ਚੰਡੀਗੜ੍ਹ, 1 ਜੁਲਾਈ : ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਨੇ ਹਰਿਆਣਾ ਕੌਸ਼ਲ ਰੁਜਗਾਰ ਨਿਗਮ ਰਾਹੀਂ ਲੱਗੇ ਲੇਵਲ-1, 2 ਅਤੇ 3 ਸ਼ਰੇਣੀ ਦੇ 1 ਲੱਖ 19 ਹਜਾਰ ਤੋਂ ਵੱਧ ਕਰਮਚਾਰੀਆਂ ਨੂੰ ਇਕ ਵੱਡਾ ਤੋਹਫਾ ਦਿੰਦੇ ਹੋਏ ਪਹਿਲੀ ਜੁਲਾਈ, 2024 ਤੋਂ ਉਨ੍ਹਾਂ ਦੇ ਤਨਖਾਹ ਵਿਚ 8 ਫੀਸਦੀ ਦਾ ਵਾਧਾ ਕਰਨ ਦਾ ਐਲਾਨ ਕੀਤਾ ਹੈ।ਮੁੱਖ ਮੰਤਰੀ ਨੇ ਇਹ ਐਲਾਨ ਅੱਜ ਇੱਥੇ ਭਾਰਤੀ ਮਜਦੂਰ ਯੂਨੀਅਨ ਦੇ ਨਾਲ ਆਏ ਵੱਖ-ਵੱਖ ਮਜਦੂਰ ਯੂਨੀਅਨਾਂ ਅਤੇ ਐਚਕੇਆਰਐਨ ਦੇ ਕਰਮਚਾਰੀਆਂ ਦੇ ਨਾਲ ਮੀਟਿੰਗ ਦੌਰਾਨ ਕੀਤਾ। ਇਸ ਮੌਕੇ ’ਤੇ ਵਿਧਾਇਕ ਮੋਹਨ ਲਾਲ ਬੜੌਲੀ, ਸੀਤਾਰਾਮ ਯਾਦਵ ਅਤੇ ਲਛਮਣ ਸਿੰਘ ਯਾਦਵ ਵੀ ਮੌਜੂਦ ਰਹੇ। ਮੁੱਖ ਮੰਤਰੀ ਨੇ ਕਿਹਾ ਕਿ ਐਚਕੇਆਰਐਨ ਦੇ ਤਹਿਤ ਪਾਰਦਰਸ਼ੀ ਢੰਗ ਨਾਲ ਕਰਮਚਾਰੀਆਂ ਨੂੰ ਰੱਖਿਆ ਗਿਆ ਹੈ। ਲੇਵਲ- 1 ਵਿਚ 71,012।
ਜਨਤਕ ਜਮਹੂਰੀ ਜਥੇਬੰਦੀਆਂ ਵੱਲੋਂ ਨਵੇਂ ਅਪਰਾਧਿਕ ਕਾਨੂੰਨਾਂ ਵਿਰੁੱਧ ਵਿਸ਼ਾਲ ਰੋਸ ਮਾਰਚ
ਲਵਲ-2 ਵਿਚ 26,915 ਅਤੇ ਲੇਵਲ -3 ਵਿਚ 21,934 ਕਰਮਚਾਰੀ ਹਨ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਕੌਸ਼ਲ ਰੁਜਗਾਰ ਨਿਗਮ ਦੇ ਤਹਿਤ ਰੱਖੇ ਗਏ ਕਰਮਚਾਰੀਆਂ ਵਿਚ ਅਨੁਸੂਚਿਤ ਜਾਤੀ ਅਤੇ ਪਿਛੜੇ ਵਰਗ ਦੇ ਨੌਜੁਆਨਾਂ ਨੂੰ ਵੀ ਲਾਭ ਦਿੱਤਾ ਹੈ। ਡੇਪਲਾਇਮੈਂਟ ਆਫ ਕੰਟਰੈਕਚੂਅਲ ਪੋਲਿਸੀ ਤਹਿਤ ਨਿਗਮ ਵਿਚ ਕਰਮਚਾਰੀਆਂ ਨੂੰ ਨਿਯੁਕਤ ਕੀਤਾ ਹੈ। ਨਾਇਬ ਸਿੰਘ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਸਮੇਂ ਆਊਟਸੋਰਸਿੰਗ ਪੋਲਿਸੀ ਪਾਰਟ-1 ਅਤੇ ਪਾਰਟ-2 ਤਹਿਤ ਲੱਗੇ ਕੱਚੇ ਕਰਮਚਾਰੀਆਂ ਦਾ ਸ਼ੋਸ਼ਨ ਹੁੰਦਾ ਸੀ। ਠੇਕੇਦਾਰ ਕਰਮਚਾਰੀ ਨੂੰ ਨਾ ਤਾਂ ਈਪੀਐਫ ਦਾ ਲਾਭ ਦਿੰਦਾ ਸੀ ਅਤੇ ਨਾ ਹੀ ਈਐਸਆਈ ਦਾ ਲਾਭ ਦਿੰਦਾ ਸੀ। ਇੰਨ੍ਹਾਂ ਹੀ ਨਹੀਂ, ਲੇਬਰ ਫੰਡ ਦੇ ਤਹਿਤ ਵੀ ਯੋਜਨਾਵਾਂ ਦਾ ਲਾਭ ਕਰਮਚਾਰੀ ਨੁੰ ਨਹੀਂਮਿਲਦਾ ਸੀ। ਠੇਕੇਦਾਰ ਆਪਣੀ ਮਨ ਮਰਜੀ ਨਾਲ ਕਰਮਚਾਰੀ ਨੂੰ ਨੌਕਰੀ ਤੋਂ ਵੀ ਹਟਾ ਦਿੰਦਾ ਸੀ।
