ਮਾਪਿਆਂ ਨੇ ਲਾਪਰਵਾਹੀ ਵਰਤਣ ਵਾਲੇ ਸਕੂਲ ਸਟਾਫ਼ ਵਿਰੁਧ ਮੰਗੀ ਕਾਰਵਾਈ
ਹੁਸ਼ਿਆਰਪੁਰ, 6 ਜੁਲਾਈ: ਜ਼ਿਲ੍ਹੇ ਦੇ ਪਿੰਡ ਡਾੜਾ ਦੇ ਸਰਕਾਰੀ ਸਕੂਲ ਵਿਚ ਪੜ੍ਹਦੀ ਇੱਕ ਛੋਟੀ ਬੱਚੀ ਦੀ ਡੂੰਮਣੇ ਦੀਆਂ ਮੱਖੀਆਂ ਲੜਣ ਨਾਲ ਮੌਤ ਹੋਣ ਦੀ ਖ਼ਬਰ ਮਿਲੀ ਹੈ। ਇਹ ਘਟਨਾ ਕੱਲ ਸਕੂਲ ਦੇ ਵਿਚ ਵਾਪਰੀ ਸੀ ਤੇ ਉਸਤੋਂ ਬਾਅਦ ਬੱਚੀ ਨੂੰ ਇਲਾਜ਼ ਲਈ ਸਿਵਲ ਹਸਪਤਾਲ ਵਿਚ ਲਿਆਂਦਾ ਗਿਆ ਸੀ, ਜਿੱਥੇ ਅੱਜ ਉਸਨੇ ਦਮ ਤੋੜ ਦਿੱਤਾ। ਮ੍ਰਿਤਕ ਬੱਚੀ ਦਾ ਨਾਂ ਨੇਹਾ ਦਸਿਆ ਜਾ ਰਿਹਾ। ਬੱਚੀ ਦੀ ਮੌਤ ਤੋਂ ਬਾਅਦ ਮਾਪਿਆਂ ਵਿਚ ਗੁੱਸਾ ਪਾਇਆ ਜਾ ਰਿਹਾ। ਉਨ੍ਹ ਦੋਸ਼ ਲਗਾਇਆ ਕਿ ਸਕੂਲ ਸਟਾਫ਼ ਵੱਲੋਂ ਬੱਚੀ ਦੇ ਡੁੂੰਮਣੇ ਦੀਆਂ ਮੱਖੀਆਂ ਲੜਣ ਦੀ ਜਾਣਕਾਰੀ ਪ੍ਰਵਾਰ ਨੂੰ ਨਹੀਂ ਦਿੱਤੀ ਗਈ।
ਦਰਦਨਾਕ ਸੜਕ ਹਾ.ਦਸੇ ’ਚ ਦੋ ਨੌਜਵਾਨ ਦੀ ਹੋਈ ਮੌ+ਤ
ਉਨ੍ਹਾਂ ਦਸਿਆ ਕਿ ਮਿਡ ਡੇ ਮੀਲ ਦਾ ਖ਼ਾਣਾ ਖਾਣ ਤੋਂ ਬਾਅਦ ਬੱਚੀ ਭਾਂਡੇ ਰੱਖਣ ਜਾਂਦੀ ਹੈ ਤਾਂ ਉਥੇ ਡੂੰਮਣਾ ਮਖਿਆਲ ਦੀਆਂ ਮੱਖੀਆਂ ਲੜ ਜਾਂਦੀਆਂ ਹਨ। ਜਿਸ ਕਾਰਨ ਬੱਚੀ ਦਾ ਮੂੰਹ ਸਿਰ ਸੁੱਜ ਜਾਂਦਾ ਹੈ। ਇਸ ਦੌਰਾਨ ਲੜਕੀ ਦੀ ਮਾਤਾ ਉਸਨੂੰ ਛੁੱਟੀ ਹੋਣ ’ਤੇ ਲੈਣ ਜਾਂਦੀ ਹੈ ਤਾਂ ਉਸਨੂੰ ਇਸ ਘਟਨਾ ਦਾ ਪਤਾ ਲੱਗਦਾ ਹੈ। ਪਹਿਲਾਂ ਬੱਚੀ ਨੂੰ ਪਿੰਡ ਦੇ ਡਾਕਟਰਾਂ ਨੂੰ ਦਿਖ਼ਾਇਆ ਗਿਆ ਤੇ ਹਾਲਾਤ ਵਿਗੜਣ ਕਾਰਨ ਸਿਵਲ ਹਸਪਤਾਲ ਵਿਚ ਲਿਆਂਦਾ ਗਿਆ। ਇਸ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਬੱਚੀ ਦੇ ਮਾਪਿਆਂ ਦੇ ਬਿਆਨ ਲੈਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
Share the post "ਸਰਕਾਰੀ ਸਕੂਲ ’ਚ ਡੂੰਮਣੇ ਦੀਆਂ ਮੱਖੀਆਂ ਲੜਣ ਨਾਲ 5 ਸਾਲਾਂ ਬੱਚੀ ਦੀ ਹੋਈ ਮੌਤ"