾਲ ਹੱਲ ਕਰਦਿਆਂ ਬਾਹਾਂ ‘ਤੇ ‘ਮੋਰਨੀਆਂ’ ਵਾਲੀ ਇਸ ਸਿਕਾਇਤਕਰਤਾ ਔਰਤ ਤੇ ਉਸਦੇ ਆਸ਼ਕ ਨੂੰ ਕਾਬੂ ਕਰ ਲਿਆ। ਸਾਰੀ ਫ਼ਿਲਮੀ ਕਹਾਣੀ ਦਾ ਪਰਦਾਫ਼ਾਸ ਕਰਦਿਆਂ ਧਰਮਕੋਟ ਦੇ ਡੀਐਸਪੀ ਨੇ ਮੀਡੀਆ ਨੁੰ ਦਸਿਆ ਕਿ 26 ਫ਼ਰਵਰੀ ਨੂੰ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਅਧਿਆਪਕ ਸੁਖਪਾਲ ਸਿੰਘ ਦੇ ਘਰ ਦਿਨ-ਦਿਹਾੜੇ ਡਾਕਾ ਪੈ ਗਿਆ। ਘਟਨਾ ਸਮੇਂ ਸੁਖਪਾਲ ਸਿੰਘ ਦੀ ਪਤਨੀ ਮਨਪ੍ਰੀਤ ਕੌਰ ਘਰ ਵਿਚ ਇਕੱਲੀ ਸੀ ਤੇ ਦੂਜਾ ਪ੍ਰਵਾਰ ਭੋਗ ਸਮਾਗਮ ‘ਤੇ ਗਿਆ ਹੋਇਆ ਸੀ।

ਇਹ ਵੀ ਪੜ੍ਹੋ Dubai ‘ਚ ਹਨੀਮੂਨ ਮਨਾਉਣ ਗਿਆ Mansa ਦਾ ਨਵ-ਵਿਆਹਿਆ ਜੋੜਾ ਵੀ ਫ਼ਸਿਆ!

ਮਨਪ੍ਰੀਤ ਕੌਰ ਨੇ ਪੁਲਿਸ ਨੂੰ ਦਿੱਤੇ ਬਿਆਨ ਵਿਚ ਦਸਿਆ ਸੀ ਕਿ ਦਿਨ ਸਮੇਂ ਘਰ ਵਿਚ ਦੋ ਨੌਜਵਾਨ ਆਏ, ਜਿੰਨ੍ਹਾਂ ਉਸਨੂੰ ਬੰਨ ਕੇ ਬੇਹੋਸ਼ੀ ਦੀ ਦਵਾਈ ਪਿਲਾ ਦਿੱਤੀ ਤੇ ਘਰ ਵਿਚ ਪਏ ਸੋਨੇ ਤੋਂ ਇਲਾਵਾ ਐਲਈਡੀ, ਇਨਵਾਟਰ ਤੇ ਬੈਟਰੇ ਸਮੇਤ ਹੋਰ ਕੀਮਤੀ ਸਮਾਨ ਚੋਰੀ ਕਰਕੇ ਲੈ ਗਏ। ਬੇਸ਼ੱਕ ਥਾਣਾ ਧਰਮਕੋਟ ਦੀ ਪੁਲਿਸ ਨੇ ਤੁਰੰਤ ਪ੍ਰਵਾਰ ਦੇ ਬਿਆਨਾਂ ਉੱਪਰ ਪਰਚਾ ਦਰਜ਼ ਕਰ ਲਿਆ ਪ੍ਰੰਤੂ ਨਿੱਤ ਦੇ ਤਫ਼ਤੀਸੀ ਪੁਲਿਸ ਅਫ਼ਸਰਾਂ ਨੂੰ ਮਨਪ੍ਰੀਤ ਕੌਰ ਦੇ ਬਿਆਨਾਂ ਉੱਪਰ ਸ਼ੱਕ ਪਿਆ। ਜਿਸਤੋਂ ਬਾਅਦ ਮਾਮਲੇ ਵਿਚ ਗਹਿਰੀ ਰੁਚੀ ਲੈਂਦਿਆਂ ਥਾਣਾ ਮੁਖੀ ਲਛਮਣ ਸਿੰਘ ਤੇ ਥਾਣੇਦਾਰ ਕੁਲਦੀਪ ਸਿੰਘ ਨੇ ਘਰ ਤੋਂ ਲੈ ਕੇ ਇਲਾਕੇ ਦੇ ਸੀਸੀਟੀਵੀ ਕੈਮਰੇ ਖੰਗਾਲੇ ਤੇ ਨਾਲ ਹੀ ਮੋਬਾਇਲ ਦਾ ਡੰਪ ਚੁੱਕਿਆ। ਇਸ ਦੌਰਾਨ ਤਕਨੀਕੀ ਜਾਂਚ ਵਿਚ ਇਹ ਧਰਮਿੰਦਰ ਸਿੰਘ ਨਾਂ ਦਾ ਨੌਜਵਾਨ ਪੁਲਿਸ ਦੇ ਅੱਖਾਂ ਸਾਹਮਣੇ ਆਇਆ, ਜਿਸਨੂੰ ਚੁੱਕ ਕੇ ਜਦ ਸਖ਼ਤੀ ਨਾਲ ਪੁਛਗਿਛ ਕੀਤੀ ਤਾਂ ਉਸਨੇ ਸਾਰੀ ਕਹਾਣੀ ਬਿਆਨ ਕਰ ਦਿੱਤੀ।

