ਚੰਡੀਗੜ੍ਹ: ਸੰਯੁਕਤ ਕਿਸਾਨ ਮੋਰਚੇ (SKM) ਵੱਲੋਂ ਅੱਜ ਦਿੱਲੀ ਜਾਣ ਦਾ ਐਲਾਨ ਕੀਤਾ ਗਿਆ ਹੈ। ਅੱਜ ਵੱਡੇ ਪੱਧਰ ‘ਤੇ ਕਿਸਾਨ ਦਿੱਲੀ ਦੇ ਰਾਮ ਲੀਲਾ ਮੈਦਾਨ ਵਿਚ ਜਾ ਕੇ ਪ੍ਰਦਰਸ਼ਨ ਕਰਨਗੇ। ਹਲਾਂਕਿ ਇਹ ਪ੍ਰਦਰਸ਼ਨ ਸਿਰਫ਼ ਇਕ ਦਿਨ ਲਈ ਹੀ ਕੀਤਾ ਜਾਵੇਗਾ। ਅੱਜ ਦੇ ਪ੍ਰਦਰਸ਼ਨ ਤੋਂ ਬਾਅਦ ਕਿਸਾਨ ਵਾਪਿਸ ਪੰਜਾਬ-ਹਰਿਆਣਾ ਪਰਤ ਆਉਣਗੇ। ਅੱਜ ਦੇ ਦਿੱਲੀ ਜਾਣ ਦੀ ਕਾਲ ‘ਤੇ ਹਰਿਆਣਾ ਤੋਂ ਕਿਸਾਨ ਆਗੂ ਗੁਰਨਾਮ ਸਿੰਘ ਚੜੁਨੀ ਨੇ ਵੀ ਹਾਂਮੀ ਭਰੀ ਹੈ।
ਪਟਿਆਲਾ ਤੋਂ ਕਾਂਗਰਸ ਦੇ MP ਪਰਨੀਤ ਕੌਰ ਅੱਜ ਫੜਣਗੇ ਭਾਜਪਾ ਦਾ ਪੱਲਾ
ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਖੁਦ ਚੜੁਨੀ ਕੋਲ ਪਹੁੰਚੇ ‘ਤੇ ਜਿਸ ਤੋਂ ਬਾਅਦ ਚੜੁਨੀ ਨੇ ਆਪਣੇ ਜੱਥੇਬੰਦਿਆ ਸਮੇਤ ਇਸ ਧਰਨੇ ਵਿਚ ਸ਼ਾਮਲ ਹੋਣ ਦੀ ਹਾਂਮੀ ਭਰ ਦਿੱਤੀ ਸੀ। ਅੱਜ ਧਰਨੇ ਵਿਚ ਦੇਸ਼ ਭਰ ਵਿੱਚ ਮੋਦੀ ਸਰਕਾਰ ਨੂੰ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ, ਨਵੀਂ ਖੇਤੀ ਨੀਤੀ ਬਣਾਉਣ ਅਤੇ ਲਾਗੂ ਕਰਨ, ਕਿਸਾਨਾਂ ਨੂੰ ਮੁਕੰਮਲ ਕਰਜ਼ਾ ਮੁਕਤੀ ਦੇਣ, ਕਿਸਾਨਾਂ ਲਈ ਨਵੀਂ ਪੈਨਸ਼ਨ ਸਕੀਮ ਲਾਗੂ ਕਰਨ ਅਤੇ ਲਖੀਮਪੁਰ ਖੇੜੀ ਕਾਂਡ ਦੇ ਕਾਤਲਾਂ ਨੂੰ ਸਜ਼ਾਵਾਂ ਦੇਣ ਦੀ ਚੁਣੌਤੀ ਦਿੱਤੀ ਜਾਵੇਗੀ।
Share the post "ਸੰਯੁਕਤ ਕਿਸਾਨ ਮੋਰਚੇ (SKM) ਵੱਲੋਂ ਦਿੱਲੀ ਦੇ ਰਾਮ ਲੀਲਾ ਮੈਦਾਨ ‘ਚ ਵੱਡਾ ਧਰਨਾ ਅੱਜ"