Dubai ‘ਚ ਹਨੀਮੂਨ ਮਨਾਉਣ ਗਿਆ Mansa ਦਾ ਨਵ-ਵਿਆਹਿਆ ਜੋੜਾ ਵੀ ਫ਼ਸਿਆ!

Date:

spot_img

Mansa News: ਅਮਰੀਕਾ-ਇਜ਼ਰਾਈਲ ਅਤੇ ਈਰਾਨ ਵਿਚਕਾਰ ਲੱਗੀ ਜੰਗ ਦੀ ਚਪੇਟ ‘ਚ ਆਏ ਅਰਬ ਮੁਲਕਾਂ ‘ਚ ਹਜ਼ਾਰਾਂ ਦੀ ਤਾਦਾਦ ਵਿਚ ਪੰਜਾਬੀ ਫ਼ਸ ਗਏ ਹਨ। ਇੰਨ੍ਹਾਂ ਵਿਚੋਂ ਜਿਆਦਾਤਰ ਘੁੰਮਣ ਦੇ ਲਈ ਗਏ ਹੋਏ ਸਨ ਪ੍ਰੰਤੁ ਅਚਾਨਕ ਜੰਗ ਲੱਗ ਜਾਣ ਕਾਰਨ ਫ਼ਲਾਈਟਾਂ ‘ਤੇ ਰੋਕ ਲੱਗ ਗਈ ਹੈ।  ਪਿਛਲੇ ਦੋ ਦਿਨਾਂ ਤੋਂ ਜਿੱਥੇ ਬਠਿੰਡਾ ਦੇ ਪ੍ਰਿੰਸੀਪਲ ਜੋੜੇ ਦੀ ਵੀਡੀਓ ਲਗਾਤਾਰ ਵਾਈਰਲ ਹੋ ਰਹੀ ਹੈ, ਉਥੇ ਹੁਣ ਪਤਾ ਚੱਲਿਆ ਹੈ ਕਿ ਮਾਨਸਾ ਦੇ ਸਰਦੂਲਗੜ੍ਹ ਤੋਂ ਦੁਬਈ ਹਨੀਮੂਨ ਮਨਾਉਣ ਗਿਆ ਇੱਕ ਨਵ-ਵਿਆਹੀ ਜੋੜਾ (ਗੁਰਪ੍ਰੀਤ ਸਿੰਘ ਤੇ ਭੁਪਿੰਦਰ ਕੌਰ) ਵੀ ਉੱਥੇ ਫਸ ਗਿਆ ਹੈ।ਹਾਲਾਂਕਿ ਪੰਜਾਬ ਸਰਕਾਰ ਵੱਲੋਂ ਅਰਬ ਦੇਸ਼ਾਂ ‘ਚ ਫ਼ਸੇ ਪੰਜਾਬੀਆਂ ਨੂੰ ਬਚਾਉਣ ਲਈ ਯਤਨ ਕੀਤੇ ਜਾ ਰਹੇ ਹਨ।

ਇਹ ਵੀ ਪੜ੍ਹੋ ਪੰਜਾਬ ਸਰਕਾਰ ਨੇ ਮੱਧ ਪੂਰਬੀ ਤਣਾਅ ਕਾਰਨ ਉੱਥੇ ਫਸੇ ਪੰਜਾਬੀਆਂ ਲਈ 24×7 ਹੈਲਪਲਾਈਨ ਜਾਰੀ ਕੀਤੀ, ਪੂਰੇ ਸਹਿਯੋਗ ਦਾ ਭਰੋਸਾ ਦਿੱਤਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਪਤਾ ਚੱਲਿਆ ਹੈ ਕਿ ਇਸ ਜੋੜੇ ਦੀ ਵਾਪਸੀ ਭਲਕੇ 3 ਮਾਰਚ ਨੂੰ ਹੋਣੀ ਹੈ ਪ੍ਰੰਤੂ ਹੁਣ ਏਅਰਪੋਰਟ ਤੇ ਫ਼ਲਾਈਟਾਂ ਬੰਦ ਹੋਣ ਕਾਰਨ ਸਵਾਲੀਆਂ ਨਿਸ਼ਾਨ ਖੜਾ ਹੋ ਗਿਆ ਹੈ। ਦਸਿਆ ਜਾ ਰਿਹਾ ਕਿ ਇਸ ਜੋੜੇ ਦਾ ਲੰਘੀ 23 ਫ਼ਰਵਰੀ ਨੂੰ ਹੀ ਵਿਆਹ ਹੋਇਆ ਸੀ। ਨਵ-ਵਿਆਹੇ ਨੌਜਵਾਨ ਗੁਰਪ੍ਰੀਤ ਸਿੰਘ ਦੇ ਪਿਤਾ ਗੁਰਜੰਟ ਸਿੰਘ ਨੇ ਮੀਡੀਆ ਨੁੰ ਦਸਿਆ ਹੈ ਕਿ, ਉਨ੍ਹਾਂ ਦੀ ਆਪਣੇ ਪੁੱਤਰ ਤੇ ਨੂੰਹ ਨਾਲ ਲਗਾਤਾਰ ਗੱਲ ਹੋ ਰਹੀ ਹੈ ਤੇ ਉਹ ਠੀਕ-ਠਾਕ ਹਨ ਤੇ ਹਾਲੇ ਤੱਕ ਉਨ੍ਹਾਂ ਨੂੰ ਕੋਈ ਖ਼ਤਰਾ ਨਹੀਂ। ਪ੍ਰੰਤੂ ਫ਼ਲਾਈਆਂ ਬੰਦ ਹੋਣ ਕਾਰਨ ਵਾਪਸੀ ਵਿਚ ਸਮੱਸਿਆ ਆ ਸਕਦੀ ਹੈ। ਇਹ ਵੀ ਪਤਾ ਲੱਗਿਆ ਹੈ ਕਿ ਗੁਰਪ੍ਰੀਤ ਖੁਦ ਏਅਰ ਕੈਨੇਡਾ ਦੇ ਵਿਚ ਨੌਕਰੀ ਕਰਦਾ ਹੈ, ਜਿਸਦੇ ਚੱਲਦੇ ਉਸਦੇ ਵੱਲੋਂ ਵਾਪਸੀ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

spot_img
spot_img
spot_img

Share post:

Popular

More like this
Related

ਅਕਾਲੀ ਦਲ (ਵਾਰਿਸ ਪੰਜਾਬ ਦੇ) ਵੱਲੋਂ ਆਪਣੇ ਪੰਜ ਆਗੂਆਂ ਵਿਰੁਧ ਵੱਡੀ ਕਾਰਵਾਈ; ਕੀਤੇ ਮੁਅੱਤਲ

Amritsar News: ਪਿਛਲੀਆਂ ਲੋਕ ਸਭਾ ਚੋਣਾਂ ਵਿਚ ਖਡੂਰ ਸਾਹਿਬ...

Roop Kaur Sandhu ਵੱਲੋਂ ਅੱਜ ਇੱਕ ਹੋਰ ਵੱਡੇ ‘ਅਕਾਲੀ’ ਬਾਰੇ ਖੁਲਾਸੇ ਦਾ ਐਲਾਨ!

Amritsar News: Roop Kaur Sandhu; ਪਹਿਲਾਂ ਹੀ ਸ਼੍ਰੋਮਣੀ ਕਮੇਟੀ...

गुजरात दौरे से हरियाणा को मिले 50 हजार करोड़ रुपये से अधिक के निवेश प्रस्ताव

👉डिफेंस, रियल एस्टेट और ऑयल एवं गैस क्षेत्र में...