ਦੀ ਕਲਾਸ ਫੋਰ ਗੋਰਮਿੰਟ ਇੰਪਲਾਈਜ ਯੂਨੀਅਨ ਤੇ ਸੁਬਾਰਡੀਨੇਟ ਸਰਵਿਸ ਫੈਡਰੈਸ਼ਨ ਦੀ ਹੋਈ ਮੀਟਿੰਗ
ਵਾਧੇ ਦੇ ਬਾਅਦ ਸ਼ਰੇਣੀਵਾਰ ਇੰਨ੍ਹਾਂ ਮਿਲੇਗੀ ਤਨਖਾਹ
ਮੀਟਿੰਗ ਵਿਚ ਜਾਣਕਾਰੀ ਦਿੱਤੀ ਗਈ ਕਿ ਪਹਿਲੀ ਜੁਲਾਈ, 2024 ਤੋਂ ਹੁਣ ਸ਼੍ਰੇਣੀ-1 ਦੇ ਜਿਲਿ੍ਹਆਂ ਵਿਚ ਲੇਵਲ-1 ਕਰਮਚਾਰੀਆਂ ਨੁੰ 18,400 ਰੁਪਏ ਤੋਂ ਵੱਧ ਕੇ 19,872 ਰੁਪਏ, ਲੇਵਲ-2 ਕਰਮਚਾਰੀਆਂ ਨੂੰ 21,650 ਰੁਪਏ ਤੋਂ 23,382 ਰੁਪਏ ਅਤੇ ਲੇਵਲ-3 ਕਰਮਚਾਰੀਆਂ ਨੂੰ 22।300 ਰੁਪਏ ਤੋਂ ਵੱਧ ਕੇ 24,084 ਰੁਪਏ ਤਨਖਾਹ ਮਿਲੇਗੀ। ਸ਼ਰੇਣੀ-2 ਦੇ ਜਿਲਿ੍ਹਆਂ ਵਿਚ ਲੇਵਲ-1 ਕਰਮਚਾਰੀਆਂ ਨੂੰ 16,250 ਰੁਪਏ ਤੋਂ ਵੱਧ ਕੇ 17,550 ਰੁਪਏ, ਲੇਵਲ-2 ਕਰਮਚਾਰੀਆਂ ਨੂੰ 19,450 ਰੁਪਏ ਤੋਂ 21,600 ਰੁਪਏ ਅਤੇ ਲੇਵਲ -3 ਕਰਮਚਾਰੀਆਂ ਨੂੰ 20,100 ਰੁਪਏ ਤੋਂ ਵੱਧ ਕੇ 21, 708 ਰੁਪਏ ਦੀ ਤਨਖਾਹ ਮਿਲੇਗੀ।
ਐਸ.ਐਸ.ਡੀ.ਵਿਟ ਦਾ ਐਮ.ਸੀ.ਏ ਭਾਗ ਪਹਿਲਾ ਸਮੈਸਟਰ ਪਹਿਲਾ ਦਾ ਨਤੀਜਾ ਰਿਹਾ ਸ਼ਾਨਦਾਰ
ਇਸੀ ਤਰ੍ਹਾ ਸ਼ਰੇਣੀ-3 ਦੇ ਜਿਲਿ੍ਹਆਂ ਵਿਚ ਲੇਵਲ-1 ਕਰਮਚਾਰੀਆਂ ਨੂੰ 15,050 ਰੁਪਏ ਤੋਂ ਵੱਧ ਕੇ 16,254 ਰੁਪਏ, ਲੇਵਲ-2 ਕਰਮਚਾਰੀਆਂ ਨੂੰ 18,300 ਰੁਪਏ ਤੋਂ 19,764 ਰੁਪਏ ਅਤੇ ਲੇਵਲੇ -3 ਕਰਮਚਾਰੀਆਂ ਨੂੰ 18,900 ਰੁਪਏ ਤੋਂ ਵੱਧ ਕੇ 20,412 ਰੁਪਏ ਤਨਖਾਹ ਮਿਲੇਗੀ।ਮੀਟਿੰਗ ਵਿਚ ਕਿਰਤ ਵਿਭਾਗ ਦੇ ਪ੍ਰਧਾਨ ਸਕੱਤਰ ਰਾਜੀਵ ਰੰਜਨ, ਕਮਿਸ਼ਨਰ ਮਨੀਰਾਮ ਸ਼ਰਮਾ, ਮੁੱਖ ਮੰਤਰੀ ਦੇ ਰਾਜਨੀਤਿਕ ਸਲਾਹਕਾਰ ਭਾਰਤ ਭੂਸ਼ਣ ਭਾਰਤੀ, ਭਾਰਤੀ ਮਜਦੂਰ ਯੂਨੀਅਨ, ਹਰਿਆਣਾ ਇਕਾਈ ਦੇ ਚੇਅਰਮੈਨ ਅਸ਼ੋਕ ਸਮੇਤ ਹੋਰ ਅਧਿਕਾਰੀ ਮੌਜੂਦ ਸਨ।
Share the post "ਹਰਿਆਣਾ ਕੌਸ਼ਲ ਰੁਜਗਾਰ ਨਿਗਮ ਦੇ ਕਰਮਚਾਰੀਆਂ ਨੂੰ ਹਰਿਆਣਾ ਸਰਕਾਰ ਦਾ ਵੱਡਾ ਤੋਹਫਾ"