ਇਹ ਵੀ ਪੜ੍ਹੋ Bathinda ਸ਼ਹਿਰ ‘ਚ ਗੁੱਟਕਾ ਸਾਹਿਬ ਦੀ ਹੋਈ ਬੇਅ+ਦਬੀ; ਪੁਲਿਸ ਵੱਲੋਂ ਪਰਚਾ ਦਰਜ਼, ਜਾਂਚ ਸ਼ੁਰੂ

ਡੀਐਸਪੀ ਮੁਤਾਬਕ ਮਨਪ੍ਰੀਤ ਕੌਰ, ਜੋਕਿ ਬੁਟੀਕ ਦਾ ਕੰਮ ਕਰਦੀ ਸੀ, ਦੇ ਧਰਮਿੰਦਰ ਸਿੰਘ ਨਾਲ ਪਿਛਲੇ ਕੁੱਝ ਸਾਲਾਂ ਤੋਂ ਨਜ਼ਾਇਜ ਸਬੰਧ ਸਨ। ਧਰਮਿੰਦਰ ਉਸਨੂੰ ਕੱਪੜੇ ਦੇ ਕੇ ਜਾਂਦਾ ਸੀ ਪ੍ਰੰਤੂ ਨਸ਼ੇ ਦਾ ਆਦੀ ਹੋਣ ਕਾਰਨ ਜਿਆਦਾ ਮਨਪ੍ਰੀਤ ਕੌਰ ‘ਤੇ ਨਿਰਭਰ ਰਹਿਣ ਲੱਗਾ, ਜਿਹੜੀ ਆਪਣੇ ਪਤੀ ਦੀ ਕਮਾਈ ਚੋਰੀ ਕਰਕੇ ਉਸਨੂੰ ਦਿੰਦੀ ਰਹਿੰਦੀ ਸੀ। ਹੁਣ ਵੀ ਮਨਪ੍ਰੀਤ ਕੌਰ ਨੇ ਆਪਣੇ ਆਸ਼ਕ ਨੂੰ ਖ਼ੁਸ ਕਰਨ ਲਈ ਘਰ ਵਿਚ ਪਏ ਦਰਜ਼ਨਾਂ ਤੋਲੇ ਸੋਨਾ ਤੇ ਹੋਰ ਸਮਾਨ ਦੇਣ ਵਾਸਤੇ ਇਹ ਕਹਾਣੀ ਰਚੀ ਪ੍ਰੰਤੂ ਆਪਣੇ ਬੁਣੇ ਜਾਲ ਵਿਚ ਆਪ ਹੀ ਫ਼ਸ ਗਈ। ਪੁਲਿਸ ਨੇ ਹੁਣ ਮਨਪ੍ਰੀਤ ਕੌਰ ਤੋਂ ਇਲਾਵਾ ਉਸਦੇ ਆਸ਼ਕ ਧਰਮਿੰਦਰ ਸਿੰਘ ਤੇ ਅੱਗੇ ਉਸਦੇ ਦੋਸਤ ਸੁਖਚੈਨ ਸਿੰਘ ਨੂੰ ਗ੍ਰਿਫਤਾਰ ਕਰਕੇ ਪੁਲਿਸ ਰਿਮਾਂਡ ਹਾਸਲ ਕਰ ਲਿਆ। ਪੁਲਿਸ ਅਧਿਕਾਰੀਆਂ ਮੁਤਾਬਕ ਘਰ ਵਿਚੋਂ ਕਥਿਤ ਤੌਰ ‘ਤੇ ਚੋਰੀ ਹੋਇਆ ਸਾਰਾ ਸਮਾਨ ਵੀ ਬਰਾਮਦ ਕਰ ਲਿਆ ਗਿਆ ਹੈ। ਇਸ ਘਟਨਾ ਦੀ ਪੂਰੇ ਇਲਾਕੇ ਵਿਚ ਚਰਚਾ ਹੈ।

ਆਪਣੇ ਘਰ ਹੋਈ ਲੁੱਟ ਦੇ ਬਾਰੇ ਮੀਡੀਆ ਨੂੰ ਜਾਣਕਾਰੀ ਦਿੰਦੀ ਹੋਈ ਮਨਪ੍ਰੀਤ ਕੌਰ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

Share post:

spot_img
spot_img

Popular

More like this
Related

ਮੋਗਾ ਵਿੱਚ ਦੇਹ ਵਪਾਰ ਦੇ ਧੰਦੇ ਵਿੱਚ ਸ਼ਾਮਲ ਅਕਾਲੀ ਆਗੂ ਤੇ ਐਮਸੀ ਜਗਜੀਤ ਸਿੰਘ ਜੀਤਾ ਗ੍ਰਿਫ਼ਤਾਰ!

ਅਕਾਲੀ ਆਗੂ ਦੀ ਗ੍ਰਿਫ਼ਤਾਰੀ ਨੇ ਸੁਖਬੀਰ ਬਾਦਲ ਦੇ 'ਪੰਜਾਬ...