ਪਟਿਆਲਾ ’ਚ ਕਾਰ ਸਵਾਰ ਨੇ ਚਲਾਈਆਂ ਗੋ+ਲੀਆਂ, ਆਪਣਾ ਹੀ ਸਾਥੀ ਹੋਇਆ ਜਖ਼.ਮੀ

0
90
+1

ਪਟਿਆਲਾ, 1 ਅਕਤੂੁਬਰ: ਬੀਤੀ ਦੇਰ ਸ਼ਾਮ ਸਥਾਨਕ ਸ਼ਹਿਰ ਦੇ ਵਿਚ ਗੋਲੀਆਂ ਚੱਲਣ ਦੀ ਸੂਚਨਾ ਸਾਹਮਣੇ ਆਈ ਹੈ। ਗੋਲੀਬਾਰੀ ਦੀ ਇਸ ਘਟਨਾ ਵਿਚ ਇੱਕ ਨੌਜਵਾਨ ਜਖ਼ਮੀ ਹੋ ਗਿਆ, ਜਿਸਨੂੰ ਇਲਾਜ਼ ਲਈ ਰਜਿੰਦਰਾ ਮੈਡੀਕਲ ਕਾਲਜ਼ ਵਿਚ ਦਾਖ਼ਲ ਕਰਵਾਇਆ ਗਿਆ ਹੈ। ਘਟਨਾ ਤੋਂ ਬਾਅਦ ਸੂਚਨਾ ਮਿਲਦੇ ਹੀ ਪੁਲਿਸ ਮੌਕੇ ’ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁਢਲੀ ਸੂਚਨਾ ਮੁਤਾਬਕ ਇਹ ਘਟਨਾ ਇੱਕ ਕਾਰ ਅਤੇ ਮੋਟਰਸਾਈਕਲ ਸਵਾਰ ਵਿਚ ਬਹਿਸ ਹੋਣ ਕਾਰਨ ਵਾਪਰੀ ਦੱਸੀ ਜਾ ਰਹੀ ਹੈ। ਇਹ ਵਾਰਦਾਤ ਦੇਰ ਰਾਤ ਪਟਿਆਲਾ ਦੀ ਸਰਹੱਦ ਰੋਡ ’ਤੇ ਇਹ ਵਾਪਰੀ ਹੈ।

Big Breaking: ਚੋਣ ਕਮਿਸ਼ਨ ਨੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੀ ਮਨਜ਼ੂਰ ਕੀਤੀ 20 ਦਿਨਾਂ ਪੈਰੋਲ ਅਰਜ਼ੀ

ਪ੍ਰਤੱਖਦਰਸ਼ੀਆਂ ਮੁਤਾਬਕ ਇਹ ਘਟਨਾ ਮੋਟਰਸਾਈਕਲ ਦੇ ਇਨੋਵਾ ਕਾਰ ਨਾਲ ਲੱਗਣ ਕਾਰਨ ਹੋਈ ਹੈ, ਕਿਉਂਕਿ ਇਸ ਗੱਲ ਨੂੰ ਲੈ ਕੇ ਪਹਿਲਾਂ ਦੋਨਾਂ ਧਿਰਾਂ ਵਿਚਕਾਰ ਤਕਰਾਰ ਹੋਈ ਤੇ ਮੁੜ ਗੁੱਸੇ ਵਿਚ ਆਏ ਕਾਰ ਸਵਾਰ ਨੇ ਪਿਸਤੌਲ ਕੱਢ ਲਿਆ ਤੇ ਅੰਦਰ ਬੈਠੇ ਹੀ ਮੋਟਰਸਾਈਕਲ ਸਵਾਰ ’ਤੇ ਗੋਲੀ ਚਲਾ ਦਿੱਤੀ ਪ੍ਰੰਤੂ ਇਹ ਗੋਲੀ ਮੋਟਰਸਾਈਕਲ ਸਵਾਰ ਨੂੰ ਲੱਗਣ ਦੀ ਬਜਾਏ ਕਾਰ ਦੇ ਅੰਦਰ ਬੈਠੇ ਦੂਜੇ ਸਾਥੀ ਦੇ ਹੀ ਲੱਗ ਗਈ, ਜਿਸ ਕਾਰਨ ਉਹ ਗੰਭੀਰ ਜਖ਼ਮੀ ਹੋ ਗਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

 

+1

LEAVE A REPLY

Please enter your comment!
Please enter your name here