Faridkot News: Faridkot Police ਵੱਲੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਰੁੱਧ ਇੱਕ ਵੱਡੀ ਕਾਰਵਾਈ ਕਰਦਿਆਂ ਸੀਆਈਏ ਸਟਾਫ ਦੀ ਟੀਮ ਦੁਆਰਾ 2 ਕਿਲੋ ਹੈਰੋਇਨ ਅਤੇ 20,000 ਰੁਪਏ ਦੇ ਡਰੱਗ ਮਨੀ ਸਮੇਤ ਇੱਕ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਕਾਬੂ ਕੀਤੇ ਮੁਲਜਮ ਦੀ ਪਹਿਚਾਣ ਆਕਾਸ਼ ਮਾਨ ਵਾਸੀ ਅੰਮ੍ਰਿਤਸਰ ਵਜੋਂ ਹੋਈ ਹੈ। ਮੁਲਜਮ ਦੇ ਵਿਰੁਧ ਪਹਿਲਾਂ ਵੀ 7 ਪਰਚੇ ਦਰਜ਼ ਹਨ।
ਇਹ ਵੀ ਪੜ੍ਹੋ Mansa ਦੋਹਰਾ ਕ+ਤ+ਲ ਕਾਂਡ; ‘ਨਿਉਲੇ’ ਨੇ ਕੁਹਾੜੀ ਨਾਲ ਵੱਢਿਆ ਸੀ ਫ਼ਾਰਮ ਹਾਉਸ ਦੇ ਮਾਲਕ ਤੇ ਮਾਲੀ ਨੂੰ !
ਦਸਿਆ ਜਾ ਰਿਹਾ ਕਿ ਮੁਲਜਮ ਜੇਲ੍ਹ ‘ਚ ਬੈਠੇ ਕਿਸੇ ਤਸਕਰ ਦੇ ਸੰਪਰਕ ਵਿਚ ਸੀ ਤੇ ਉਸਦੇ ਲਈ ਹੀ ਇਹ ਨਸ਼ਾ ਤਸਕਰੀ ਦਾ ਧੰਦਾ ਕਰ ਰਿਹਾ ਸੀ। ਪੁਲਿਸ ਇਸ ਮਾਮਲੇ ਵਿਚ ਅੱਜ ਵੱਡਾ ਖੁਲਾਸਾ ਕਰ ਸਕਦੀ ਹੈ। ਸੂਚਨਾ ਮੁਤਾਬਕ ਇੱਕ ਗੁਪਤ ਸੂਚਨਾ ਦੇ ਆਧਾਰ ‘ਤੇ ਪੁਲਿਸ ਵੱਲੋਂ ਇਹ ਕਾਰਵਾਈ ਅੰਮ੍ਰਿਤਸਰ-ਬਠਿੰਡਾ ਕੌਮੀ ਮਾਰਗ ਉੱਪਰ ਚੰਦਬਾਜਾ ਪੁਲ ਨੇੜੇ ਕੀਤੀ ਗਈ ਹੈ, ਜਿੱਥੇ ਮੁਲਜ਼ਮ ਆਕਾਸ਼ ਇੱਕ ਮੋਟਰਸਾਈਕਲ ‘ਤੇ ਸਵਾਰ ਹੋ ਕੇ ਆ ਰਿਹਾ ਸੀ।
ਇਹ ਵੀ ਪੜ੍ਹੋ ਹੋਲੀ ਹੈ, ਬਾਈ ਹੋਲੀ ਹੈ; ਅੱਜ ਹੁੱਲੜਬਾਜ਼ਾਂ ਦੀ ਖੈਰ ਨਹੀਂ, ਪੰਜਾਬ ਪੁਲਿਸ ਨੇ ਕੀਤੇ ਵਿਸ਼ੇਸ ਪ੍ਰਬੰਧ!
ਇਸ ਸਬੰਧ ਵਿਚ ਪੁਲਿਸ ਵੱਲੋਂ ਫ਼ਰੀਦਕੋਟ ਦੇ ਥਾਣਾ ਸਦਰ ਵਿਖੇ ਐਨਡੀਪੀਐਸ ਐਕਟ ਤਹਿਤ ਪਰਚਾ ਦਰਜ ਕੀਤਾ ਗਿਆ ਹੈ।ਪੁਲਿਸ ਅਧਿਕਾਰੀਆਂ ਮੁਤਾਬਕ ਮੁਲਜਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ, ਜਿਸਦੇ ਚੱਲਦੇ ਹੁਣ ਉਸਦੇ ਕੋਲੋਂ ਡੂੰਘਾਈ ਨਾਲ ਪੁਛਗਿਛ ਕੀਤੀ ਜਾਵੇਗੀ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।





