Bathinda News: Bathinda Police ਵੱਲੋ ਮਾੜੇ ਅਨਸਰਾਂ ਖਿਲਾਫ ਚਲਾਈਆਂ ਜਾ ਰਹੀਆਂ ਮੁਹਿੰਮਾਂ ਤਹਿਤ ਮੁੱਖ ਅਫਸਰ ਥਾਣਾ ਥਰਮਲ ਦੀ ਪੁਲਿਸ ਟੀਮ ਵੱਲੋਂ ਨਾਮਲੂਮ ਵਿਅਕਤੀਆਂ ਖਿਲਾਫ ਦਰਜ ਉਕਤ ਮੁਕੱਦਮੇ ਨੂੰ ਟਰੇਸ ਕਰਕੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਮਿਤੀ 09.06.2026 ਨੂੰ ਥਾਣਾ ਥਰਮਲ ਬਠਿੰਡਾ ਦੀ ਪੁਲਿਸ ਪਾਰਟੀ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਏਰੀਆ ਵਿਚ ਮੋਜੂਦ ਸੀ ਤਾ ਮੁਖਬਰ ਖਾਸ ਇਤਲਾਹ ਦਿੱਤੀ ਕਿ ਮੇਨ ਹਾਈਵੇਅ ਬਠਿੰਡਾ-ਮਲੋਟ ਰੋਡ ਅੰਬੂਜਾ ਫੈਕਟਰੀ ਦੇ ਸਾਹਮਣੇ ਬਿਜਲੀ ਦੇ ਸਰਕਾਰੀ ਜੋੜੇ ਖੰਭਿਆ ਉਪਰ ਮਾੜੇ ਅਨਸਰਾਂ ਅਤੇ ਦੇਸ਼ ਵਿਰੋਧੀ ਅਨਸਰਾਂ ਵੱਲੋਂ ਇੱਕ ਸੋਲਰ-ਪਾਵਰਡ ਕੈਮਰਾ ਲਗਾਇਆ ਗਿਆ ਹੈ ਜਿਸ ਵਿੱਚ ਇੱਕ ਸਿੰਮ ਕਾਰਡ ਵੀ ਹੈ ਇਸ ਕੈਮਰੇ ਰਾਹੀ ਮਾੜੇ ਅਨਸਰਾਂ ਵੱਲੋਂ ਪੁਲਿਸ ਅਤੇ ਹੋਰ ਸੁਰੱਖਿਆ ਫੋਰਸਾਂ ਦੀ Movment ਦੀ ਨਿਗਰਾਨੀ ਰੱਖੀ ਜਾ ਰਹੀ ਹੈ ਜਿਸ ਨਾਲ ਦੇਸ ਦੀ ਸੁਰੱਖਿਆ ਨੂੰ ਖਤਰਾ ਪੈਦਾ ਹੋ ਸਕਦਾ ਹੈ। ਇਸ ਸਬੰਧ ਵਿਚ Ofifical secret Act & Sec 3 Damage to pubilc property Act ਤਹਿਤ ਮੁੱਕਦਮਾ ਦਰਜ ਕੀਤਾ ਗਿਆ। ਜਿਸ ‘ਤੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਐਸ.ਐਸ.ਪੀ. ਬਠਿੰਡਾ ਜੀ ਵੱਲੋਂ ਵੱਖ-ਵੱਖ ਟੀਮਾਂ ਗਠਿਤ ਕੀਤੀਆਂ ਗਈਆਂ । ਦੌਰਾਨੇ ਤਫਤੀਸ ਉਕਤ ਗਠਿਤ ਕੀਤੀਆਂ ਬਠਿੰਡਾ ਪੁਲਿਸ ਟੀਮਾਂ ਅਤੇ ਕਾਊਂਟਰ ਇੰਟੈਲੀਜੈਂਸੀ ਦੀਆਂ ਟੀਮਾਂ ਨੇ ਸਾਂਝੇ ਤੌਰ ਉੱਪਰ ਕਾਰਵਾਈ ਕਰਦੇ ਹੋਏ, ਸੀ.ਸੀ.ਟੀ.ਵੀ. ਕੈਮਰਿਆਂ, ਟੈਕਨੀਕਲ ਸੋਰਸਾਂ ਅਤੇ ਹੋਰ ਹਿਊਮਨ ਇੰਟੈਲੀਜੈਂਸ ਦੀ ਮੱਦਦ ਨਾਲ ਮਿਤੀ 10.06.2026 ਨੂੰ ਅਸੋਕ ਸਿੰਘ ਵਾਸੀ ਸਰਾਏ ਥਾਣਾ ਅਜਨਾਲਾ ਜਿਲਾ ਸ੍ਰੀ ਅਮ੍ਰਿੰਤਸਰ ਸਾਹਿਬ ਨੂੰ ਦੋਸੀ ਵਜੋਂ ਨਾਮਜਦ ਕਰਕੇ ਗ੍ਰਿਫਤਾਰ ਕੀਤਾ। ਜਿਸ ਦੀ ਪੁੱਛ ਗਿੱਛ ਉਪਰ ਇੱਕ ਹੋਰ ਵਿਅਕਤੀ ਨੂੰ ਨਾਮਜਦ ਕੀਤਾ ਗਿਆ ਜਿਸ ਦੀ ਗ੍ਰਿਫਤਾਰੀ ਬਾਕੀ ਹੈ । ਦੌਰਾਨੇ ਤਫਤੀਸ ਅਸੋਕ ਸਿੰਘ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਗਈ ਤਾਂ ਮਿਤੀ 14.06.2026 ਨੂੰ ਉਕਤ ਅਸੋਕ ਸਿੰਘ ਦੀ ਪੁੱਛ-ਗਿੱਛ ਪਰ ਅਕਾਸਦੀਪ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਸਰਾਏ ਥਾਣਾ ਅਜਨਾਲਾ ਜਿਲਾ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਨਾਮਜਦ ਕਰਕੇ ਗ੍ਰਿਫਤਾਰ ਕੀਤਾ ਗਿਆ । ਉਕਤਾਨ ਅਸ਼ੋਕ ਸਿੰਘ ਅਤੇ ਅਕਾਸ਼ਦੀਪ ਸਿੰਘ ਦੀ ਪੁੱਛਗਿੱਛ ਤੇ ਇੱਕ ਹੋਰ ਵਿਅਕਤੀ ਨੂੰ ਨਾਮਜਦ ਕੀਤਾ ਗਿਆ, ਇਸ ਤਰ੍ਹਾਂ ਮੁਕੱਦਮਾ ਉਕਤ ਨੂੰ ਟਰੇਸ ਕਰਕੇ ਚਾਰ ਵਿਅਕਤੀਆਂ ਨੂੰ ਨਾਮਜਦ ਕਰਕੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਬਾਕੀ ਦੋ ਦੀ ਗ੍ਰਿਫਤਾਰੀ ਕਰਨ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।ਇਹ ਮਾਮਲਾ ਗੰਭੀਰ ਅਤੇ ਸੰਗੀਨ ਹੈ ਸੋ ਗ੍ਰਿਫਤਾਰ ਵਿਅਕਤੀਆਂ ਤੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕਰਨ ਤੇ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।


